ਅੰਮ੍ਰਿਤਸਰ, 20 ਸੰਬਰ (ਰੋਮਿਤ ਸ਼ਰਮਾ) – ਹਲਕਾ ਉਤਰੀ ਵਾਰਡ ਨੰ 22 ਕੂਇੰਜ ਰੋਡ ਵਿਖੇ ਵੱਖ ਵੱਖ ਗਲੀਆਂ ਵਿਚ ਟਾਈਲਾਂ ਲਗਾਉਣ ਦੇ ਕੰਮਾਂ ਦਾ ਉਦਘਾਟਨ ਸਥਾਨਕ ਸਰਕਾਰ, ਮੈਡਿਕਲ ਸਿੱਖਿਆ ਅਤੇ ਖੋਜ ਮੰਤਰੀ ਅਨਿਲ ਜੋਸ਼ੀ ਵੱਲੋ ਕੀਤਾ ਗਿਆ।ਸ੍ਰੀ ਜੋਸ਼ੀ ਦਾ ਉਥੇ ਪਹੁੰਚਣ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਮੰਤਰੀ ਜੋਸ਼ੀ ਵੱਲੋ ਕੰਮ ਸ਼ੁਰੂ ਕਰਵਾਉਣ ਤੇ ਮਾਰਕਿਟ ਐਸੋਸੇਸ਼ਨ ਵਲੋ ਧੰਨਵਾਦ ਕੀਤਾ ਗਿਆ।ਉਹਨਾਂ ਕਿਹਾ ਕਿ ਇਸ ਸਮੇਂ ਪੂਰਾ ਭਾਰਤ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਹੇਠ ਵਿਕਾਸ ਦੀ ਲਹਿਰ ਵੱਲ ਵਧ ਰਹੇ ਹੈ।ਆਉਣ ਵਾਲੇ ਸਮੇਂ ਵਿਚ ਭਾਰਤ ਵੀ ਦੁਨੀਆ ਵਿਚ ਵੱਡੀ ਤਾਕਤ ਬਣਕੇ ਉਭਰੇਗਾ ਤੇ ਮੁੜ ਵਿਸ਼ਵ ਸ਼ਕਤੀ ਦਾ ਸਥਾਨ ਹਾਸਿਲ ਕਰੇਗਾ।ਉਨਾਂ ਕਿਹਾ ਕਿ ਉਹ ਸਮਾਂ ਆਉਣ ਵਾਲਾ ਹੈ, ਜਦੋ ਸਾਡੇ ਨੋਜਵਾਨਾਂ ਨੂੰ ਭਾਰਤ ਵਿਚ ਹੀ ਬਹੁਤ ਵਧੀਆ ਰੋਜਗਾਰ ਪ੍ਰਾਪਤ ਹੋਣਗੇ ਅਤੇ ਸਾਡਾ ਵੀ ਫਰਜ ਬਣਦਾ ਹੈ ਕਿ ਅਸੀ ਪ੍ਰਧਾਨ ਮੰਤਰੀ ਦਾ ਸਾਥ ਦੇ ਕੇ ਉਹਨਾਂ ਦੇ ਹੱਥ ਮਜਬੂਤ ਕਰੀਏ।ਇਸ ਮੋਕੇ ਅਰੋੜਾ ਵੀਰ ਜੀ ਆਰ.ਪੀ. ਸਿੰਘ ਮੈਣੀ, ਗਿਨੀ ਭਾਟੀਆ, ਵਾਰਡ ਦੇ ਕੋਂਸਲਰ ਬਲਦੇਵ ਰਾਜ ਬੱਗਾ, ਸੁਖਵਿੰਦਰ ਪਿੰਟੂ, ਅਨੁਜ ਸਿੱਕਾ, ਮਾਨਵ ਤਨੇਜਾ, ਪੱਪੂ ਮਹਾਜਣ, ਅਮਨ ਐਰੀ, ਕੌਂਸਲਰ ਰਜੇਸ਼ ਹਨੀ, ਵਿਸ਼ਾਲ ਲੱਖਨਪਾਲ, ਸੰਜੀਵ ਸ਼ਿੰਗਾਰੀ, ਵਿਕੀ ਐਰੀ, ਮਨੀ ਭਾਟੀਆ ਅਤੇ ਸਮੂਹ ਹੋਟਲ ਐਸੋਸ਼ੇਸ਼ਨ ਦੇ ਮੈਂਬਰ ਆਦਿ ਮੋਜੂਦ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …