Monday, December 23, 2024

ਡੀ.ਏ.ਵੀ ਪਬਲਿਕ ਸਕੂਲ ਵਿਖੇ ਵਿਸਾਖੀ, ਪਾਖੰਡ ਖੰਡਨੀ ਪਤਾਕਾ ਦਿਵਸ ਤੇ ਅੰਬੇਦਕਰ ਜੈਅੰਤੀ ਮਨਾਈ

ਅੰਮ੍ਰਿਤਸਰ, 14 ਅਪ੍ਰੈਲ (ਜਗਦੀਪ ਸਿੰਘ ਸੱਗੂ) – ਡੀ.ਏ.ਵੀ ਪਬਲਿਕ ਸਕੂਲ ਵਿਖੇ ਅੱਜ 13 ਅਪ੍ਰੈਲ ਨੂੰ ਵਿਸਾਖੀ ਪਾਖੰਡ ਖੰਡਿਨੀ ਪਤਾਕਾ ਦਿਵਸ ਅਤੇ ਡਾ. ਭੀਮ ਰਾਵ ਅੰਬੇਦਕਰ ਜੈਅੰਤੀ ਬੜੀ ਧੁਮ-ਧਾਮ ਦੇ ਨਾਲ ਮਨਾਈ ਗਈ।ਪ੍ਰਾਰਥਨਾ ਸਭਾ ਦਾ ਸ਼ੁੱਭਾਰੰਭ ਗਾਯਤਰੀ ਮੰਤਰਾਂ ਅਤੇ ਸ਼ਬਦ ਗਾਇਨ ਦੇ ਨਾਲ ਕੀਤਾ ਗਿਆ।ਵਿਦਿਆਰਥੀਆਂ ਨੇ ਆਰਿਆ ਸਮਾਜ ਦੇ ਪ੍ਰਵਰਤਕ ਸਵਾਮੀ ਦਯਾਨੰਦ ਸਰਸਵਤੀ ਜੀ ਦੁਆਰਾ ਸੰਨ 1867 ਈ: ਨੂੰ ਹਰਿਦੁਆਰ ਕੁੰਭ ਵਿੱਚ ਜੋ ਪਾਖੰਡ ਖੰਡਿਨੀ ਪਤਾਕਾ ਚਲਾਈ ਗਈ, ਉਸ ਦੇ ਵਿਸ਼ੇ ‘ਤੇ ਆਪਣੇ ਵਿਚਾਰ ਪੇਸ਼ ਕੀਤੇ।
ਸਵਾਮੀ ਦਯਾਨੰਦ ਸਰਸਵਤੀ ਜੀ ਨੇ ਸਮਾਜ ਦੇ ਵਿੱਚ ਫੈਲੀਆਂ ਬੁਰਾਈਆਂ, ਪਾਖੰਡਾਂ ਅਤੇ ਅੰਧ-ਵਿਸ਼ਵਾਸ਼ਾਂ ਦੇ ਖਿਲਾਫ਼ ਅਵਾਜ਼ ਚੁੱਕੀ ਅਤੇ ਸਮਾਜ ਨੂੰ ਗਿਆਨ ਦੇ ਪ੍ਰਕਾਸ਼ ਵੱਲ ਅੱਗੇ ਕੀਤਾ।ਪ੍ਰਾਰਥਨਾ ਸਭਾ ਵਿੱਚ ਭਾਰਤ ਦੇ ਸੰਵਿਧਾਨ ਨਿਰਮਾਤਾ ਭਾਰਤ ਰਤਨ ਡਾ. ਭੀਮ ਰਾਵ ਅੰਬੇਦਕਰ ਦੇ ਬਾਰੇ ਵੀ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਪ੍ਰਾਰਥਨਾ ਸਭਾ ਵਿੱਚ ਬਾਬਾ ਸਾਹਿਬ ਦੇ ਜੀਵਨ ਤੋਂ ਵਿਦਿਆਰਥੀਆਂ ਨੂੰ ਜਾਣੂ ਕਰਾਇਆ ਗਿਆ।
ਵਿਸਾਖੀ ਮਨਾਉਂਦਿਆਂ ਢੋਲ ਦੀ ਥਾਪ ‘ਤੇ ਰੰਗ-ਬਿਰੰਗੇ ਕੱਪੜਿਆਂ ਵਿੱਚ ਸੱਜੇ ਹੋਏ ਗੱਭਰੂ ਵਿਦਿਆਰਥੀਆਂ ਨੇ ਪੰਜਾਬ ਦਾ ਲੋਕ ਨਾਚ ਭੰਗੜਾ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ, ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂੁੈਨ ਅੰਮ੍ਰਿਤਸਰ ਨੇ ਇਸ ਸ਼ੁੱਭ ਮੌਕੇ ਵਿਦਿਆਰਥੀਆਂ ਨੂੰ ਰੰਗਾ-ਰੰਗ ਪ੍ਰੋਗਰਾਮ ਪੇਸ਼ ਕਰਨ ‘ਤੇ ਵਧਾਈ ਦਿੱਤੀ ਤੇ ਸੁਆਮੀ ਦਯਾਨੰਦ ਜੀ ਅਤੇ ਡਾ. ਭੀਮ ਰਾਵ ਜੀ ਦੇ ਆਦਰਸ਼ਾਂ ‘ਤੇ ਚੱਲਣ ਲਈ ਪ੍ਰੇਰਿਆ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਰੰਗਾ-ਰੰਗ ਪ੍ਰੋਗਰਾਮ ਦੀ ਪੇਸ਼ਕਾਰੀ ਦੇ ਲਈ ਪ੍ਰਸੰਸਾ ਕੀਤੀ ਅਤੇ ਇੰਨ੍ਹਾਂ ਮਹਾਨ ਮਹਾਂਪੁਰਖਾਂ ਦੇ ਪੂਰਬਿਆਂ ‘ਤੇ ਚੱਲਣ ਦੇ ਲਈ ਪ੍ਰੇਰਿਤ ਕੀਤਾ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …