ਮੇਰਾ ਪਹਿਲਾ ਕੰਮ ਲੋਕਾਂ ਨੂੰ ਦਰਪੇਸ਼ ਸਮੱਸਿਆਵਾਂ ਦਾ ਹੱਲ ਕਰਨਾ ਹੈ – ਡਾ. ਕੁੰਵਰ
ਅੰਮ੍ਰਿਤਸਰ, 21 ਸਤੰਬਰ (ਸੁਖਬੀਰ ਸਿੰਘ) – ਹਲਕਾ ਉੱਤਰੀ ਦੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਪ੍ਰਭਾਵਸ਼ਾਲੀ ਮੀਟਿੰਗ
ਗਰੀਨਲੈਂਡ ਵਾਰਡ ਨੰਬਰ 19 ਵਿਚ ਹੋਈ।ਮੀਟਿੰਗ ਨੂੰ ਸੰਬੋਧਨ ਕਰਦਿਆਂ ਵਿਧਾਇਕ ਡਾ. ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਆਏ ਹੋਏ ਪਤਵੰਤੇ ਸਜਣਾਂ ਧੰਨਵਾਦ ਕੀਤਾ।ਉਨਾਂ ਕਿਹਾ ਕਿ ਜਿਵੇਂ ਕਿ ਉਨਾਂ ਨੇ ਆਪ ਸਭ ਨੂੰ ਚੋਣ ਤੋਂ ਪਹਿਲਾ ਕਿਹਾ ਸੀ ਕਿ ਇਹ ਚੋਣ ਬੇਸ਼ੱਕ ਉਨਾਂ ਦੀ ਹੈ, ਪਰ ਲੜਨੀ ਤੁਸੀਂ ਹੈ।ਜਿਸ ਵਿੱਚ ਸਾਨੂੰ ਜਿੱਤ ਪ੍ਰਾਪਤ ਹੋਈ।ਗਰੀਨ ਲੈਂਡ ਦੇ ਵਸਨੀਕਾਂ ਨੇ ਕਿਹਾ ਕਿ ਅੱਜ ਤੱਕ ਉਨ੍ਹਾਂ ਨੇ ਡਾ. ਕੁੰਵਰ ਵਰਗਾ ਵਿਧਾਇਕ ਨਹੀਂ ਦੇਖਿਆ ਹੈ ਜੋ ਲੋਕਾਂ ਵਿਚ ਵਿੱਚਰ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣ ਕੇ ਮੌਕੇ ‘ਤੇ ਹੀ ਹੱਲ ਕਰਦੇ ਹਨ।ਗਰੀਨਲੈਂਡ ਦੇ ਵਸਨੀਕਾਂ ਨੇ ਵਾਰਡ ਦੀਆਂ ਸਮੱਸਿਆਵਾਂ ਬਾਰੇ ਇਕ ਮੈਮੋਰੰਡਮ ਵੀ ਡਾ. ਕੁੰਵਰ ਨੂੰ ਦਿੱਤਾ।
ਇਸ ਮੌਕੇ ਤੇ ਵਾਈਸ ਆਫ ਅੰਮ੍ਰਿਤਸਰ ਦੇ ਮੈਂਬਰ ਵੀ ਹਾਜ਼ਰ ਸਨ, ਜਿਨ੍ਹਾਂ ਨੇ ਵਿਧਾਇਕ ਡਾ. ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਲਾਸਟਿਕ ਲਿਫਾਫਿਆਂ ਦੇ ਬਦਲ ਵਜੋਂ ਕੱਪੜੇ ਤੋਂ ਬਣੇ ਥੈਲੇ ਅਰਪਿਤ ਕੀਤੇ।
ਇਹ ਮੀਟਿੰਗ ਜੀਤ ਸਿੰਘ ਦੇ ਘਰ ਹੋਈ ਜਿਸ ਵਿਚ ਗਗਨਦੀਪ, ਸੰਦੀਪ ਸਿੰਘ, ਸੰਜੀਵ, ਦਿਕਸ਼ਾਂਤ ਸਮੇਤ ਵੱਡੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।
Punjab Post Daily Online Newspaper & Print Media