ਅੰਮ੍ਰਿਤਸਰ, 30 ਅਕਤੂਬਰ (ਸੁਖਬੀਰ ਸਿੰਘ) – ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵਿਖੇ ਤਾਇਨਾਤ ਸੀਨੀਅਰ ਸਿਪਾਹੀ ਵਿਸ਼ਾਲ ਕੁਮਾਰ ਅਤੇ ਜਸਪ੍ਰੀਤ ਸਿੰਘ ਵਲੋਂ ਇੰਦਰਾ ਗਾਂਧੀ ਸਟੇਡੀਅਮ ਦਿੱਲੀ ਵਿਖੇ 19-10-2022 ਤੋਂ 24-10-2022 ਤੱਕ ਹੋਈਆਂ ਆਲ ਇੰਡੀਆ ਪੁਲਿਸ ਖੇਡਾਂ ਵਿੱਚ ਕਾਂਸੀ ਦੇ ਬ੍ਰੋਨਜ਼ ਮੈਡਲ ਹਾਸਲ ਕੀਤੇ ਹਨ।ਇਸ ਤੋਂ ਇਲਾਵਾ ਸ਼ੇਰੇ ਕਸ਼ਮੀਰ ਇੰਡੋਰ ਸਟੇਡੀਅਮ ਸ੍ਰੀਨਗਰ ਵਿਖੇ 21-10-2022 ਤੋਂ 24-10-2022 ਤੱਕ ਹੋਈ ਸੀਨੀਅਰ ਨੈਸ਼ਨਲ ਚੈਪੀਅਨਸ਼ਿਪ ਵਿੱਚ ਸੀਨੀਅਰ ਸਿਪਾਹੀ ਮਨਦੀਪ ਕੌਰ ਨੇ ਸਿਲਵਰ ਮੈਡਲ ਅਤੇ ਸੀਨੀਅਰ ਸਿਪਾਹੀ ਰਾਜਵਿੰਦਰ ਕੁਮਾਰੀ ਨੇ ਕਾਂਸੀ ਦੇ ਮੈਡਲ ਜਿੱਤ ਕੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦਾ ਨਾਮ ਰੋਸ਼ਨ ਕੀਤਾ।ਇਹਨਾਂ ਖਿਡਾਰੀਆਂ ਨੂੰ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਅਤੇ ਡੀ.ਸੀ.ਪੀ ਡਿਟੈਕਟਿਵ ਅੰਮ੍ਰਿਤਸਰ ਨੇ ਮੁਬਾਰਬਾਦ ਦਿੱਤੀ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …