ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਗਲੋਬਲ ਰੀਚ ਫਾਊਂਡੇਸ਼ਨ (ਅਮਰੀਕਾ) ਵਲੋਂ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਖ਼ਾਲਸਾ ਕਾਲਜ ਫ਼ਾਰ ਵੂਮੈਨ ਦੀਆਂ ਜ਼ਰੂਰਤਮੰਦ ਵਿਦਿਆਰਥਣਾਂ ਦੀ ਸਹਾਇਤਾ ਲਈ ਬਕਾਇਆ 3 ਲੱਖ ਦਾ ਚੈਕ ਭੇਟ ਕੀਤਾ ਗਿਆ।ਇਹ ਚੈਕ ਗੁਰੂ ਨਾਨਕ ਸਿੱਖਿਆ ਸੇਵਾ ਸੋਸਾਇਟੀ ਚੀਚਾ (ਅੰਮ੍ਰਿਤਸਰ) ਦੇ ਪ੍ਰਧਾਨ ਡਾ. ਸਰਬਜੀਤ ਸਿੰਘ ਹੁਸ਼ਿਆਰ ਨਗਰ ਵਲੋਂ ਸੌਂਪਿਆ ਗਿਆ।ਛੀਨਾ ਨੇ ਕਿਹਾ ਕਿ ਫ਼ਾਊਂਡੇਸ਼ਨ ਸਿੱਖਿਆ ਦੇ ਪ੍ਰਸਾਰ ਲਈ ਸ਼ਲਾਘਾਯੋਗ ਕਾਰਜ਼ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਫਾਊਡੇਂਸਨ ਦੇ ਸਹਿਯੋਗ ਨਾਲ ਸੇਵਾ ਸੋਸਾਇਟੀ ਵਲੋਂ ਐਵਾਰਡ ਸਮਾਗਮ ਅਤੇ ਲੋੜਵੰਦ ਵਿਦਿਆਰਥੀਆਂ ਨੂੰ ਦਿੱਤੀ ਜਾਣ ਵਾਲੀ ਸਕਾਲਰਸ਼ਿਪ ਮਹਾਨ ਕਾਰਜ਼ ਹੈ ।
ਉਨ੍ਹਾਂ ਕਿਹਾ ਕਿ ਗਲੋਬਲ ਰੀਚ ਫ਼ਾਊਂਡੇਸ਼ਨ ਵਲੋਂ ਪਹਿਲਾਂ 5 ਲੱਖ ਦੀ ਵਿਸ਼ੇਸ਼ ਮਾਲੀ ਸਹਾਇਤਾ ਯੋਗ ਵਿਦਿਆਰਥਣਾਂ ਲਈ ਰਾਹਤ ਵਜੋਂ ਪ੍ਰਦਾਨ ਕੀਤੀ ਗਈ ਹੈ ਅਤੇ ਸਾਲਾਨਾ 8 ਲੱਖ ਦੀ ਦਿੱਤੀ ਜਾਣ ਵਾਲੀ ਸਹਾਇਤਾ ਦੀ ਇਹ ਦੂਜੀ ਕਿਸ਼ਤ ਚੈਕ ਰਾਹੀਂ ਦਿੱਤੀ ਗਈ ਹੈ।ਫ਼ਾਊਂਡੇਸ਼ਨ ਵਲੋਂ ਡਾ. ਸਰਬਜੀਤ ਸਿੰਘ ਦੁਆਰਾ ਉਕਤ ਕਾਲਜ ਦੀ ਕੁੱਲ ਬਣਦੀ 8 ਲੱਖ ਰੁਪਏ ਦੀ ਰਾਸ਼ੀ ਚੈਕਾਂ ਦੇ ਰੂਪ ਦਿੱਤੀ ਗਈ ਹੈ।ਉਨ੍ਹਾਂ ਫ਼ਾਊਂਡੇਸ਼ਨ ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ।
ਪ੍ਰਿੰਸੀਪਲ ਡਾ. ਸੁਰਿੰਦਰ ਕੌਰ ਨੇ ਕਿਹਾ ਕਿ ਇਹ ਸਹਾਇਤਾ ਹੋਣਹਾਰ ਜਰੂਰਤਮੰਦ ਬੱਚੀਆਂ ਤੱਕ ਪਹੁੰਚੇਗੀ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ਨੇ ਡੀ.ਏ.ਵੀ ਖੇਡਾਂ ‘ਚ ਰਾਸ਼ਟਰੀ ਪੱਧਰ ‘ਤੇ ਜਿੱਤੇ 41 ਸੋਨ, 15 ਸਿਲਵਰ ਅਤੇ 10 ਕਾਂਸੀ ਦੇ ਤਗਮੇ
ਅੰਮ੍ਰਿਤਸਰ, 17 ਦਸੰਬਰ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਸਪੋਰਟਸ …