Tuesday, April 30, 2024

ਕੱਚੇ ਤੇਲ ਦੀਆਂ ਕੀਮਤਾਂ ‘ਚ ਭਾਰੀ ਗਿਰਾਵਟ ਦੇ ਬਾਵਜ਼ੂੂਦ ਦੇਸ਼ ਵਾਸੀਆਂ ਦੀ ਜੇਬ੍ਹ ‘ਤੇ ਪੈ ਰਿਹਾ ਡਾਕਾ – ਕਿਸਾਨ ਮਜਦੂਰ ਜਥੇਬੰਦੀ

ਡੀ.ਸੀ ਦਫਤਰਾਂ ਦੇ ਧਰਨੇ 14 ਦਿਨ ਤੋਂ ਜ਼ੋਰ-ਸ਼ੋਰ ਨਾਲ ਜਾਰੀ

ਅੰਮ੍ਰਿਤਸਰ, 10 ਦਸੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ 26 ਨਵੰਬਰ ਤੋਂ ਡੀ.ਸੀ ਦਫਤਰਾਂ ‘ਤੇ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਦੀ ਅਗਵਾਈ ‘ਚ ਸ਼ੁਰੂ ਹੋਏ ਲੰਬੇ ਮੋਰਚੇ ਤੀਸਰੇ ਹਫਤੇ ਵਿੱਚ ਦਾਖਿਲ ਹੋ ਗਏ ਹਨ।ਅੰਮ੍ਰਿਤਸਰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇੇ ਧਰਨੇ ਵਿੱਚ ਸ਼ਾਮਲ ਕਿਸਾਨਾਂ ਤੇ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਗੁਰਬਚਨ ਸਿੰਘ ਚੱਬਾ ਅਤੇ ਜਿਲ੍ਹਾ ਸੀਨੀ. ਮੀਤ. ਪ੍ਰਧਾਨ ਜਰਮਨਜੀਤ ਸਿੰਘ ਬੰਡਾਲਾ ਨੇ ਕਿਹਾ ਕਿ ਅੱਜ ਅੰਤਰਰਾਸ਼ਟਰੀ ਪੱਧਰ ‘ਤੇ ਕੱਚੇ ਤੇਲ ਦੀਆਂ ਕੀਮਤਾਂ ਦੇ ਅੱਧੀਆਂ ਰਹਿ ਜਾਣ ਦੇ ਬਾਵਜ਼ੂਦ ਦੇਸ਼ ਵਿੱਚ ਪੈਟਰੋਲ ਡੀਜ਼ਲ ਉਸੇ ਮਹਿੰਗੇ ਭਾਅ ਵੇਚਿਆ ਜਾ ਰਿਹਾ ਹੈ।ਇਸ ਤਰ੍ਹਾਂ ਸਾਫ ਤੇ ਸਿੱਧੇ ਤੌਰ ‘ਤੇ ਤੇਲ ਦੇ ਕਾਰੋਬਾਰ ਵਿੱਚਲੇ ਕਾਰਪੋਰੇਟ ਘਰਾਣਿਆਂ ਨੂੰ ਆਮ ਜਨਤਾ ਦੇ ਖ਼ਰਬਾਂ ਰੁਪਏ ਦੀ ਲੁੱਟ ਕਰਵਾਉਣਾ ਹੈ।2012 ਦੇ ਕਰੀਬ ਜਦੋਂ ਕੱਚੇ ਤੇਲ ਦੀ ਕੀਮਤ 125 ਡਾਲਰ ਪ੍ਰਤੀ ਬੈਰਲ ਸੀ ਤਾਂ ਪੈਟਰੋਲ 65 ਰੁਪਏ ਪ੍ਰਤੀ ਲੀਟਰ ਸੀ, ਪਰ ਅੱਜ ਜਦ ਕੱਚੇ ਤੇਲ ਦੀ ਕੀਮਤ 72 ਡਾਲਰ ਦੇ ਕਰੀਬ ਹੈ ਤਾਂ ਪਟਰੋਲ 100 ਰੁਪਏ ਪ੍ਰਤੀ ਲੀਟਰ ਨੂੰ ਛੂਹ ਰਿਹਾ ਹੈ।ਉਹਨਾ ਕਿਹਾ ਕਿ ਲੋਕਾਂ ਦੀ ਮੰਗ ਹੈ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਤੁਰੰਤ ਘਟਾਈਆਂ ਜਾਣ ਅਤੇ ਲੋਕਾਂ ਦੀ ਜੇਬ੍ਹ ਤੇ ਡਾਕਾ ਮਾਰਕੇ ਕਾਰਪੋਰੇਟ ਨੂੰ ਕਰਵਾਈ ਜਾ ਰਹੀ ਲੁੱਟ ਬੰਦ ਕੀਤੀ ਜਾਵੇ।
ਜਿਲ੍ਹਾ ਪ੍ਰਧਾਨ ਰਣਜੀਤ ਸਿੰਘ ਕਲੇਰ ਬਾਲਾ ਅਤੇ ਜਿਲ੍ਹਾ ਸਕੱਤਰ ਗੁਰਲਾਲ ਸਿੰਘ ਮਾਨ ਨੇ ਦੱਸਿਆ ਕਿ ਦਸੰਬਰ 12 ਨੂੰ ਪੰਜਾਬ ਭਰ ਵਿਚ ਸਰਕਾਰ ਦੇ ਮੰਤਰੀਆਂ ਤੇ ਵਿਧਾਇਕਾਂ ਦੇ ਘਰਾਂ ਦੇ ਘੇਰਾਓ ਕੀਤੇ ਜਾਣਗੇ।ਜਿਸ ਦੇ ਚੱਲਦੇ ਜਿਲਾੇ ਅੰਮ੍ਰਿਤਸਰ ਵੱਲੋਂ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਜ਼ਰ ਦੇ ਘਰ ਦਾ ਘੇਰਾਓ ਕੀਤਾ ਜਾਵੇਗਾ। ਉਹਨਾ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਨੇ ਬਦਲਾਅ ਦੇ ਨਾਮ ‘ਤੇ ਵੋਟਾਂ ਲੈ ਕੇ ਪਹਿਲੀਆ ਸਰਕਾਰਾਂ ਵਾਂਗ ਕਾਰਪੋਰੇਟ ਪੱਖੀ ਨੀਤੀ ‘ਤੇ ਹੀ ਕੰਮ ਕਰ ਰਹੀ ਹੈ।ਕਨੂੰਨ ਵਿਵਸਥਾ ‘ਤੇ ਸਰਕਾਰ ਦਾ ਕੋਈ ਕੰਟਰੋਲ ਨਹੀਂ ਹੈ।ਉਹਨਾ ਕਿਹਾ ਕਿ ਗੁਜਰਾਤ ਅਤੇ ਹਿਮਾਚਲ ਵਿਚ ਹੋਈ ਹਾਰ ਇਸ ਗੱਲ ਨੂੰ ਸਾਬਿਤ ਕਰਦੀ ਹੈ ਕਿ ਪੰਜਾਬ ਵਿਚ “ਬਦਲਾਅ ” ਦੇ ਨਾਅਰੇ ਦੀ ਅਸਲੀਅਤ ਲੋਕ ਸਮਝ ਚੁੱਕੇ ਹਨ।ਭਗਵੰਤ ਮਾਨ ਸਰਕਾਰ ਪੰਜਾਬ ਦਾ ਕਰਜ਼ਾ ਪਹਿਲਾ ਵਾਂਗ ਹੀ ਵਧ ਰਿਹਾ ਹੈ।ਆਗੂਆਂ ਨੇ ਪੂਰੇ ਪੰਜਾਬ ਦੇ ਜਥੇਬੰਦਕ ਤੇ ਗੈਰ-ਜਥੇਬੰਦ ਪਿੰਡਾਂ ਨੂੰ ਅਪੀਲ ਕੀਤੀ ਕਿ 12 ਦਸੰਬਰ ਦੇ ਘੇਰਾਓ ਲਈ ਹਰ ਪਿੰਡ ਵਿਚੋਂ ਵੱਡੀ ਗਿਣਤੀ ‘ਚ ਸ਼ਿਰਕਤ ਕਰਨ।ਉਨਾਂ ਕਿਹਾ ਕਿ ਜਥੇਬੰਦਕ ਕੇਡਰ ਤੋਂ ਇਲਾਵਾ ਆਮ ਨਾਗਰਿਕ ਵੀ ਮੋਰਚੇ ਦੀ ਹਰ ਮਦਦ ਲਈ ਅੱਗੇ ਆ ਰਹੇ ਹਨ।
ਇਸ ਮੌਕੇ ਜਿਲ੍ਹਾ ਆਗੂ ਸੁਖਦੇਵ ਸਿੰਘ ਚਾਟੀਵਿੰਡ, ਅਮਰਦੀਪ ਗੋਪੀ, ਬਲਵਿੰਦਰ ਸਿੰਘ ਰੁਮਾਣਾਚੱਕ ਤੇ ਚਰਨਜੀਤ ਸਿੰਘ ਸਫ਼ੀਪੁਰ ਤੋਂ ਇਲਾਵਾ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ, ਮਜ਼ਦੂਰ ਅਤੇ ਔਰਤਾਂ ਹਾਜ਼ਰ ਸਨ।

Check Also

ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ `ਚ ਅਰਮਾਨ ਕਾਂਗੜਾ ਨੇ ਜਿੱਤਿਆ ਸੋਨ ਤਗਮਾ

ਸੰਗਰੂਰ, 29 ਅਪ੍ਰੈਲ (ਜਗਸੀਰ ਲੌਂਗੋਵਾਲ) – ਪਾਣੀਪਤ ਵਿਖੇ ਹੋਈ ਨੈਸ਼ਨਲ ਸਪੋਰਟਸ ਚੈਂਪੀਅਨਸ਼ਿਪ 2024 ਦੌਰਾਨ ਅੰਡਰ-19 …