ਡਾ. ਇੰਦਰਜੀਤ ਕੌਰ ਸਮੇਤ ਸਮੂਹ ਮੈਂਬਰਾਂ ਨੇ ਦਿੱਤਾ ਆਸ਼ੀਰਵਾਦ
ਅੰਮ੍ਰਿਤਸਰ, 17 ਅਪ੍ਰੈਲ (ਜਗਦੀਪ ਸਿੰਘ) – ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ ਦੇ ਮੁੱਖ ਦਫਤਰ ਦੇ ਵਿਹੜੇ ‘ਚ ਪਿੰਗਲਵਾੜਾ ਪਰਿਵਾਰ ਦੀ 60ਵੀਂ ਲੜਕੀ ਕੋਮਲਪ੍ਰੀਤ ਕੌਰ ਦਾ ਅਨੰਦ ਕਾਰਜ਼ ਅੱਜ ਸਿਮਰਨ ਸਿੰਘ ਪੁੱਤਰ ਲਖਬੀਰ ਸਿੰਘ ਵਾਸੀ ਮਕਾਨ ਨੰ 92 ਮੋਰੀ ਗੇਟ ਕੁਮਹਾਰਨ ਮੁਹੱਲਾ ਹਿਸਾਰ ਨਾਲ ਹੋਇਆ।ਸੁਭਾਗ ਜੋੜੀ ਨੂੰ ਪਿੰਗਲਵਾੜਾ ਪਰਿਵਾਰ ਵਲੋਂ ਘਰੇਲੂ ਜਰੂਰਤ ਦੀਆਂ ਸਾਰੀਆਂ ਵਸਤਾਂ ਦੇ ਕੇ ਤੋਰਿਆ ਗਿਆ।ਇਸ ਸੁਭਾਗ ਜੋੜੀ ਨੂੰ ਪਿੰਗਲਵਾੜਾ ਸੰਸਥਾ ਮੁਖੀ ਡਾ. ਇੰਦਰਜੀਤ ਕੌਰ, ਆਨਰੇਰੀ ਸੱਕਤਰ ਮੁਖਤਾਰ ਸਿੰਘ ਗੋਰਾਇਆ, ਰਾਜਬੀਰ ਸਿੰਘ ਮੈਂਬਰ, ਹਰਜੀਤ ਸਿੰਘ ਅਰੌੜਾ ਮੈਂਬਰ, ਕਰਨਲ ਦਰਸ਼ਨ ਸਿੰਘ ਬਾਵਾ ਪ੍ਰਸ਼ਾਸਕ, ਜੈ ਸਿੰਘ ਪ੍ਰਸ਼ਾਸਕ ਮਾਨਾਂਵਾਲਾ ਬ੍ਰਾਂਚ, ਤਿਲਕ ਰਾਜ ਜਨਰਲ ਮੈਨੇਜਰ, ਹਰਪਾਲ ਸਿੰਘ ਸੰਧੂ, ਗੁਲਸ਼ੰਨ ਰੰਜਨ, ਡੀ.ਐਸ.ਪੀ ਬਖ਼ਸ਼ੀਸ਼ ਸਿੰਘ ਤੇ ਸੋਸਾਇਟੀ ਦੇ ਸਮੂਹ ਮੈਂਬਰਾਂ ਤੇ ਹੋਰ ਸਖਸ਼ੀਅਤਾ ਨੇ ਆਸ਼ੀਰਵਾਦ ਦਿੱਤਾ ।