ਫਾਜ਼ਿਲਕਾ, 14 ਦਿਸੰਬਰ (ਵਿਨੀਤ ਅਰੋੜਾ) – ਸਿੱਖਿਆ ਪ੍ਰੋਵਾਇਡਰ ਅਧਿਆਪਕ ਯੂਨੀਅਨ ਫਾਜਿਲਕਾ ਦੁਆਰਾ ਐਤਵਾਰ ਨੂੰ ਜਿਲਾ ਜਨਰਲ ਸਕੱਤਰ ਸਤਪਾਲ ਸੀਤੋ ਗੁੰਨੋ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਜਾਣਕਾਰੀ ਦਿੰਦੇ ਬਲਾਕ ਪ੍ਰਧਾਨ ਸਚਿਨ ਨੇ ਦੱਸਿਆ ਕਿ ਉਹ 2008 ਤੋਂ ਸੰਘਰਸ਼ ਕਰਦੇ ਆ ਰਹੇ ਹਨ। ਸੰਘਰਸ਼ ਦੀ ਇਸ ਲੜੀ ਦੇ ਤਹਿਤ ਸ਼ਨੀਵਾਰ ਨੂੰ ਜਦੋਂ ਉਹ ਜਲੰਧਰ ਵਿੱਚ ਸ਼ਾਂਤੀਪੂਰਵਕ ਰੈਲੀ ਕੱਢ ਰਹੇ ਸਨ ਤਾਂ ਸਿੱਖਿਆ ਪ੍ਰੋਵਾਇਡਰ ਯੂਨੀਅਨ ਦੇ 350 ਮੈਬਰਾਂ ਨੂੰ ਪੁਲਿਸ ਦੁਆਰਾ ਗਿਰਫਤਾਰ ਕਰ ਲਿਆ ਗਿਆ।ਜਿਨ੍ਹਾਂ ਵਿੱਚ ਜਿਆਦਾਤਰ ਮਾਤਰਾ ਵਿੱਚ ਲੇਡੀਜ ਟੀਚਰਸ ਅਤੇ ਬੱਚੇ ਮੌਜੂਦ ਸਨ।ਉਨ੍ਹਾਂ ਨੇ ਮੰਗ ਕੀਤੀ ਕਿ ਉਨ੍ਹਾਂ ਦੇ ਗਿਰਫਤਾਰ ਕੀਤੇ ਗਏ ਸਾਥੀਆਂ ਨੂੰ ਰਿਹਾ ਕੀਤਾ ਜਾਵੇ ਅਤੇ ਉਨ੍ਹਾਂ ਨੂੰ ਸਥਾਈ ਕੀਤਾ ਜਾਵੇ।ਇਸ ਮੌਕੇ ਅਬੋਹਰ ਦੇ ਬਲਾਕ ਪ੍ਰਧਾਨ ਸਤਪਾਲ ਹਿੰਮਤਪੁਰਾ, ਗੌਰੀ ਸ਼ੰਕਰ, ਕਪਿਲ ਦੇਵ, ਕੇਵਲ ਕੁਮਾਰ, ਹਰੀਸ਼ ਪ੍ਰਧਾਨ, ਖੁਈਆਂ ਸਰਵਰ ਦੇ ਬਲਾਕ ਪ੍ਰਧਾਨ ਨਰਿੰਦਰ ਕੁਮਾਰ, ਰੋਹਤਾਸ਼ ਕੁਮਾਰ ਆਦਿ ਮੌਜੂਦ ਸਨ ।
Check Also
ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …