ਅੰਮ੍ਰਿਤਸਰ, 31 ਜੁਲਾਈ (ਸੁਖਬੀਰ ਸਿੰਘ) – ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਦੇ ਅਹੁੱਦੇਦਾਰਾਂ ਅਤੇ ਮੈਂਬਰਾਂ ਦੀ ਮੀਟਿੰਗ ਬੀਬੀ ਅਮਰਜੀਤ ਕੌਰ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਮੌਜ਼ੂਦਾ ਹਲਾਤ ‘ਤੇ ਵਿਚਾਰ ਚਰਚਾ ਕੀਤੀ ਗਈ।
ਇਕੱਤਰਤਾ ਉਪਰੰਤ ਟਰੱਸਟ ਦੇ ਉਪ ਚੇਅਰਮੈਨ ਇੰਦਰਜੀਤ ਬਾਗੀ ਨੇ ਦੱਸਿਆ ਕਿ ਸ਼ਹੀਦ ਭਾਈ ਫੌਜਾ ਸਿੰਘ ਚੈਰੀਟੇਬਲ ਟਰੱਸਟ ਉਨ੍ਹਾਂ ਗਰੀਬ ਬੱਚਿਆਂ ਨੂੰ ਆਪਣੀ ਗੋਦ ਲਵੇਗਾ, ਜਿਨ੍ਹਾਂ ਦੇ ਮਾਪੇ ਉਨ੍ਹਾਂ ਨੂੰ ਉਚੇਰੀ ਸਿੱਖਿਆ ਦਿਵਾਉਣ ਵਿੱਚ ਅਸਮਰਥ ਹਨ, ਪਰ ਉਨ੍ਹਾਂ ਨੇ ਪੜਾਈ ‘ਚ ਅੱਵਲ ਦਰਜ਼ੇ ਦੇ ਨੰਬਰ ਪ੍ਰਾਪਤ ਕੀਤੇ ਹਨ।ਟਰੱਸਟ ਮੈਂਬਰਾਂ ਨੇੇ ਅੱਜ ਸਰਬਸੰਮਤੀ ਨਾਲ ਬਾਰਵੀਂ ਕਲਾਸ ਵਿੱਚੋਂ ਪਹਿਲੇ, ਦੂਜੇ ਦਰਜ਼ੇ ਤੇ 85 ਤੋਂ 95% ਨੰਬਰ ਪ੍ਰਾਪਤ ਕਰਨ ਅਤੇ ਆਈ.ਏ.ਐਸ ਤੇ ਪੀ.ਸੀ.ਐਸ ਦੀ ਪੜਾਈ ਕਰਨ ਵਾਲੇ ਵਿਦਿਆਰੀਥਆਂ ਨੂੰ ਮੁਫਤ ਵਿੱਦਿਆ, ਰਿਹਾਇਸ਼, ਖਾਣ ਪੀਣ ਅਤੇ ਕੱਪੜੇ ਆਦਿ ਦੇਣ ਦਾ ਫੈਸਲਾ ਲਿਆ ਹੈ।ਬਾਗੀ ਨੇ ਦੱਸਿਆ ਕਿ ਇਸ ਵੇਲੇ ਟਰੱਸਟ ਵਲੋਂ ਚਾਰ ਵਿਦਿਆਰਥਣਾਂ ਆਈ.ਏ.ਐਸ ਦੀ ਸਿੱਖਿਆ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪ੍ਰਾਪਤ ਕਰ ਰਹੀਆਂ ਹਨ, ਇਨ੍ਹਾਂ ਲਈ ਹੋਸਟਲ ਤੇ ਆਉਣ ਜਾਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।ਉਨ੍ਹਾਂ ਕਿਹਾ 60 ਦੇ ਕਰੀਬ ਵਿਦਿਆਰਥੀਆਂ ਨੂੰ ਟਰੱਸਟ ਵਲੋਂ ਉਚੇਰੀ ਸਿੱਖਿਆ ਪ੍ਰਦਾਨ ਕਰਨ ਦਾ ਟੀਚਾ ਮਿਥਿਆ ਗਿਆ ਹੈ।ਇਨ੍ਹਾਂ ਤੋਂ ਇਲਾਵਾ ਟਰੱਸਟ ਵਲੋਂ ਪ੍ਰਾਇਮਰੀ ਤੋਂ ਬਾਰਵੀਂ ਤੀਕ ਪੜਨ ਵਾਲੀਆਂ 40 ਦੇ ਕਰੀਬ ਬੱਚੀਆਂ ਵੱਖ-ਵੱਖ ਸਕੂਲਾਂ ਤੋਂ ਸਿੱਖਿਆ ਪ੍ਰਾਪਤ ਕਰ ਰਹੀਆਂ ਹਨ।ਟਰੱਸਟ ਵਲੋਂ ਸਕੂਲ ਤੀਕ ਆਉਣ ਜਾਣ ਲਈ ਵਿਸ਼ੇਸ਼ ਵਾਹਨਾਂ ਦਾ ਪ੍ਰਬੰਧ ਹੈ।
ਅੱਜ ਦੀ ਇਕੱਤਰਤਾ ਵਿੱਚ ਰਘੁਬੀਰ ਸਿੰਘ ਸਕੱਤਰ, ਦਿਲਜੀਤ ਸਿੰਘ ਬੇਦੀ, ਸੁਖਚੈਨ ਸਿੰਘ, ਭਾਈ ਭੁਪਿੰਦਰ ਸਿੰਘ ਗਦਲੀ, ਅਵਤਾਰ ਸਿੰਘ ਦਿਓਲ ਤੇ ਹੋਰ ਮੈਂਬਰ ਹਾਜ਼ਰ ਸਨ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …