Sunday, December 22, 2024

ਸ਼ਿਵ ਧਾਮ ਸੁਨਾਮ ਵਿਖੇ ਸ੍ਰੀ ਰਮਾਇਣ ਦੇ 108 ਅਖੰਡ ਪਾਠ ਪ੍ਰਾਰੰਭ, ਅੰਤਿਮ ਪੂਰਨ ਆਹੂਤੀ 5 ਨੂੰ

ਸੰਗਰੂਰ, 1 ਅਕਤੂਬਰ (ਜਗਸੀਰ ਲੌਂਗੋਵਾਲ) – ਸ੍ਰੀ ਮਹਾਂਮੰਡਲੇਸ਼ਵਰ ਸਵਾਮੀ ਬ੍ਰਹਮਦੇਵ ਜੀ ਮਹਾਰਾਜ ਦੀ ਪਾਵਨ ਰਹਿਨੁਮਾਈ ਹੇਠ ਸ਼ਿਵ ਧਾਮ ਯੋਗ ਸਾਧਨਾ ਕੇਂਦਰ ਬਿਗੜਵਾਲ ਰੋਡ ਸੁਨਾਮ ਵਿਖੇ ਸ਼੍ਰੀ ਰਮਾਇਣ ਜੀ ਦੇ 108 ਆਖੰਡ ਪਾਠ ਆਰੰਭ ਕੀਤੇ ਗਏ ਹਨ।ਆਸ਼ਰਮ ਦੇ ਸ਼ਰਧਾਲੂ ਸੁਨੀਲ ਕੁਮਾਰ ਗਰਗ ਅਤੇ ਗੋਪਾਲ ਕ੍ਰਿਸ਼ਨ ਪਾਲੀ ਨੇ ਦੱਸਿਆ ਕਿ ਇਨ੍ਹਾਂ ਪਾਠਾਂ ਦੇ ਭੋਗ ਦੂਸਰੇ ਦਿਨ ਪਾਏ ਜਾਇਆ ਕਰਨਗੇ ਅਤੇ ਇਸ ਮਹਾਨ ਯੱਗ ਦੀ ਅੰਤਿਮ ਪੂਰਨ ਆਹੂਤੀ 5 ਅਕਤੂਬਰ ਨੂੰ ਦਸਹਿਰੇ ਵਾਲੇ ਦਿਨ ਹੋਵੇਗੀ ਅਤੇ ਉਸੇ ਦਿਨ ਅਤੁੱਟ ਭੰਡਾਰਾ ਵਰਤਾਇਆ ਜਾਵੇਗਾ।ਉਨ੍ਹਾਂ ਕਿਹਾ ਕਿ ਇਸ ਦਿਨ ਬਹੁਤ ਹੀ ਮਹਾਨ ਅਤੇ ਦਿਵਯ ਸੰਤਾਂ ਦੇ ਦਰਸ਼ਨ ਵੀ ਸੰਗਤਾਂ ਨੂੰ ਪ੍ਰਾਪਤ ਹੋ ਸਕਣਗੇ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …