ਸੰਗਰੂਰ, 14 ਮਾਰਚ (ਜਗਸੀਰ ਲੌਂਗੋਵਾਲ ) – ਸਥਾਨਕ ਹਰੀਹਰ ਹਸਪਤਾਲ ਬਡਬਰ ਰੋਡ ਲੌਂਗੋਵਾਲ ਵਲੋਂ ਡਾ. ਮਨੀਸ਼ ਕੁਮਾਰ ਵਸ਼ਿਸ਼ਟ ਉਰਫ਼ ਸ਼ਾਲੂ ਵਲੋਂ ਡਾ. ਭਗਵਾਨ ਸਿੰਘ ਐਕਸ ਐਸ.ਐਮ.ਓ ਸੰਗਰੂਰ ਅਤੇ ਡਾ. ਮੱਖਣ ਸਿੰਘ ਸਾਬਕਾ ਡਿਪਟੀ ਡਾਇਰੈਕਟਰ ਦੇ ਸਹਿਯੋਗ ਨਾਲ ਹੱਡੀਆਂ, ਜੋੜਾਂ ਅਤੇ ਗਠੀਆ ਆਦਿ ਦੇ ਮਰੀਜ਼ਾਂ ਲਈ ਮੁਫਤ ਮੈਡੀਕਲ ਕੈਂਪ ਲਗਾਇਆ ਗਿਆ।ਇਸ ਕੈਂਪ ਵਿਚ ਜਿਥੇ ਮਰੀਜ਼ਾਂ ਦੇ ਟੈਸਟ ਮੁਫ਼ਤ ਕੀਤੇ ਗਏ, ਉਥੇ ਉਨ੍ਹਾਂ ਨੂੰ ਦਵਾਈਆਂ ਵੀ ਫ੍ਰੀ ਦਿੱਤੀਆਂ ਗਈਆਂ।ਇਸ ਤੋਂ ਇਲਾਵਾ ਮਾਨਸਿਕ ਰੋਗਾਂ ਦੇ ਮਾਹਿਰ ਡਾ. ਕਾਂਸਲ ਨੇ ਵੀ ਮਾਨਸਿਕ ਤੌਰ ‘ਤੇ ਪੀੜਤ ਮਰੀਜ਼ਾਂ ਦੀ ਕੌਂਸਲਿੰਗ ਕੀਤੀ ਅਤੇ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …