Tuesday, December 24, 2024

ਇੱਕ ਮਹੀਨੇ ਦੇ ਕਾਰਜ਼ਕਾਲ ਦੋਰਾਨ ਬੰਦ ਪਈਆਂ ਬੱਸ ਸੇਵਾਵਾਂ ਕੀਤੀਆਂ ਬਹਾਲ – ਕਟਾਰੂਚੱਕ

ਕਿਹਾ, ਸਿਹਤ ਸੇਵਾਵਾਂ ‘ਚ ਸੁਧਾਰ ਤੇ ਜਿਲ੍ਹਾ ਪਠਾਨਕੋਟ ਨੂੰ ਮਿਲੇ ਦੋ ਪੁੱਲ

ਪਠਾਨਕੋਟ, 17 ਅਪ੍ਰੈਲ (ਪੰਜਾਬ ਪੋਸਟ ਬਿਊਰੋ) – ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਜਨਤਾ ਨਾਲ ਜੋ ਵਾਅਦੇ ਕੀਤੇ ਸਨ ਉਨ੍ਹਾਂ ਨੂੰ ਪੂਰਾ ਵੀ ਕੀਤਾ ਜਾ ਰਿਹਾ ਹੈ।ਸਰਕਾਰ ਵਲੋਂ ਸ਼ੁਰੂਆਤ ਹੀ ਬੇਰੋਜ਼ਗਾਰ ਨੋਜਵਾਨਾਂ ਨੂੰ 25000 ਨੋਕਰੀਆਂ ਦੇਣ ਤੋਂ ਕੀਤੀ ਗਈ ਸੀ।ਉਨਾਂ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਉਨ੍ਹਾਂ ਨੂੰ ਜੋ ਸਮੱਸਿਆਵਾਂ ਲੋਕਾਂ ਨੇ ਦੱਸੀਆਂ ਸਨ, ਉਨ੍ਹਾਂ ਵਿਚੋਂ ਕਾਫੀ ਹੱਲ ਕੀਤੀਆਂ ਗਈਆਂ ਹਨ।ਖੁਰਾਕ, ਸਿਵਲ ਸਪਲਾਈ ਅਤੇ ਖੱਪਤਕਾਰ ਮਾਮਲੇ ਅਤੇ ਜੰਗਲਾਤ ਅਤੇ ਜੰਗਲੀ ਜੀਵ ਸੁਰੱਖਿਆ ਮੰਤਰੀ ਪੰਜਾਬ ਲਾਲ ਚੰਦ ਕਟਾਰੂਚੱਕ ਨੇ ਅੱਜ ਜਿਲ੍ਹਾ ਪਠਾਨਕੋਟ ਦੇ ਹਲਕਾ ਭੋਆ ਵਿੱਚ ਜਸਵਾਲੀ ਵਿਖੇ ਸਥਿਤ ਰੈਸਟ ਹਾਊਸ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਕੀਤਾ।ਉਨਾਂ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ ਦਾ ਮਕਸਦ ‘ਆਪ’ ਸਰਕਾਰ ਦੇ ਕੰਮਾਂ ਦਾ ਰਿਪੋਰਟ ਕਾਰਡ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਹੈ। ਇਸ ਮਸੇਂ ਵਿਜੈ ਕੁਮਾਰ ਕਟਾਰੂਚੱਕ ਜਿਲ੍ਹਾ ਪਠਾਨਕੋਟ ਮੀਡੀਆ ਕੋਆਰਡੀਨੇਟਰ ਆਮ ਆਦਮੀ ਪਾਰਟੀ, ਰਾਮ ਲੁਭਾਇਆ ਜਿਲ੍ਹਾ ਲੋਕ ਸੰਪਰਕ ਅਫਸਰ ਪਠਾਨਕੋਟ, ਬਲਾਕ ਪ੍ਰਧਾਨ ਪਵਨ ਕੁਮਾਰ, ਕੁਲਦੀਪ ਸਿੰਘ ਰਿੰਕੂ, ਰੋਬਿਨ ਸਿੰਘ ਤੇ ਵਿਕਾਸ ਕੁਮਾਰ ਆਦਿ ਹਾਜ਼ਰ ਸਨ।
                ਉਨ੍ਹਾਂ ਕਿਹਾ ਕਿ ਨਰੋਟ ਜੈਮਲ ਸਿੰਘ ਹਸਪਤਾਲ ‘ਚ ਹੁਣ 24 ਘੰਟੇ ਦੀਆਂ ਸੇਵਾਵਾਂ ਉਪਲੱਬਧ ਹਨ।ਡਾਕਟਰ ਵੀ ਇਮਾਨਦਾਰੀ ਨਾਲ ਕੰਮ ਕਰ ਰਹੇ ਹਨ ਅਤੇ ਐਮਬੂਲੈਂਸ ਸੇਵਾ ਵੀ ਬਹਾਲ ਕੀਤੀ ਗਈ ਹੈ।ਇਸ ਇਲਾਕੇ ਦੇ 80 ਪਿੰਡਾਂ ਨੂੰ ਇਨ੍ਹਾਂ ਉਪਰੋਕਤ ਸੇਵਾਵਾਂ ਦਾ ਲਾਭ ਮਿਲ ਰਿਹਾ ਹੈ।ਘਰੋਟਾ ਵਿਖੇ ਸਥਿਤ ਹਸਪਤਾਲ ‘ਚ ਵੀ ਸੇਵਾਵਾਂ ਦਾ ਬਹੁਤ ਮਾੜਾ ਹਾਲ ਸੀ, ਪਿਛਲੇ ਤਿੰਨ ਸਾਲ ਤੋਂ ਹਸਪਤਾਲ ਦੀ ਐਂਬੂਲੈਂਸ ਸੇਵਾ ਵੀ ਬੰਦ ਸੀ।ਉਨ੍ਹਾਂ ਹੁਣ ਸਿਹਤ ਸੇਵਾਵਾਂ ਨੂੰ ਦਰੂਸਤ ਕਰਕੇ ਐਂਬੂਲੈਂਸ ਸੇਵਾ ਵੀ ਬਹਾਲ ਕੀਤੀ ਹੈ।
              ਉਨ੍ਹਾਂ ਕਿਹਾ ਕਿ ਟਰਾਂਸਪੋਰਟ ਦਾ ਬਹੁਤ ਹੀ ਵੱਡਾ ਮੁੱਦਾ ਸੀ।ਨਰੋਟ ਜੈਮਲ ਸਿੰਘ ਖੇਤਰ ਅੰਦਰ ਪਿੱਛਲੇ ਤਿੰਨ ਸਾਲ ਤੋਂ ਕਰੀਬ 7 ਬੱਸ ਰੂਟ ਬੰਦ ਪਏ ਸਨ।ਘਰੋਟਾ ਤੋਂ ਜੰਮੂ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ, ਬਮਿਆਲ ਖੇਤਰ ‘ਚ ਵੀ ਪਠਾਨਕੋਟ ਤੋਂ ਕਠੂਆਂ ਵਾਇਆ ਨਰੋਟ ਜੈਮਲ ਸਿੰਘ ਵਿਖੇ ਵੀ ਬੱਸ ਸੇਵਾ ਸ਼ੁਰੂ ਕੀਤੀ ਗਈ ਹੈ।ਨਰੋਟ ਜੈਮਲ ਸਿੰਘ ਤੋਂ ਜੰਮੂ, ਬਮਿਆਲ ਤੋਂ ਜੰਮੂ ਲਈ ਪਾਈਵੇਟ ਬੱਸਾਂ ਦੇ ਟਾਈਮ ਵੀ ਸ਼ੁਰੂ ਕੀਤੇ ਗਏ ਹਨ।ਬਮਿਆਲ ਤੋਂ ਚੰਡੀਗੜ੍ਹ, ਬਮਿਆਲ ਤੋਂ ਅੰਮ੍ਰਿਤਸਰ ਬੱਸ ਸੇਵਾਂ ਵੀ ਚਾਲੂ ਕਰਵਾਈਆਂ ਹਨ।
                 ਉਨ੍ਹਾਂ ਕਿਹਾ ਕਿ ਜਿਲ੍ਹਾ ਪਠਾਨਕੋਟ ‘ਚ ਮਕੋੜਾ ਪੱਤਣ ਵਿਖੇ ਕਰੀਬ 802 ਕਰੋੜ ਤੇ ਨਰੋਟ ਜੈਮਲ ਸਿੰਘ ਵਿਖੇ ਕੀੜੀ ਤੋਂ ਨਰੋਟ ਜੈਮਲ ਸਿੰਘ ‘ਤੇ ਕਰੀਬ 400 ਕਰੋੜ ਦੀ ਲਾਗਤ ਨਾਲ ਦੋ ਪੁੱਲਾਂ ਦਾ ਜਲਦ ਹੀ ਸ਼ੁਰੂ ਕੀਤਾ ਉਨਾਂ ਦੀ ਡਿਊਟੀ ਹੈ ।
                 ਉਨ੍ਹਾਂ ਕਿਹਾ ਕਿ ਕਣਕ ਦਾ ਸੀਜਨ ਚੱਲ ਰਿਹਾ ਹੈ ਜਿਆਦਾ ਗਰਮੀ ਕਾਰਨ ਜੋ ਫਸਲ ਦਾ ਨੁਕਸਾਨ ਹੋਇਆ ਉਸ ਦੀ ਜਾਂਚ ਵੀ ਕਰਵਾਈ ਗਈ ਹੈ ਅਤੇ ਟੀਮਾਂ ਵਲੋਂ ਰਿਪੋਰਟ ਵੀ ਪੇਸ਼ ਕੀਤੀ ਗਈ ਹੈ।ਕਿਸਾਨਾਂ ਨੂੰ ਰਾਹਤ ਦਿੱਤੀ ਗਈ ਹੈ ਅਤੇ ਹੋਰ ਵੀ ਗੱਲਬਾਤ ਜਾਰੀ ਰਹੇਗੀ।ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਜੋ ਜੰਮੂ, ਹਰਿਆਣਾ, ਰਾਜਸਥਾਨ ਆਦਿ ਸੂਬਿਆਂ ਤੋਂ ਵੱਡੀ ਮਾਤਰਾਂ ‘ਚ ਪੰਜਾਬ ਦੀਆਂ ਮੰਡੀਆਂ ‘ਚ ਕਿਸਾਨ ਕਣਕ ਆਦਿ ਲੈ ਕੇ ਆਉਂਦੇ ਸਨ ਇਸ ਵਾਰ ਸਾਰੀਆਂ ਸਰਹੱਦਾਂ ਸੀਲ ਕੀਤੀਆਂ ਗਈਆਂ ਹਨ ਅਤੇ ਵੀਡਿਓਗ੍ਰਾਫੀ ਵੀ ਕੀਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਨੂੰ ਕਿਸੇ ਤਰ੍ਹਾਂ ਦੀ ਪ੍ਰੇਸਾਨੀ ਦਾ ਸਾਹਮਣਾ ਨਾ ਕਰਨਾ ਪਵੇ।
                   ਉਨ੍ਹਾਂ ਕਿਹਾ ਕਿ ਨਜਾਇਜ ਮਾਈਨਿੰਗ ਲਈ ਵੀ ਯੋਜਨਾ ਤਿਆਰ ਕਰਕੇ ਲਾਗੂ ਕੀਤੀ ਗਈ ਹੈ।ਇਸ ਤੋਂ ਇਲਾਵਾ ਬੇਰੋਜ਼ਗਾਰਾਂ ਨੂੰ ਨੋਕਰੀਆਂ ਦੇਣ ਦੀ ਪ੍ਰਕਿਰਿਆ ਵੀ ਬਹੁਤ ਜਲਦ ਸ਼ੁਰੂ ਕੀਤੀ ਜਾਵੇਗੀ। ਕੱਚੇ ਮਲਾਜ਼ਮਾਂ ਨੂੰ ਵੀ ਸਰਕਾਰ ਪੱਕਿਆ ਕਰਨ ਲਈ ਤਿਆਰੀ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਜਨਤਾ ਨੂੰ ਲਾਰਿਆਂ ਦੀ ਨੀਤੀ ਨਹੀਂ ਪੜਾਈ ਜਾਵੇਗੀ, ਕੰਮ ਕਰ ਕੇ ਦਿਖਾਵਾਂਗੇ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …