Sunday, July 27, 2025
Breaking News

ਆਮ ਆਦਮੀ ਪਾਰਟੀ ਦੇ ਬਹਾਦਰ ਸਿੰਘ ਰੰਧਾਵਾ ਬਣੇ ਸੁਸਾਇਟੀ ਪ੍ਰਧਾਨ

ਸੰਗਰੂਰ, 19 ਅਪ੍ਰੈਲ (ਜਗਸੀਰ ਲੌਂਗੋਵਾਲ) – ਕੋਆਪਰੇਟਿਵ ਸੁਸਾਇਟੀ ਲੌਂਗੋਵਾਲ ਲਈ ਆਮ ਆਦਮੀ ਪਾਰਟੀ ਨਾਲ ਸੰੰਬੰਧ ਰੱਖਦੇ ਬਹਾਦਰ ਸਿੰਘ ਰੰਧਾਵਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ ਗਿਆ ਹੈ।ਬਹਾਦਰ ਸਿੰਘ ਰੰਧਾਵਾ ਲੌਂਗੋਵਾਲ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਦੇ ਨਜ਼ਦੀਕੀ ਇੰਦਰਜੀਤ ਸਿੰਘ ਦੇ ਛੋਟੇ ਭਰਾ ਹਨ।
                  ਮਿਲੀ ਜਾਣਕਾਰੀ ਅਨੁਸਾਰ ਸਭਾ ਦੇ ਸਕੱਤਰ ਬਲਤੇਜ ਸਿੰਘ ਵਲੋਂ ਅਹੁਦੇਦਾਰਾਂ ਦੀ ਚੋਣ ਕਰਨ ਲਈ ਅੱਜ ਦਾ ਦਿਨ ਨਿਸ਼ਚਤ ਕੀਤਾ ਗਿਆ ਸੀ।ਚੋਣ ਦੀ ਸ਼ੁਰੂਆਤ ਮੌਕੇ ਕੁੱਝ ਵਿਰੋਧੀ ਮੈਂਬਰਾਂ ’ਚ ਮਾਮੂਲੀ ਖਿੱਚੋਤਾਣ ਰਹੀ ਪ੍ਰੰਤੂ ਸ਼ਹੀਦ ਕਰਤਾਰ ਸਿੰਘ ਸਰਾਭਾ ਕਲੱਬ ਦੇ ਉਪਰਾਲੇ ਨਾਲ ਸਾਰੇ ਸਭਾ ਮੈਂਬਰਾਂ ਨੇ ਇਕਮਤ ਹੋ ਕੇ ਬਹਾਦਰ ਸਿੰਘ ਰੰਧਾਵਾ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣ ਲਿਆ।ਸਕੱਤਰ ਬਲਤੇਜ ਸਿੰਘ ਨੇ ਦੱਸਿਆ ਕਿ ਪ੍ਰਧਾਨਗੀ ਲਈ ਮੀਤ ਪ੍ਰਧਾਨ ਕੁਲਵਿੰਦਰ ਸਿੰਘ ਵਲੋਂ ਬਹਾਦਰ ਸਿੰਘ ਰੰਧਾਵਾ ਦਾ ਨਾਮ ਪੇਸ਼ ਕੀਤਾ ਗਿਆ ਜਿਸ ਦੀ ਤਾਇਦ ਕਰਨੈਲ ਸਿੰਘ ਵਲੋਂ ਕੀਤੀ ਗਈ।ਇਸ ਤੋਂ ਬਾਅਦ ਸਮੁੱਚੇ ਸਭਾ ਦੇ ਮੈਂਬਰਾਂ ਨੇ ਬਹਾਦਰ ਸਿੰਘ ਰੰਧਾਵਾ ਦੇ ਹੱਕ ‘ਚ ਬਹੁਮਤ ਪੇਸ਼ ਕਰਨ ਤੋਂ ਬਾਅਦ ਰੰਧਾਵਾ ਨੂੰ ਪ੍ਰਧਾਨ ਚੁਣ ਲਿਆ ਗਿਆ ਹੈ।
                ਨਵਨਿਯੁੱਕਤ ਪ੍ਰਧਾਨ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਨੁਸਾਰ ਪੂਰੀ ਪਾਰਦਰਸ਼ਤਾ ਅਤੇ ਇਮਾਨਦਾਰੀ ਨਾਲ ਕਿਸਾਨਾਂ ਦੀ ਭਲਾਈ ਅਤੇ ਸਭਾ ਨੂੰ ਉਚਾ ਚੁੱਕਣ ਦੇ ਯਤਨ ਕੀਤੇ ਜਾਣਗੇ।
                    ਇਸ ਮੌਕੇ ਜਗਜੀਤ ਸਿੰਘ ਕਾਲਾ, ਜਸਵਿੰਦਰ ਸਿੰਘ, ਕਰਨੈਲ ਸਿੰਘ ਜੱਸੇਕਾ, ਜਗਸੀਰ ਸਿੰਘ, ਕੁਲਵਿੰਦਰ ਸਿੰਘ ਮੀਤ ਪ੍ਰਧਾਨ, ਮੱਘਰ ਸਿੰਘ, ਹਰਪਾਲ ਕੌਰ, ਹਰਦੀਪ ਕੌਰ ਅਤੇ ਬਲਜੀਤ ਸਿੰਘ ਮੌੜ ਮੀਤ ਪ੍ਰਧਾਨ (ਸਾਰੇ ਮੈਂਬਰ) ਤੋਂ ਇਲਾਵਾ ਰਾਜ ਸਿੰਘ ਰਾਜੂ, ਇੰਦਰਜੀਤ ਸਿੰਘ ਰੰਧਾਵਾ, ਕਲੱਬ ਪ੍ਰਧਾਲ ਬਲਵਿੰਦਰ ਸਿੰਘ, ਸਰਪੰਚ ਸੁਖਵਿੰਦਰ ਸਿੰਘ ਚਹਿਲ, ਸਰਪੰਚ ਜਗਦੀਸ਼ ਸਿੰਘ ਪੱਪੀ ਅਤੇ ਕਰਨੈਲ ਸਿੰਘ ਦੁੱਲਟ ਹਾਜ਼ਰ ਸਨ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …