‘ਅੰਮ੍ਰਿਤਸਰ, 1 ਅਕਤੂਬਰ (ਸੁਖਬੀਰ ਸਿੰਘ) – ਖੇਡ ਵਿਭਾਗ ਪੰਜਾਬ ਵਲੋਂ ਖੇਡਾਂ ਵਤਨ ਪੰਜਾਬ ਦੀਆਂ 2023 ਅਧੀਨ ਜਿਲ੍ਹਾ ਪੱਧਰੀ ਪੱਧਰੀ ਖੇਡਾਂ ਵੱਖ-ਵੱਖ ਖੇਡ ਸਥਾਨਾਂ ‘ਤੇ 5 ਅਕਤੂਬਰ ਤੱਕ ਹੋ ਰਹੀਆਂ ਹਨ।ਜਿਲ੍ਹਾ ਖੇਡ ਅਫ਼ਸਰ ਸੁਖਚੈਨ ਸਿੰਘ ਨੇ ਦੱਸਿਆ ਕਿ ਜਿਲਾ ਪੱਧਰ ‘ਤੇ ਬਾਸਕਿਟਬਾਲ, ਫੁੱਟਬਾਲ, ਹੈਂਡਬਾਲ, ਹਾਕੀ, ਖੋ-ਖੋ, ਪਾਵਰਲਿਫਟਿੰਗ, ਸ਼ੂਟਿੰਗ, ਸਾਫਟਬਾਲ, ਤੈਰਾਕੀ, ਵੇਟਲਿਫਟਿੰਗ, ਗੱਤਕਾ, ਐਥਲੈਟਿਕਸ, ਬੈਡਮਿੰਟਨ, ਚੈਸ, ਲਾਅਨ ਟੈਨਿਸ, ਟੇਬਲ ਟੈਨਿਸ, ਵਾਲੀਬਾਲ ਸਮੈਸਿੰਗ, ਵਾਲੀਬਾਲ ਸ਼ੂਟਿੰਗ, ਜੂਡੋ, ਕਬੱਡੀ ਨੈਸ਼ਨਲ ਸਟਾਈਲ ਅਤੇ ਕਬੱਡੀ ਸਰਕਲ ਸਟਾਈਲ, ਕਿੱਕ ਬਾਕਸਿੰਗ, ਗੇਮ ਬਾਕਸਿੰਗ, ਗੇਮ ਕੁਸ਼ਤੀ ਆਦਿ ਗੇਮਾਂ ਵੱਖ-ਵੱਖ ਉਮਰ ਵਰਗਾਂ ਅੰ- 14,17,21, 21 ਤੋ 30, 31 ਤੋ 40, 41 ਤੋ 55, 56 ਤੋ 65 ਅਤੇ 65 ਸਾਲ ਤੋ ਉਪਰ ਉਮਰ ਵਿੱਚ ਕਰਵਾਈਆ ਜਾ ਰਹੀਆਂ ਹਨ।ਅੱਜ ਦੇ ਨਤੀਜਿਆਂ ਵਿੱਚ ਗੇਮ ਐਥਲੈਟਿਕਸ : 41 ਤੋ 55 ਉਮਰ ਵਰਗ ਔਰਤਾਂ ਦੀ 800 ਮੀਟਰ ਦੌੜ ਵਿੱਚ ਮੋਨਿਕਾ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।41 ਤੋ 55 ਉਮਰ ਵਰਗ ਪੁਰਸ਼ਾਂ ਦੀ 800 ਮੀਟ ਦੌੜ ਦੇ ਮੁਕਾਬਲੇ ਵਿੱਚ ਡਾ: ਵਰਿੰਦਰ ਸਿੰਘ ਨੇ ਪਹਿਲਾ ਸਥਾਨ, ਸੁਧੀਰ ਸ਼ਰਮਾ ਨੇ ਦੂਜਾ ਸਥਾਨ, ਗੁਰਮੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।56 ਤੋ 65 ਉਮਰ ਵਰਗ ਦੇ ਪੁਰਸ਼ਾ ਦੇ 800 ਮੀਟਰ ਦੌੜ ਵਿੱਚ ਨਗੀਨ ਸਿੰਘ ਨੇ ਪਹਿਲਾ ਸਥਾਨ, ਰਾਜਬੀਰ ਸਿੰਘ ਨੇ ਦੂਜਾ ਸਥਾਨ ਅਤੇ ਮਲਕੀਅਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ।65 ਸਾਲ ਤੋਂ ਉਪਰ ਉਮਰ ਵਰਗ ਲੌਗ ਜੰਪ ਪੁਰਸ਼ਾਂ ਦੇ ਮੁਕਾਬਲੇ ਵਿੱਚ ਹਰਬਿੰਦਰ ਸਿੰਘ ਨੇ ਪਹਿਲਾ ਸਥਾਨ, ਦਲਬੀਰ ਸਿੰਘ ਨੇ ਦੂਜਾ ਸਥਾਨ, ਜਗੀਰ ਚੰਦ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਉਮਰ ਵਰਗ 31 ਤੋ 40 ਪੁਰਸ਼ਾਂ ਦੇ ਲੌਂਗ ਜੰਪ ਵਿੱਚ ਰਾਜਵੀਰ ਸਿੰਘ ਨੇ ਪਹਿਲਾ ਸਥਾਨ, ਅਕਿੰਤ ਸ਼ਰਮਾ ਨੇ ਦੂੂਜਾ ਸਥਾਨ ਪ੍ਰਾਪਤ ਕੀਤਾ।
ਗੇਮ ਫੁੱਟਬਾਲ : ਅੰ-21 ਲੜਕਿਆਂ ਦੇ ਮੈਚ ਵਿੱਚ ਪਹਿਲਾ ਮੈਚ ਗੁਰੂ ਰਾਮਦਾਸ ਸਪੋਰਟਸ ਕਲੱਬ ਚੰਨਣਕੇ ਅਤੇ ਸੰਗਤਪੁਰਾ ਵਿਚਕਾਰ ਹੋਇਆ।ਜਿਸ ਵਿੱਚ ਗੁਰੂ ਰਾਮਦਾਸ ਸਪੋਰਟਸ ਕਲੱਬ ਚੰਨਣਕੇ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ।ਦੂਜਾ ਮੈਚ ਖਾਲਸਾ ਫੁੱਟਬਾਲ ਕਲੱਬ ਅਤੇ ਪਾਇਵੁਡ ਕਲੱਬ ਵਿਚਕਾਰ ਹੋਇਆ।ਜਿਸ ਵਿੱਚ ਖਾਲਸਾ ਫੁੱਟਬਾਲ ਕਲੱਬ ਨੇ ਜਿੱਤ ਪ੍ਰਾਪਤ ਕੀਤੀ।ਤੀਜਾ ਮੈਚ ਵਿਛੋਆ ਅਤੇ ਬੋਹੜੂ ਦੀ ਟੀਮ ਵਿਚਕਾਰ ਹੋਇਆ।ਜਿਸ ਵਿੱਚ ਵਿਛੋਆ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।ਚੌਥਾ ਮੈਚ ਸ੍ਰੀ ਗੁਰੂ ਹਰਕਿ੍ਰਸ਼ਨ ਪਬਲਿਕ ਸਕੂਲ ਅਤੇ ਗੁਰੂ ਦੀ ਬੇਰ ਵਿਚਕਾਰ ਹੋਇਆ। ਜਿਸ ਵਿੱਚ ਗੁਰੂ ਕੀ ਬੇਰ ਦੀ ਟੀਮ ਨੇ ਜਿੱਤ ਪ੍ਰਾਪਤ ਕੀਤੀ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …