ਅੰੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੁਆਰਾ ਆਯੋਜਿਤ ਤਿੰਨ ਰੋਜ਼ਾ ਭਾਈ ਵੀਰ ਸਿੰਘ ਫਲਾਵਰ ਐਂਡ ਪਲਾਂਟ ਸ਼ੋਅ `ਚੋਂ ਬੀ.ਬੀ.ਕੇ ਡੀ.ਏ.ਵੀ ਕਾਲਜ ਵੁਮੈਨ ਦੀ ਟੀਮ ਓਵਰ ਆਲ ਚੈਂਪੀਅਨ ਰਹੀ।ਜ਼ਿਕਰਯੋਗ ਹੈ ਕਿ ਇਸ ਮੁਕਾਬਲੇਬਾਜ਼ੀ `ਚੋਂ ਜ਼ਿਲਾ ਅੰਮ੍ਰਿਤਸਰ ਅਤੇ ਜਲੰਧਰ ਦੇ ਕਾਲਜਾਂ ਅਤੇ ਸਕੂਲਾਂ ਨੇ ਭਾਗ ਲਿਆ ਸੀ।ਜਿਸ ਵਿਚੋਂ ਬੀ.ਬੀ.ਕੇ ਡੀ.ਏ.ਵੀ ਨੇ 8 ਪਹਿਲੇ ਤੇ 11 ਦੂਜ਼ੇ ਇਨਾਮ ਪ੍ਰਾਪਤ ਕਰ ਕੇ ਜੇਤੂ ਟਰਾਫ਼ੀ ਹਾਸਲ ਕੀਤੀ।ਵਿਅਕਤੀਗਤ ਤੌਰ ‘ਤੇ ਬੀ.ਐਫ.ਏ ਪੇਂਟਿੰਗ ਸਮੈਸਟਰ ਤੀਜਾ ਦੀ ਵਿਦਿਆਰਥਣ ਕ੍ਰਿਸ਼ ਕਟਾਰੀਆ ਨੇ ਫਰੈਸ਼ ਫਲਾਵਰ ਰੰਗੋਲੀ `ਚੋਂ ਪਹਿਲਾ ਜਦਕਿ ਦੇਵਾਂਸ਼ੀ ਨੇ ਡਰਾਈ ਫਲਾਵਰ ਰੰਗੋਲੀ ਵਿਚੋਂ ਵੀ ਪਹਿਲਾ ਇਨਾਮ ਪ੍ਰਾਪਤ ਕੀਤਾ ।
ਕਾਲਜ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਇਸ ਮਾਣ ਭਰੀ ਪ੍ਰਾਪਤੀ ਲਈ ਪਰਮਾਤਮਾ ਦਾ ਸ਼ੁਕਰਾਨਾ ਕਰਦਿਆਂ ਕਾਲਜ ਦੇ ਸਟਾਫ਼ ਦੀ ਅਣਥਕ ਮਿਹਨਤ ਦੀ ਸਿਫ਼ਤ ਕੀਤੀ।ਡਾ. ਵਾਲੀਆ ਅਤੇ ਚੇਅਰਮਨ ਐਡਵੋਕੇਟ ਸੁਦਰਸ਼ਨ ਕਪੂਰ ਨੇ ਫਲਾਵਰ ਐਂਡ ਪਲਾਂਟ ਸ਼ੋਅ ਦੀ ਟੀਮ `ਚ ਜੇਤੂ ਰਹੇ ਬਾਗਬਾਨੀ ਕਰਨ ਵਾਲੇ ਮਾਲੀਆਂ ਨੂੰ ਨਕਦ ਇਨਾਮ ਦੇ ਸਨਮਾਨਿਤ ਕੀਤਾ।ਉਨ੍ਹਾਂ ਕਿਹਾ ਕਿ ਮਿਹਨਤ ਅਤੇ ਮਿਹਨਤੀ ਹੋਣਾ ਇਕ ਮਾਣਯੋਗ ਹੁੰਦਾ ਹੈ, ਉਨ੍ਹਾਂ ਦਾ ਆਦਰ ਕਰਨਾ ਚਾਹੀਦਾ ਹੈ।ਕੋਈ ਵੀ ਕੰਮ ਤਾਂ ਹੀ ਸਫ਼ਲ ਹੁੰਦਾ ਹੈ ਜੇਕਰ ਟੀਮ ਦਾ ਹਰੇਕ ਬੰਦਾ ਸਾਂਝੇਦਾਰੀ ਨਾਲ ਕੰਮ ਕਰੇ।ਇਹ ਮਾਲੀ ਸਾਰਾ ਸਾਲ ਕਾਲਜ਼ ਦੇ ਬਗੀਚਿਆਂ ਦੀ ਸੁਚੱਜੇ ਢੰਗ ਨਾਲ ਦੇਖ-ਭਾਲ ਕਰਦੇ ਹਨ।ਚੇਅਰਮੈਨ ਸੁਦਰਸ਼ਨ ਕਪੂਰ ਨੇ ਵੀ ਜੇਤੂ ਟੀਮ ਨੂੰ ਮੁਬਾਰਕਾਂ।
ਇਸ ਮੌਕੇ ਡਾ. ਲਲਿਤ ਗੋਪਾਲ ਅਤੇ ਕਾਲਜ ਦੇ ਐਸਟੇਟ ਅਫ਼ਸਰ ਰਤਨਜੀਤ ਸਿੰਘ ਵੀ ਮੌਜ਼ੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …