Tuesday, July 15, 2025
Breaking News

ਪੰਜਾਬ ਸਟੂਡੈਂਟਸ ਯੂਨੀਅਨ ਨੇ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਨੂੰ ਸਮਰਪਿਤ ਫਲੈਕਸ ਗੈਲਰੀ ਲਗਾਈ

ਸੰਗਰੂਰ, 19 ਅਪ੍ਰੈਲ (ਜਗਸੀਰ ਲੌਂਗੋਵਾਲ)- ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਇਕਾਈ ਰਣਬੀਰ ਕਾਲਜ ਵਲੋਂ ਕਾਲਜ ‘ਚ ਜਲਿਆਂਵਾਲੇ ਬਾਗ ਦੇ ਖੂਨੀ ਸਾਕੇ ਨੂੰ ਸਮਰਪਿਤ ਫਲੈਕਸ ਗੈਲਰੀ ਲਗਾਈ ਗਈ।ਜਥੇਬੰਦੀ ਦੇ ਆਗੂ ਅਮਨ ਸੰਗਰੂਰ ਨੇ ਦੱਸਿਆ ਕਿ 13 ਅਪ੍ਰੈਲ ਨੂੰ ਵਾਪਰੀ ਖੂਨੀ ਘਟਨਾ ਨੂੰ ਬਿਆਨ ਕਰਦੀ ਜੋ ਫਲੈਕਸ ਗੈਲਰੀ ਲਗਾਈ ਗਈ ਹੈ ਉਸ ਨੂੰ ਦੇਖਣ ਲਈ ਵੱਡੀ ਗਿਣਤੀ ‘ਚ ਕਾਲਜ ਦੇ ਵਿਦਿਆਰਥੀ ਅਤੇ ਪ੍ਰੋਫੈਸਰ ਪਹੁੰਚੇ।ਇਸ ਗੈਲਰੀ ਰਾਹੀਂ ਵਿਦਿਆਰਥੀਆਂ ਨੂੰ ਦੱਸਿਆ ਗਿਆ ਕਿ ਕਿਵੇਂ ਅੰਗਰੇਜ਼ ਸਾਮਰਾਜ ਵਲੋਂ ਓਸ ਸਮੇਂ ਰੌਲਟ ਐਕਟ ਵਰਗੇ ਕਾਲੇ ਕਾਨੂੰਨ ਥੋਪਦੇ ਹੋਏ ਲੋਕਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।ਇਸ ਐਕਟ ਨੂੰ ਰੱਦ ਕਰਵਾਉਣ ਲਈ ਜਲਿਆਂਵਾਲੇ ਬਾਗ਼ ਵਿੱਚ ਇਕੱਠੇ ਹੋਏ ਨਿਹੱਥੇ ਕਿਰਤੀ ਲੋਕਾਂ ‘ਤੇ ਹਮਲਾ ਕਰਕੇ ਹਜਾਰਾਂ ਦੀ ਗਿਣਤੀ ਵਿੱਚ ਲੋਕਾਂ ਦਾ ਕਤਲੇਆਮ ਕੀਤਾ।ਉਨ੍ਹਾਂ ਕਿਹਾ ਕਿ ਉਸ ਸਮੇਂ ਜਿਵੇਂ ਜ਼ਾਬਰ ਅੰਗਰੇਜ ਸਾਮਰਾਜ ਨੇ ਲੋਕਾਂ ਨੂੰ ਗਰੀਬੀ, ਬਦਹਾਲੀ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਕੀਤਾ।ਉਸੇ ਤਰਾਂ ਦੇ ਰੋਲਟ ਐਕਟ ਵਰਗੇ ਕਾਨੂੰਨ ਅੱਜ ਵੀ ਆਪਣੇ ਦੇਸ਼ ਵਿੱਚ ਮੌਜ਼ੂਦ ਹਨ।ਜਿੰਨਾਂ ਦੇ ਰਾਹੀਂ ਬੁੱਧੀਜੀਵੀ, ਪੱਤਰਕਾਰ ਅਤੇ ਹੋਰ ਲੋਕਪੱਖੀ ਆਗੂਆਂ ਨੂੰ ਜੇਲੀਂ ਡੱਕਿਆ ਹੋਇਆ ਹੈ।ਇੰਨਾ ਕਾਲੇ ਕਾਨੂੰਨਾਂ ਦੀ ਵਰਤੋਂ ਸਰਕਾਰਾਂ ਲੋਕਾਂ ਦੀ ਆਵਾਜ਼ ਦਬਾਉਣ ਲਈ ਕਰ ਰਹੀਆਂ ਹਨ।ਇਸ ਲਈ ਇਨ੍ਹਾਂ ਦਾ ਵਿਰੋਧ ਕਰਨ ਦੀ ਲੋੜ ਹੈ।ਜਨਚੇਤਨਾ ਵਲੋਂ ਕਿਤਾਬਾਂ ਦਾ ਸਟਾਲ ਵੀ ਲਗਾਇਆ ਗਿਆ।
                ਇਸ ਮੌਕੇ ਭਿੰਦਰ ਸਿੰਘ, ਹਰਵਿੰਦਰ ਸਿੰਘ, ਅਰਸ਼ਦੀਪ ਸਿੰਘ, ਗਗਨਦੀਪ ਚੰਗਾਲੀਵਾਲਾ, ਬਲਜੀਤ ਕੌਰ, ਅੰਮ੍ਰਿਤ ਕੌਰ ਅਤੇ ਵਿਦਿਆਰਥੀ ਮੌਜ਼ੂਦ ਸਨ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …