ਫਾਜ਼ਿਲਕਾ, 14 ਦਿਸੰਬਰ (ਵਿਨੀਤ ਅਰੋੜਾ) – ਜਿਲਾ ਪੁਲਿਸ ਮੁੱਖੀ ਸ਼੍ਰੀ ਸਵਪਨ ਸ਼ਰਮਾ ਦੇ ਦਿਸ਼ਾ-ਨਿਰਦੇਸ਼ਾਂ ਉੱਤੇ ਅੱਜ ਥਾਣਾ ਸਿਟੀ ਪੁਲਿਸ ਨੇ ਸਥਾਨਕ ਅਰੋੜਵੰਸ਼ ਭਵਨ ਵਿੱਚ ਪਬਲਿਕ ਮੀਟਿੰਗ ਦਾ ਪ੍ਰਬੰਧ ਕੀਤਾ ਗਿਆ।ਜਿਸ ਵਿੱਚ ਆਮ ਲੋਕਾਂ ਨੂੰ ਆ ਰਹੀ ਪਰੇਸ਼ਾਨੀਆਂ ਦੇ ਬਾਰੇ ਸਲਾਹ ਮਸ਼ਵਰਾ ਕੀਤਾ ਗਿਆ।ਜਾਣਕਾਰੀ ਦਿੰਦੇ ਹੋਏ ਥਾਨਾ ਸਿਟੀ ਦੇ ਏ. ਐਸ. ਆਈ ਅਮਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਅਤੇ ਲੋਕਾਂ ਨੂੰ ਆਪਸੀ ਨਜਦੀਕੀਆਂ ਬਣਾਉਣ ਲਈ ਇਹ ਮੀਟਿੰਗ ਕੀਤੀ ਗਈ ਹੈ ਅਤੇ ਇਸ ਮੀਟਿੰਗ ਵਿੱਚ ਆਮ ਲੋਕਾਂ ਵਲੋਂ ਪੁਲਿਸ ਨੇ ਸਹਿਯੋਗ ਮੰਗ ਕਰ ਸ਼ਹਿਰ ਵਿੱਚ ਹੋ ਰਹੇ ਮਾੜੇ ਤਤਾਂ ਦੀ ਜਾਣਕਾਰੀ ਪੁਲਿਸ ਨੂੰ ਉਪਲੱਬਧ ਕਰਵਾਉਣ ਲਈ ਕਿਹਾ ਗਿਆ।ਉਨ੍ਹਾਂ ਨੇ ਦੱਸਿਆ ਕਿ ਲੋਕ ਕਦੇ ਵੀ ਪੁਲਿਸ ਨੂੰ ਸਿੱਧੇ ਮਿਲ ਕੇ ਆਪਣਾ ਕੰਮ ਕਰਵਾ ਸੱਕਦੇ ਹਨ।ਇਸ ਮੌਕੇ ਉੱਤੇ ਥਾਣਾ ਸਿਟੀ ਦੇ ਮੁਨਸ਼ੀ ਭਗਵਾਨ ਸਿੰਘ, ਸ਼੍ਰੀ ਓਮ ਪ੍ਰਕਾਸ਼ ਅਰੋੜਾ, ਡਾ. ਰਮੇਸ਼ ਵਰਮਾ, ਲਛਮਣ ਦੋਸਤ, ਸ਼ਾਮ ਲਾਲ, ਦੌਲਤ ਰਾਮ, ਸੋਨੂ, ਬਲਵੀਰ ਸਿੰਘ, ਰਤਨ ਚੁਘ, ਡਾ. ਸੋਨੂ, ਰਮਨ ਝਾਂਬ, ਰਾਜ ਕੁਮਾਰ ਕੁੱਕੜ, ਦੇਸ ਰਾਜ, ਅਮਰ ਕੁਮਾਰ ਅੰਗੀ ਆਦਿ ਹਾਜਰ ਸਨ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …