ਕਿਹਾ, ਪੰਜਾਬ ਵਾਸੀਆਂ ਨੂੰ ਨਿਰਵਿਘਨ ਸਪਲਾਈ ਦੇਵੇਗਾ ਵਿਭਾਗ
ਅੰਮ੍ਰਿਤਸਰ, 4 ਮਾਰਚ (ਸੁਖਬੀਰ ਸਿੰਘ) – ਜੀ-20 ਸੰਮੇਲਨ ਅਤੇ ਗਰਮੀ ਦੇ ਸੀਜ਼ਨ ਨੂੰ ਮੁੱਖ ਰੱਖਦੇ ਹੋਏ ਬਿਜਲੀ ਵਿਭਾਗ ਨੇ ਨਵੇਂ ਪ੍ਰਾਜੈਕਟਾਂ ਦੀ ਅੱਜ ਸ਼ੁਰੂਆਤ  ਕੀਤੀ ਗਈ, ਜਿਸ ਨਾਲ ਗਰਮੀ ਵਿੱਚ ਵੀ ਪੰਜਾਬ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਨਾਗ ਕਲਾਂ ਵਿਖੇ ਇੰਡਸਟਰੀਅਲ ਫੀਡਰ ਅਤੇ ਤਿੰਨ ਨਵੇਂ ਵੀ.ਸੀ.ਬੀ ਦੀ ਸ਼ੁਰੂਆਤ ਮੌਕੇ ਕੀਤਾ।ਉਨਾਂ ਕਿਹਾ ਕਿ ਮੈਨੂੰ ਬੀਤੇ ਦਿਨਾਂ ਵਿਚ ਨਾਗ ਕਲਾਂ ਤੇ ਬੱਲ ਕਲਾਂ ਦੇ ਸਨਅਤਕਾਰਾਂ ਨੇ ਬਿਜਲੀ ਸਪਲਾਈ ਵਿਚ ਸੁਧਾਰ ਦੀ ਮੰਗ ਕੀਤੀ ਸੀ, ਜਿਸ ‘ਤੇ ਤਰੁੰਤ ਕਾਰਵਾਈ ਕਰਦੇ ਹੋਏ 1.4 ਕਰੋੜ ਰੁਪਏ ਦੀ ਰਾਸ਼ੀ ਨਾਲ ਇਹ ਕੰਮ ਪੂਰੇ ਕਰ ਦਿੱਤੇ ਗਏ ਹਨ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਹਰੇਕ ਕੰਮ ਨੂੰ ਤਰਜ਼ੀਹੀ ਅਧਾਰ ‘ਤੇ ਕਰ ਰਹੀ ਹੈ, ਤਾਂ ਜੋ ਪੰਜਾਬ ਨੂੰ ਆਪਣੇ ਪੈਰਾਂ ਸਿਰ ਕੀਤਾ ਜਾ ਸਕੇ।ਉਨਾਂ ਦੱਸਿਆ ਕਿ ਅੱਜ ਇਸ ਦੇ ਨਾਲ-ਨਾਲ ਐਮ.ਈ ਲੈਬ ਵੇਰਕਾ ਵਿਚ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਜਰਮਨ ਤੋਂ ਮੰਗਵਾਈ ਮੀਟਰ ਟੈਸਟਿੰਗ ਮਸ਼ੀਨ ਦਾ ਉਦਘਾਟਨ ਕੀਤਾ ਹੈ, ਜਿਸ ਨਾਲ ਹੁਣ ਸਾਰੇ ਸਿੰਗਲ ਫੇਜ਼, ਪੋਲੀ ਫੇਜ਼, ਐਲ.ਟੀ.ਸੀ.ਸੀ, ਐਚ.ਟੀ ਅਤੇ ਸੋਲਰ ਮੀਟਰਾਂ ਦੀ ਟੈਸਟਿੰਗ ਵੇਰਕਾ ਵਿਖੇ ਹੀ ਹੋ ਸਕੇਗੀ।ਉਨਾਂ ਕਿਹਾ ਕਿ ਪਹਿਲਾਂ ਇਹ ਮੀਟਰ ਟੈਸਟ ਹੋਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾਂਦੇ ਸਨ, ਜਿਸ ਨਾਲ ਵੱਧ ਸਮਾਂ ਲੱਗਦਾ ਸੀ, ਜੋ ਕਿ ਵਿਭਾਗ ਦੇ ਨਾਲ-ਨਾਲ ਖਪਤਕਾਰਾਂ ਦਾ ਵੀ ਨੁਕਸਾਨ ਕਰਦਾ ਸੀ, ਪਰ ਹੁਣ ਇਹ ਮੁੱਢਲਾ ਕੰਮ ਇੱਥੇ ਪੂਰਾ ਕੀਤਾ ਜਾ ਸਕੇਗਾ।
ਕੀਤੀ ਗਈ, ਜਿਸ ਨਾਲ ਗਰਮੀ ਵਿੱਚ ਵੀ ਪੰਜਾਬ ਵਾਸੀਆਂ ਨੂੰ ਨਿਰਵਿਘਨ ਬਿਜਲੀ ਸਪਲਾਈ ਮਿਲੇਗੀ।ਇਹ ਪ੍ਰਗਟਾਵਾ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਨਾਗ ਕਲਾਂ ਵਿਖੇ ਇੰਡਸਟਰੀਅਲ ਫੀਡਰ ਅਤੇ ਤਿੰਨ ਨਵੇਂ ਵੀ.ਸੀ.ਬੀ ਦੀ ਸ਼ੁਰੂਆਤ ਮੌਕੇ ਕੀਤਾ।ਉਨਾਂ ਕਿਹਾ ਕਿ ਮੈਨੂੰ ਬੀਤੇ ਦਿਨਾਂ ਵਿਚ ਨਾਗ ਕਲਾਂ ਤੇ ਬੱਲ ਕਲਾਂ ਦੇ ਸਨਅਤਕਾਰਾਂ ਨੇ ਬਿਜਲੀ ਸਪਲਾਈ ਵਿਚ ਸੁਧਾਰ ਦੀ ਮੰਗ ਕੀਤੀ ਸੀ, ਜਿਸ ‘ਤੇ ਤਰੁੰਤ ਕਾਰਵਾਈ ਕਰਦੇ ਹੋਏ 1.4 ਕਰੋੜ ਰੁਪਏ ਦੀ ਰਾਸ਼ੀ ਨਾਲ ਇਹ ਕੰਮ ਪੂਰੇ ਕਰ ਦਿੱਤੇ ਗਏ ਹਨ।ਉਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸਾਡੀ ਸਰਕਾਰ ਹਰੇਕ ਕੰਮ ਨੂੰ ਤਰਜ਼ੀਹੀ ਅਧਾਰ ‘ਤੇ ਕਰ ਰਹੀ ਹੈ, ਤਾਂ ਜੋ ਪੰਜਾਬ ਨੂੰ ਆਪਣੇ ਪੈਰਾਂ ਸਿਰ ਕੀਤਾ ਜਾ ਸਕੇ।ਉਨਾਂ ਦੱਸਿਆ ਕਿ ਅੱਜ ਇਸ ਦੇ ਨਾਲ-ਨਾਲ ਐਮ.ਈ ਲੈਬ ਵੇਰਕਾ ਵਿਚ ਕਰੀਬ ਡੇਢ ਕਰੋੜ ਰੁਪਏ ਦੀ ਲਾਗਤ ਨਾਲ ਜਰਮਨ ਤੋਂ ਮੰਗਵਾਈ ਮੀਟਰ ਟੈਸਟਿੰਗ ਮਸ਼ੀਨ ਦਾ ਉਦਘਾਟਨ ਕੀਤਾ ਹੈ, ਜਿਸ ਨਾਲ ਹੁਣ ਸਾਰੇ ਸਿੰਗਲ ਫੇਜ਼, ਪੋਲੀ ਫੇਜ਼, ਐਲ.ਟੀ.ਸੀ.ਸੀ, ਐਚ.ਟੀ ਅਤੇ ਸੋਲਰ ਮੀਟਰਾਂ ਦੀ ਟੈਸਟਿੰਗ ਵੇਰਕਾ ਵਿਖੇ ਹੀ ਹੋ ਸਕੇਗੀ।ਉਨਾਂ ਕਿਹਾ ਕਿ ਪਹਿਲਾਂ ਇਹ ਮੀਟਰ ਟੈਸਟ ਹੋਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਜਾਂਦੇ ਸਨ, ਜਿਸ ਨਾਲ ਵੱਧ ਸਮਾਂ ਲੱਗਦਾ ਸੀ, ਜੋ ਕਿ ਵਿਭਾਗ ਦੇ ਨਾਲ-ਨਾਲ ਖਪਤਕਾਰਾਂ ਦਾ ਵੀ ਨੁਕਸਾਨ ਕਰਦਾ ਸੀ, ਪਰ ਹੁਣ ਇਹ ਮੁੱਢਲਾ ਕੰਮ ਇੱਥੇ ਪੂਰਾ ਕੀਤਾ ਜਾ ਸਕੇਗਾ।
ਹਰਭਜਨ ਸਿੰਘ ਨੇ ਇਸ ਤੋਂ ਇਲਾਵਾ ਜੀ-20 ਸੰਮੇਲਨ ਨੂੰ ਧਿਆਨ ਵਿਚ ਰੱਖਦੇ ਹੋਏ ਪਾਵਰਕੌਮ ਦੇ ਰੈਸਟ ਹਾਊਸ ਅਤੇ ਦਫਤਰਾਂ ਤੇ 66 ਕੇ.ਵੀ ਸਬ ਸਟੇਸ਼ਨਾਂ ਵਿੱਚ ਕੀਤੇ ਜਾਣ ਵਾਲੇ ਸਿਵਲ ਕੰਮਾਂ ਦੀ ਸ਼ੁਰੂਆਤ ਵੀ ਕੀਤੀ। ਉਨਾਂ ਦੱਸਿਆ ਕਿ ਕਰੀਬ 2 ਕਰੋੜ ਰੁਪਏ ਦੀ ਰਾਸ਼ੀ ਨਾਲ ਦਫਤਰਾਂ ਤੇ ਰੈਸਟ ਹਾਊਸਾਂ ਵਿਚ ਹੋਣ ਵਾਲੇ ਮੁੱਢਲੇ ਕੰਮ ਕਰਵਾਏ ਜਾਣਗੇ।ਜਿਸ ਨਾਲ ਵਿਭਾਗ ਦੀਆਂ ਇਮਾਰਤਾਂ ਦੀ ਸਾਂਭ-ਸੰਭਾਲ ਹੋਵੇਗੀ ਤੇ ਕਰਮਚਾਰੀਆਂ ਤੇ ਖਪਤਕਾਰਾਂ ਨੂੰ ਸੁਖਾਵਾਂ ਮਾਹੌਲ ਦਫਤਰਾਂ ਵਿਚ ਮਿਲੇਗਾ।
ਇਸ ਮੌਕੇ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ, ਸ੍ਰੀਮਤੀ ਸੁਹਿੰਦਰ ਕੌਰ, ਚੀਫ ਇੰਜੀਨੀਅਰ ਬਾਲ ਕਿਸ਼ਨ, ਇੰਜ. ਰਾਜੀਵ ਪਰਾਸ਼ਰ, ਇੰਜ. ਜਤਿੰਦਰਪਾਲ ਸਿੰਘ, ਪਰਮਿੰਦਰ ਸੇਠੀ, ਰਾਜਨ ਮਹਿਰਾ, ਕੁਕੂ ਸ਼ਰਮਾ, ਮਨਪ੍ਰੀਤ ਸਿੰਘ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					