Friday, May 23, 2025
Breaking News

‘ਸੁਰ ਉਤਸਵ 2022’ ਚੌਥੇ ਦਿਨ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਪ੍ਰੋਗਰਾਮ ਦਾ ਕੀਤਾ ਆਗਾਜ਼

ਅੰਮ੍ਰਿਤਸਰ, 27 ਜੁਲਾਈ ( ਦੀਪ ਦਵਿੰਦਰ ਸਿੰਘ) – 8 ਦਿਨਾਂ ਸੁਰ ਉਤਸਵ ਦੇ ਚੌਥੇ ਦਿਨ ਮੁੱਖ ਮਹਿਮਾਨ ਰਾਸ਼ਟਰਪਤੀ ਐਵਾਰਡ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਪਿਤ ਮੁਹਮੰਦ ਰਫ਼ੀ ਸਾਹਿਬ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾਉਣ ਤੋਂ ਬਾਅਦ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ।8 ਦਿਨਾਂ ਸੁਰ ਉਤਸਵ ਦੇ ਚੌਥੇ ਦਿਨ ਮਸ਼ਹੂਰ ਬਾਲੀਵੁੱਡ ਗਾਇਕ ਜਸਪਾਲ ਸਿੰਘ ਨੂੰ ਸਮਰਪਿਤ ਕੀਤਾ ਤੇ ਉਨ੍ਹਾਂ ਦੇ ਗਾਏ ਹੋਏ ਗੀਤਾਂ ਨੂੰ ਅੰਮਿ੍ਰਤਸਰ ਦੇ ਕਲਾਕਾਰਾਂ ਨੇ ਗਾ ਕੇ ਉਨ੍ਹਾਂ ਦੀ ਯਾਦ ਨੂੰ ਤਾਜ਼ਾ ਕੀਤਾ।ਜਸਪਾਲ ਸਿੰਘ ਦੇ ਗਾਏ ਹੋਏ ਫਿਲਮੀ ਗੀਤਾਂ ਨੂੰ ਗਾਉਣ ਵਾਲੇ ਮਨੀਸ਼ ਸਹਿਦੇਵ, ਪੰਕਜ ਭਾਟੀਆ, ਸ਼ਿਵ ਕੁਮਾਰ ਧਵਨ, ਆਤਮ ਚੱਢਾ, ਤਰਲੋਚਨ ਤੋਚੀ, ਲਤਿਕਾ ਅਰੋੜਾ, ਅਰੁਣ ਵਿਆਸ, ਰਾਧਿਕਾ ਸ਼ਰਮਾ, ਮਨਪ੍ਰੀਤ ਸੋਹਲ, ਜੰਗ ਬਹਾਦਰ ਸਿੰਘ, ਅੰਮ੍ਰਿਤ ਸੰਧੂ ਨੇ ਖ਼ੂਬਸੂਰਤ ਗੀਤ ਗਾਏ।
            ਸੁਰ ਉਤਸਵ ਪ੍ਰੋਗਰਾਮ ਦੇ ਡਾਇਰੈਕਟਰ ਪ੍ਰਸਿੱਧ ਗਾਇਕ-ਸੰਗੀਤਕਾਰ ਹਰਿੰਦਰ ਸੋਹਲ ਨੇ ਆਏ ਮਹਿਮਾਨਾਂ ਨੂੰ ‘ਜੀ ਆਇਆ’ ਆਖਿਆ ਤੇ ਅੰਮ੍ਰਿਤਸਰ ਦੇ ਜ਼ੰਮਪਲ ਬਾਲੀਵੁੱਡ ਗਾਇਕ ਜਸਪਾਲ ਸਿੰਘ ਦੀ ਜੀਵਨੀ ਅਤੇ ਸੰਘਰਸ਼ਾਂ ਬਾਰੇ ਦੱਸਿਆ।ਸਮਾਗਮ ਦੇ ਅੰਤ ਵਿਚ ਪੰਜਾਬੀ ਫ਼ਿਲਮਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਵਾਲੇ ਬੱਬਰ ਗਿੱਲ ਨੂੰ ਪੰਜਾਬ ਰਫ਼ੀ ਰਤਨ ਐਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ।
                ਇਸ ਮੌਕੇ ਕੁਲਬੀਰ ਸਿੰਘ ਸੂਰੀ, ਗੁਰਵਿੰਦਰ ਕੌਰ ਸੂਰੀ, ਦਲਜੀਤ ਅਰੋੜਾ, ਅਸ਼ੋਕ ਭਸੀਨ, ਸ਼ਮਸ਼ੇਰ ਸਿੰਘ ਢਿਲੋਂ, ਡਾ. ਦਰਸ਼ਨਦੀਪ, ਜਸਪਾਲ ਸਿੰਘ ਪਾਲੀ, ਧਰਵਿੰਦਰ ਔਲਖ, ਵਿਪਨ ਧਵਨ, ਗੁਰਤੇਜ ਮਾਨ, ਗੋਬਿੰਦ ਕੁਮਾਰ, ਉਪਾਸਨਾ ਭਾਰਦਵਾਜ, ਸਾਵਨ ਵੇਰਕਾ, ਬਿਕਰਮ ਸਿੰਘ, ਜਗਦੀਪ ਹੀਰ, ਸਾਹਿਲ ਸ਼ਰਮਾ ਆਦਿ ਹਾਜ਼ਰ ਸਨ।

Check Also

ਯੂਨੀਵਰਸਿਟੀ ਦੇ 23 ਵਿਦਿਆਰਥੀਆਂ ਦੀ ਪੰਜਾਬ ਸਰਕਾਰ ‘ਚ ਸਹਾਇਕ ਟਾਊਨ ਪਲੈਨਰ ਵਜੋਂ ਚੋਣ

ਅੰਮ੍ਰਿਤਸਰ, 22 ਮਈ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਕਸਬਿਆਂ, ਸ਼ਹਿਰਾਂ ਅਤੇ ਪਿੰਡਾਂ ਦੇ ਸਰਵਪੱਖੀ …