ਸਾਡੇ ਪਿੰਡ ਨੂੰ ਜੋ ਆਉਂਦੀਆਂ ਸੁਗੰਧੀਆਂ, ਰੱਬਾ ਆਉਂਦੀਆਂ ਹੀ ਰਹਿਣ ਦੇ
ਮੇਰੇ ਵੀਰ ਨੇ ਬੰਨਾਉਣ ਅੱਜ ਰੱਖੜੀ, ਵਿਹੜੇ ਆਉਣਾ ਛੋਟੀ ਭੈਣ ਦੇ
ਮੱਥਾ ਚੁੰਮ ਜਦੋਂ ਗਲ ਨਾਲ ਲਾਊਗਾ
ਮੇਰੀ ਅੱਖੀਆਂ ਚ` ਨੀਰ ਭਰ ਆਊਗਾ
ਤੇਲ ਚੋਅ ਕੇ ਪਵਾਉਣੇ ਘਰ ਪੈਰ ਮੈਂ, ਸੜਦੇ ਨੂੰ ਸੜ ਲੈਣ ਦੇ
ਮੇਰੇ ਵੀਰ ਨੇ…
ਅਸਾਂ ਨੱਚ ਨੱਚ ਪਾਉਣੀਆਂ ਧਮਾਲਾਂ ਨੇ
ਕਰ ਗਿੱਧੇ ਵਿੱਚ ਦੇਣੀਆਂ ਕਮਾਲਾਂ ਨੇ
ਸੋਹਣੇ ਮਾਹੀ ਨੂੰ ਪਿਆਰ ਆਖਣਾ, ਵੀਰ ਕੋਲ ਮੈਨੂੰ ਬਹਿਣ ਦੇ
ਮੇਰੇ ਵੀਰ ਨੇ…
ਮੇਰਾ ਵੀਰ ਪ੍ਰਦੇਸਾਂ ਵਿੱਚ ਵੱਸਦਾ
ਖੁਸ਼ ਵੇਖ ਮੈਨੂੰ ਸਦਾ ਰਹੇ ਹੱਸਦਾ
ਦਿਲ ਬਾਗੋਬਾਗ਼ ਹੋਊ ਉਹਨੂੰ ਮਿਲ ਕੇ, ਦਿਲ ਦੀ ਸਚਾਈ ਕਹਿਣ ਦੇ
ਮੇਰੇ ਵੀਰ ਨੇ…
‘ਲੱਖਾ ਸਲੇਮਪੁਰੀ’ ਵੀਰਨੇ ਦਾ ਨਾਮ ਨੀ
ਛਾਇਆ ਦੁਨੀਆਂ ਤੇ ਬੜ੍ਹਾ ਹੈ ਮਹਾਨ ਨੀ
ਦਿਨ ਜ਼ਿੰਦਗੀ ਮੇਰੀ ਦੇ ਵਿਚੋਂ ਮੁੱਕ ਗਏ, ਵੀਰ ਦਾ ਵਿਛੋੜਾ ਸਹਿਣ ਦੇ
ਮੇਰੇ ਵੀਰ ਨੇ… 1709202303

ਲਖਵਿੰਦਰ ਸਿੰਘ ਲੱਖਾ ਸਲੇਮਪੁਰੀ 
ਸੰਪਰਕ- +919855227530
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					