ਸੰਗਰੂਰ, 21 ਨਵੰਬਰ (ਜਗਸੀਰ ਲੌਂਗੋਵਾਲ) – ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੂੰ ਜਿਲ੍ਹਾ ਕਾਂਗਰਸ ਕਮੇਟੀ ਸੰਗਰੂਰ ਦਾ ਪ੍ਰਧਾਨ ਬਣਾਉਣ ‘ਤੇ ਬਲਾਕ
ਕਾਂਗਰਸ ਸੰਗਰੂਰ ਵਲੋਂ ਅੱਜ ਵੱਡਾ ਚੌਕ ਸੰਗਰੂਰ ਵਿਖੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ।ਰੌਕੀ ਬਾਂਸਲ ਪ੍ਧਾਨ ਬਲਾਕ ਕਾਂਗਰਸ ਕਮੇਟੀ ਸੰਗਰੂਰ ਨੇ ਕਿਹਾ ਕਿ ਉਹ ਜ਼ਿਲ੍ਹਾ ਪ੍ਰਧਾਨ ਦੇ ਮੋਢੇ ਨਾਲ ਮੋਢਾ ਲਾ ਕੇ ਪਾਰਟੀ ਨੂੰ ਬਲਾਕ ਅਤੇ ਬੂਥ ਲੈਵਲ ਤੇ ਹੋਰ ਮਜ਼ਬੂਤੀ ਨਾਲ ਅੱਗੇ ਲੈ ਕੇ ਆਵਾਂਗੇ।
ਇਸ ਮੌਕੇ ਰਵੀ ਚਾਵਲਾ ਸਾਬਕਾ ਕੌਸਲਰ, ਹਰਪਾਲ ਸੋਨੂ, ਮਹੇਸ਼ ਮਸ਼ੀ ਸਾਬਕਾ ਕੌਸਲਰ, ਸ਼ਕਤੀਜੀਤ ਸਿੰਘ, ਰਾਜਿੰਦਰ ਮਨਚੰਦਾ, ਜੱਸੀ ਕਰਤਾਰਪੁਰਾ, ਰਾਜੇਸ਼ ਲੋਟ, ਨਰੇਸ਼ ਰੰਗਾ, ਧਰੁਵ ਗਰਗ, ਰਿਕੀ ਬਜਾਜ, ਸ਼ਸ਼ੀ ਚਾਵਰੀਆ, ਬਨੀ ਸੈਣੀ, ਹਰਵਿੰਦਰ ਕੌਰ, ਮੈਡਮ ਬਲਜੀਤ ਜੀਤੀ, ਰਨਜੀਤ ਕੌਰ ਤੇ ਕਾਲਾ ਆਦਿ ਆਗੂ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media