ਫਾਜ਼ਿਲਕਾ, 18 ਦਸੰਬਰ (ਵਿਨੀਤ ਅਰੋੜਾ) – ਸਵ. ਸ. ਇਕਬਾਲ ਸਿੰਘ ਧਮੀਜਾ ਦੇ ਬੇਟੇ, ਕੱਪੜਾ ਵਪਾਰੀ ਅਮਨਦੀਪ ਸਿੰਘ ਦੇ ਭਰਾ, ਡਿਲਾਇਟ ਲੈਬ ਦੇ ਸੰਚਾਲਕ ਹਰਿੰਦਰ ਸਿੰਘ ਹੈਪੀ ਦੇ ਚਚੇਰੇ ਭਰਾ ਯੂਥ ਕਾਂਗਰਸ ਦੇ ਪ੍ਰਮੁੱਖ ਨੇਤਾ ਰਿੰਪਲ ਧਮੀਜਾ ਦਾ ਬੀਤੀ ਰਾਤ ਨਿਧਨ ਹੋ ਗਿਆ ਸੀ।ਜਿਨ੍ਹਾਂ ਦਾ ਬੜੇ ਹੀ ਗਮਗੀਨ ਮਾਹੌਲ ਵਿੱਚ ਅੰਤਮ ਸੰਸਕਾਰ ਕਰ ਦਿੱਤਾ ਗਿਆ ਕਾਂਗਰਸ ਦੇ ਇਸ ਪ੍ਰਮੁੱਖ ਨੇਤਾ ਦੇ ਪਾਰਥਿਵ ਸਰੀਰ ਉੱਤੇ ਪਾਰਟੀ ਨੇਤਾਵਾਂ ਦੁਆਰਾ ਕਾਂਗਰਸ ਦਾ ਝੰਡਾ ਪਾ ਕੇ ਸ਼ਰਧਾ ਦੇ ਫੁਲ ਭੇਟ ਕੀਤੇ।ਉਨ੍ਹਾਂ ਦੇ ਅੰਤਮ ਸੰਸਕਾਰ ਵਿੱਚ ਸਾਬਕਾ ਵਿਧਾਇਕ ਡਾ. ਮਹਿੰਦਰ ਕੁਮਾਰ ਰਿਣਵਾ, ਕਾਂਗਰਸ ਜਿਲਾ ਪ੍ਰਧਾਨ ਕੌਸ਼ਲ ਕੁਮਾਰ ਬੂਕ, ਰੰਜਮ ਕਾਮਰਾ, ਸਿੱਧਾਰਥ ਰਿਣਵਾ, ਸਤਿਆਜੀਤ ਝੀਂਝਾ, ਮਹਿੰਦਰ ਸਿੰਘ ਖਾਲਸਾ, ਕਾਂਗਰਸ ਡਾਕਟਰ ਸੈਲ ਦੇ ਪ੍ਰਦੇਸ਼ ਉਪ-ਪ੍ਰਧਾਨ ਡਾ. ਯਸ਼ ਪਾਲ ਜੱਸੀ, ਡਾ. ਅਜੈ ਗਰੋਵਰ, ਅਸ਼ੋਕ ਵਾਟਸ, ਦੀਪਾ ਨਰੁਲਾ, ਸੁਰਿੰਦਰ ਕਾਲੜਾ ਪੱਪੂ, ਰੋਸ਼ਨ ਲਾਲ ਖੁੰਗਰ, ਪ੍ਰਦੀਪ ਸ਼ਰਮਾ ਮੰਟਾ, ਸੁਨੀਲ ਕਾਮਰਾ, ਭਾਜਪਾ ਨਗਰ ਮੰਡਲ ਜਨਰਲ ਸਕੱਤਰ ਸੁਬੋਧ ਵਰਮਾ ਸਮੇਤ ਵੱਖ-ਵੱਖ ਰਾਜਨੀਤਕ, ਸਾਮਾਜਕ ਸੰਗਠਨਾਂ ਦੇ ਪ੍ਰਤੀਨਿਧੀਆਂ ਅਤੇ ਪਤਵੰਤੇ ਲੋਕਾਂ ਨੇ ਸ਼ਿਰਕਤ ਕਰ ਕੇ ਸ਼ਰਧਾ ਦੇ ਫੁਲ ਭੇਟ ਕੀਤੇ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …