Tuesday, January 7, 2025

ਅਕੈਡਿਮਿਕ, ਸਪੋਰਟਸ ਅਤੇ ਕਲਰਚਰਲ ਪ੍ਰੋਗਰਾਮ 17,18,19 ਨਵੰਬਰ 2023 ਨੂੰ

ਅੰਮ੍ਰਿਤਸਰ, 24 ਸਤੰਬਰ (ਸੁਖਬੀਰ ਸਿੰਘ) – ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ ਦੀ ਸਥਾਪਨਾ ਉਪਰੰਤ 100 ਸਾਲ ਮੁਕੰਮਲ ਹੋਣ ‘ਤੇ ਇਸ ਕਾਲਜ ਵਿਖੇ 2023 ਵਿਚ 100 ਸਾਲਾ ਪਰਵ ਮਨਾਇਆ ਜਾ ਰਿਹਾ ਹੈ ਜਿਸ ਵਿਚ ਸਾਲ 2023 ਦੌਰਾਨ ਵੱਖ-ਵੱਖ ਅਕੈਡਿਮਿਕ, ਸਪੋਰਟਸ ਅਤੇ ਕਲਰਚਰਲ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।ਇਸ ਪ੍ਰੋਗਰਾਮਾਂ ਦੇ ਤਹਿਤ ਮਿਤੀ 17,18,19 ਨਵੰਬਰ 2023 ਨੂੰ ਫਾਈਨਲ  Centennial Celebration ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ। ਇਸ ਸਪੋਰਟ ਈਵੈਂਟਸ ਦਾ ਉਦਘਾਟਨ ਡਾ. ਰਾਜੀਵ ਦੇਵਗਨ, ਡਾਇਰੈਕਟਰ ਪ੍ਰਿੰਸੀਪਲ, ਸਰਕਾਰੀ ਮੈਡੀਕਲ ਕਾਲਜ ਅੰਮਿ੍ਰਤਸਰ ਵਲੋਂ ਸਰਕਾਰੀ ਮੈਡੀਕਲ ਕਾਲਜ ਕੈਂਪਸ ਵਿਚ ਸਥਿਤ CISCO (Centennial Indoor Sports Complex) ਵਿੱਚ ਕੀਤਾ ਗਿਆ।
ਇਸ ਉਦਘਾਟਨ ਸਮਾਰੋਹ ਵਿਚ ਡਾ. ਜੇ.ਪੀ ਅੱਤਰੀ ਵਾਈਸ ਪ੍ਰਿੰਸੀਪਲ, ਡਾ. ਕਰਮਜੀਤ ਸਿੰਘ ਮੈਡੀਕਲ ਸੁਪਰਡੈਂਟ, ਡਾ. ਰਚਨਾ ਬਾਛਲ ਡਿਪਟੀ ਮੈਡੀਕਲ ਸੁਪਰਡੈਂਟ, ਡਾ. ਜੇ.ਐਸ ਕੁਲਾਰ, ਡਾ. ਸੰਜੀਵ ਸ਼ਰਮਾ, ਡਾ. ਰਾਕੇਸ਼ ਸ਼ਰਮਾ ਪ੍ਰੋਫੈਸਰ ਸਰਜਰੀ ਇੰਚਾਰਜ਼ ਸਪੋਰਟਸ ਈਵੈਂਟਸ, ਡਾ. ਮਨਮੀਤ ਕੋਰ, ਡਾ. ਜਸਪ੍ਰੀਤ ਸਿੰਘ, ਡਾ. ਗੁਰਪ੍ਰੀਤ ਕੋਰ, ਡਾ. ਰੀਵਾਪਲ ਸਿੰਘ, ਡਾ. ਹਰਪ੍ਰੀਤ ਕੋਰ, ਫਕੈਲਟੀ, ਸਟਾਫ ਅਤੇ ਵਿਦਿਆਰਥੀ ਸ਼ਾਮਲ ਸਨ।ਇਸ ਸਪੋਰਟਸ ਈਵੈਂਟਸ ਦੋਰਾਨ ਕਾਲਜ ਦੇ ਵਿਦਿਆਰਾਥੀਆਂ ਵਲੋਂ ਸਵਿੰਮਿੰਗ ਸਪੋਰਟਸ ਜਿਸ ਤਰਾਂ ਕਿ ਫਰੀ ਸਟਾਈਲ ਸਵਿਮਿੰਗ, ਰਿਲੇ ਸਵਿਮਿੰਗ ਅਤੇ ਵਾਟਰ ਪੋਲੋ ਖੇਡਾਂ ਖੇਡੀਆਂ ਗਈਆਂ ਅਤੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ।ਇਸ ਉਪਰੰਤ CISCO Complex ਵਿੱਚ ਟੇਬਲ ਟੈਨਿਸ ਖੇਡਾਂ ਦੀ ਵੀ ਸ਼ੁਰੂਆਤ ਕੀਤੀ ਗਈ।ਇਸ ਤੋਂ ਇਲਾਵਾ ਸਪੋਰਟਸ ਈਵੈਂਟ ਦੇ ਚੱਲਦੇ ਹੋਰ ਇਨਡੋਰ ਖੇਡਾਂ ਦੀ ਖੇਡੀਆਂ ਜਾਣਗੀਆਂ।

Check Also

ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਸੰਗਤਾਂ ਹੋਈਆਂ ਨਤਮਸਤਕ

ਅੰਮ੍ਰਿਤਸਰ, 6 ਜਨਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਰਬੰਸਦਾਨੀ, ਦਸਮ ਪਾਤਸ਼ਾਹ ਸ੍ਰੀ …