ਅੰਮ੍ਰਿਤਸਰ, 2 ਅਪ੍ਰੈਲ਼ (ਜਗਦੀਪ ਸਿੰਘ) – ਪਿੰਗਲਵਾੜੇ ਦੀ ਮਾਨਾਂਵਾਲਾ ਬ੍ਰਾਂਚ ਵਿਖੇ ਅੰਤਰਰਾਸ਼ਟਰੀ ਔਟਿਜ਼ਮ ਜਾਗੂਰਕਤਾ ਦਿਵਸ ਮਨਾਇਆ ਗਿਆ।ਜਿਸ ਦੌਰਾਨ ਪਿੰਗਲਵਾੜਾ ਸਪੈਸ਼ਲ ਸਕੂਲ ਦੇ ਬੱਚਿਆਂ ਨੇ ਰੰਗਾ-ਰੰਗ ਪ੍ਰੋਗਾਮ ਪੇਸ਼ ਕੀਤਾ।ਭਗਤ ਪੂਰਨ ਸਿੰਘ ਇੰਸਟੀਚਿਊਟ ਦੇ ਬੱਚਿਆਂ ਨੇ ਸਭ ਨੂੰ ਔਟਿਜ਼ਮ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਯੋਗੇਸ਼ ਸੂਰੀ ਪਿੰਗਲਵਾੜੇ ਦੇ ਨਿਸ਼ਕਾਮ ਸੇਵਾਦਾਰ ਨੇ ਆਪਣੇ ਬੱਚੇ ਰੋਹਨ, ਜੋ ਕਿ ਆਟਿਸਟਿਕ ਹੈ ਉਸ ਦੇ ਪਾਲਣ ਪੋਸ਼ਣ ਅਤੇ ਉਸ ਦੇ ਬਚਪਨ ਤੋਂ ਹੁਣ ਤੱਕ ਦੀ ਪਰਵਰਿਸ਼ ਦੀ ਜਾਣਕਾਰੀ ਸਾਂਝੀ ਕੀਤੀ।ਉਹਨਾਂ ਨੇ ਦੱਸਿਆ ਕਿ ਇਸ ਬੱਚੇ ਵਿਚ ਔਟਿਜ਼ਮ ਦੇ ਲੱਛਣ ਤਾਂ ਹਨ, ਪਰ ਲਗਾਤਾਰ ਦੇਖਭਾਲ ਰਾਹੀ ਉਸ ਦੀ ਮਾਨਸਿਕ ਬੁੱਧੀ ਵਿੱਚ ਬਹੁਤ ਚੰਗੀ ਤਰ੍ਹਾਂ ਵਿਕਾਸ ਹੋਇਆ ਹੈ।ਕਲਿਨੀਕਲ ਦਿਮਾਗੀ ਮਾਹਿਰ ਨੇ ਸ਼ੁਰੂ ਵਿੱਚ ਹੀ ਇਸ ਦੀ ਪਛਾਣ ਕਰ ਲਈ ਅਤੇ ਜ਼ਰੂਰਤ ਮੁਤਾਬਕ ਇਲਾਜ ਸ਼ੁਰੂ ਕਰ ਦਿੱਤਾ।ਇਸ ਜਾਗਰੂਕਤਾ ਦੌਰਾਨ ਸਪੈਸ਼ਲ ਬੱਚਿਆਂ ਦੇ ਪੇਂਟਿੰਗ, ਡਾਂਸ ਅਤੇ ਸੈਂਸਰੀ ਖੇਡਾਂ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਖਿਡਾਰੀਆਂ ਨੂੰ ਇਨਾਮ ਦਿੱਤੇ ਗਏ।
ਮੁਖਤਾਰ ਸਿੰਘ ਸਕੱਤਰ ਪਿੰਗਲਵਾੜਾ ਸੁਸਾਇਟੀ ਨੇ ਸਾਰੇ ਬੱਚਿਆਂ, ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਦੱਸਿਆਂ ਕਿ ਹਿੰਦੁਸਤਾਨ ਵਿੱਚ 100 ਵਿਚੋਂ 55 ਦੇ ਕਰੀਬ ਔਟਿਜ਼ਮ ਨਾਲ ਗ੍ਰਸਤ ਬੱਚੇ ਹਨ। ਇਹਨਾਂ ਨੂੰ ਠੀਕ ਸਮੇਂ ਸੰਭਾਲਿਆ ਜਾਵੇ ਤਾਂ ਇਹ ਬੱਚੇ ਸਮਾਜ ਦਾ ਇਕ ਬਹੁਤ ਅੱਛਾ ਅੰਗ ਬਣ ਸਕਦੇ ਹਨ।ਇਸ ਵਿਚ ਅਧਿਆਪਕਾਂ ਅਤੇ ਮਾਪਿਆਂ ਦੇ ਬਰਾਬਰ ਦੇ ਯੋਗਦਾਨ ਦੀ ਜ਼ਰੂਰਤ ਹੈ।
ਇਸ ਮੌਕੇ ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ ਪਿੰਗਲਵਾੜਾ, ਬਖਸ਼ੀਸ਼ ਸਿੰਘ, ਤਿਲਕ ਰਾਜ ਜਰਨਲ ਮੈਨੇਜਰ, ਪਿ੍ਰੰਸੀਪਲ ਅਨੀਤਾ ਬੱਤਰਾ, ਹਰਮਿੰਦਰ ਕੌਰ, ਰੇਨੂੰ ਸੂਰੀ, ਦਿਲਬਾਗ ਸਿੰਘ ਕੋਆਡੀਨੇਟਰ ਭਗਤ ਪੂਰਨ ਸਿੰਘ ਸਕੂਲ ਫਾਰ ਸਪੈਸ਼ਲ ਨੀਡਜ਼ ਅਤੇ ਸਮੂਹ ਸਕੂਲ ਅਤੇ ਇੰਸਟੀਚਿਊਟ ਸਟਾਫ ਮੇਂਬਰ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …