ਸੰਗਰੂਰ, 5 ਅਪ੍ਰੈਲ (ਜਗਸੀਰ ਲੌਂਗੋਵਾਲ) – ਕਰਿਆਨਾ ਐਸੋਸੀਏਸ਼ਨ ਸੁਨਾਮ ਦੇ ਵਾਈਸ ਚੇਅਰਮੈਨ ਅਜੇ ਮਸਤਾਨੀ ਅਤੇ ਸਤੀਸ਼ ਜ਼ਿੰਦਲ ਕਮਿਸ਼ਨ ਏਜੰਟ ਦੇ ਮਾਤਾ ਜੀ ਸ੍ਰੀਮਤੀ ਆਸ਼ਾ ਰਾਣੀ ਪਿਛਲੇ ਦਿਨੀਂ ਇਸ ਫਾਨੀ ਦੁਨੀਆਂ ਨੂੰ ਅਲਵਿਦਾ ਆਖ ਕੇ ਪ੍ਰਭੂ ਚਰਨਾਂ ਵਿੱਚ ਜਾ ਬਿਰਾਜ਼ੇ ਹਨ।ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਗਰੜ਼ ਪੁਰਾਣ ਦੇ ਪਾਠ ਦਾ ਭੋਗ 8 ਅਪ੍ਰੈਲ ਦਿਨ ਸ਼ੁੱਕਰਵਾਰ ਬਾਅਦ ਦੁਪਹਿਰ 1.00 ਤੋਂ 2.00 ਵਜੇ ਤੱਕ ਰਾਮੇਸ਼ਵਰ ਸ਼ਿਵ ਮੰਦਿਰ ਇੰਦਰਾ ਬਸਤੀ ਵਿਖੇ ਪਾਏ ਜਾਣਗੇ।ਸਵ: ਮਾਤਾ ਆਸ਼ਾ ਰਾਣੀ ਦੇ ਦੇਹਾਂਤ ‘ਤੇ ਪ੍ਰਮੋਦ ਗੁਪਤਾ ਜ਼ਿਲਾ ਪ੍ਰਧਾਨ ਕਰਿਆਨਾ ਐਸੋਸੀਏਸ਼ਨ, ਰਜਨੀਸ਼ ਗੋਇਲ ਸੈਕਟਰੀ, ਜਗਜੀਤ ਸਿੰਘ ਅਹੂਜਾ ਚੇਅਰਮੈਨ, ਅਸ਼ੋਕ ਗੋਇਲ ਸਰਪ੍ਰਸਤ, ਰਾਜੇਸ਼ ਅਗਰਵਾਲ, ਸੰਦੀਪ ਜੈਨ, ਨਰੇਸ਼ ਭੋਲਾ, ਰਾਜੀਵ ਸਿੰਗਲਾ, ਅਮਰੀਕ ਸਿੰਘ ਧਾਲੀਵਾਲ, ਰਾਜੇਸ਼ ਪਾਲੀ, ਸੈਲਰ ਐਸੋਸਿਏਸ਼ਨ ਪ੍ਰਧਾਨ, ਮੁਨੀਸ਼ ਸੋਨੀ ਚੇਅਰਮੈਨ ਮਾਰਕਿਟ ਕਮੇਟੀ, ਦੀਪਿਕਾ ਗੋਇਲ ਕੌਂਸਲਰ ਤੇ ਸ਼ਹਿਰ ਦੇ ਹੋਰ ਪਤਵੰਤਿਆਂ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …