ਅੰਮ੍ਰਿਤਸਰ, 15 ਮਈ (ਸੁਖਬੀਰ ਸਿੰਘ) – ਏ.ਡੀ.ਸੀ.ਪੀ ਟਰੈਫਿਕ ਅੰਮ੍ਰਿਤਸਰ ਸ੍ਰੀਮਤੀ ਅਮਨਦੀਪ ਕੌਰ ਪੀ.ਪੀ.ਐਸ ਦੇ ਨਿਰਦੇਸ਼ਾਂ ਹੇਠ ਟਰੈਫਿਕ ਐਜੂਕੇਸ਼ਨ ਸੈਲ ਵਲੋਂ 7ਵੇਂ ਯੂ.ਐਨ ਗਲੋਬਲ ਰੋਡ ਸੇਫਟੀ ਵੀਕ ਅੱਜ ਪਹਿਲੇ ਦਿਨ ਟਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਲਈ ਵੱਖ-ਵੱਖ ਸਥਾਨਾਂ ‘ਤੇ ਸੈਮੀਨਾਰ/ ਈਵੈਂਟ ਕੀਤੇ ਗਏ ਹਨ। ਟਰੈਫਿਕ ਐਜੂਕਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਏ.ਐਸ.ਆਈ ਅਰਵਿੰਦਰਪਾਲ ਸਿੰਘ, ਮੁੱਖ ਸਿਪਾਹੀ ਸਲਵੰਤ ਸਿੰਘ ਅਤੇ ਮੁੱਖ ਸਿਪਾਹੀ ਮਮਤਾ ਵਲੋਂ ਸ਼ਹੀਦ ਬਾਬਾ ਪ੍ਰਤਾਪ ਸਿੰਘ ਮੈਮੋਰੀਅਲ ਸਕੂਲ ਨਜ਼ਦੀਕ ਸੁਲਤਾਨਵਿੰਡ ਚੌਕ ਵਿਖੇ ਸੈਮੀਨਾਰ ਲਗਾ ਕੇ ਬੱਚਿਆਂ ਨੂੰ ਟਰੈਫਿਕ ਨਿਯਮਾਂ ਪ੍ਰਤੀ ਜਾਣੂ ਕਰਵਾਇਆ ਗਿਆ।ਇਸ ਤੋਂ ਬਾਅਦ ਈਸਟ ਮੋਹਨ ਨਗਰ ਦੇ ਇੰਡਸਟਰੀਅਲ ਏਰੀਆ ਵਿਖੇ ਜਾ ਕੇ ਵਾਹਨਾਂ ‘ਤੇ ਰੈਫਲੈਕਟਰ ਲਗਾਏ ਗਏ ਅਤੇ ਇਸ ਏਰੀਆ ਵਿੱਚ ਘੁੰਮ ਰਹੇ ਜਗਾੜੂ ਰੇਹੜਿਆਂ ਨੂੰ ਅਜਿਹੇ ਰੇਹੜੇ ਨਾ ਚਲਾਉਣ ਲਈ ਸਮਝਾਇਆ ਗਿਆ।ਬਾਅਦ ਦੁਪਹਿਰ ਸ਼ਹੀਦਾਂ ਸਾਹਿਬ ਨੇੜੇ ਵਾਹਨ ਚਾਲਕਾਂ ਨੂੰ ‘ਸੜਕ ਸੁਰੱਖਿਆ – ਮੇਰਾ ਫਰਜ਼’ ਦੇ ਟ੍ਰੈਫਿਕ ਬੈਜ਼ ਲਗਾ ਕੇ ਅਤੇ ਗੁਲਾਬ ਦੇ ਫੁੱਲ ਭੇਟ ਕੀਤੇ।ਜਿੰਨਾਂ ਚਾਰ ਪਹੀਆ ਵਾਹਨ ਚਾਲਕਾਂ ਨੇ ਸੀਟ ਬੈਲਟਾਂ ਅਤੇ ਜਿੰਨਾਂ ਦੋ ਪਹੀਆ ਚਾਲਕਾਂ ਨੇ ਹੈਲਮੇਟ ਪਾਏ ਹੋਏ ਸਨ।ਉਹਨਾਂ ਨੂੰ ਟ੍ਰੈਫਿਕ ਐਜੂਕੇਸ਼ਨ ਸੈਲ ਦੀ ਟੀਮ ਵਲੋ ਸਾਰਿਆਂ ਨੂੰ ਟਰੈਫਿਕ ਨਿਯਮਾਂ ਦੇ ਪੈਂਫਲੇਟ ਵੰਡੇ ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …