ਅੰਮ੍ਰਿਤਸਰ, 6 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ-ਟੀਚਿੰਗ ਇੰਪਲਾਈਜ਼ ਐਸੋਸੀਏਸ਼ਨ ਦੀਆਂ ਹਰ ਸਾਲ ਵਾਂਗ ਹੁੰਦੀਆਂ ਚੋਣਾਂ ਇਸ ਸਾਲ 19 ਅਕਤੂਬਰ ਨੂੰ ਹੋਣ ਜਾ ਰਹੀਆਂ ਹਨ।ਸਾਲ 2023-24 ਦੀ ਕਾਰਜਕਾਰਨੀ ਦੀ ਚੋਣ ਲਈ ਪ੍ਰੋ. (ਡਾ.) ਦਲਬੀਰ ਸਿੰਘ ਸੋਗੀ, ਫੂਡ ਸਾਇੰਸ ਅਤੇ ਟੈਕਨਾਲੋਜ਼ੀ ਵਿਭਾਗ ਨੂੰ ਰਿਟਰਨਿੰਗ ਅਫਸਰ ਲਗਾਇਆ ਗਿਆ ਹੈ।ਅੱਜ ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੀ ਟੀਮ ਵਲੋਂ ਵੱਡੀ ਗਿਣਤੀ ‘ਚ ਕਰਮਚਾਰੀਆਂ ਨੂੰ ਨਾਲ ਲੈ ਕੇ ਆਪਣੀ ਟੀਮ ਦੇ ਅਹੁੱਦੇਦਾਰਾਂ ਅਤੇ ਕਾਰਜ਼ਕਾਰੀ ਮੈਂਬਰਾਂ ਦੇ ਨਾਮਜਦਗੀ ਪੱਤਰ ਦਾਖਲ ਕਰਵਾਏ ਗਏ।ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੇ ਕਨਵੀਨਰ ਅਤੇ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਰਜ਼ਨੀਸ਼ ਭਾਰਦਵਾਜ ਨੇ ਕਿਹਾ ਕਿ ਕਰਮਚਾਰੀ ਵਿਰੋਧੀ ਧਿਰ ਦੇ ਪ੍ਰਚਾਰ ਨੂੰ ਬਾਖੂਬੀ ਸਮਝਦੇ ਹਨ।ਡੈਮੋਕਰੇਟਿਕ ਇੰਪਲਾਇਜ਼ ਫਰੰਟ ਨੂੰ ਉਸ ਦੇ ਸਹਿਯੋਗੀ ਫਰੰਟ ਡੈਮੋਕਰੇਟਿਕ ਅਫਸਰ ਫਰੰਟ ਦਾ ਵੀ ਭਰਪੂਰ ਸਮਰਥਨ ਮਿਲੇਗਾ।ਉਹ ਭਾਵੇਂ ਇਸ ਸਾਲ ਨਾਨ-ਟੀਚਿੰਗ ਚੋਣਾਂ ਵਿਚ ਖੜ੍ਹੇ ਨਹੀਂ ਹੋਏ, ਪਰ ਉਨ੍ਹਾਂ ਦਾ ਸਹਿਯੋਗ ਹਮੇਸ਼ਾਂ ਡੈਮੋਕਰੇਟਿਕ ਇੰਪਲਾਈਜ਼ ਫਰੰਟ ਨੂੰ ਮਿਲਦਾ ਰਹੇਗਾ। ਕਨਵੀਨਰ ਜਗੀਰ ਸਿੰਘ, ਸਹਾਇਕ ਰਜਿਸਟਰਾਰ, ਕਾਲਜ ਸ਼ਾਖਾ ਨੇ ਕਿਹਾ ਕਿ ਸਾਲ 2023-24 ਲਈ ੳਨ੍ਹਾਂ ਦੀ ਪਾਰਟੀ ਵਲੋਂ ਇਕ ਸੂਝਵਾਨ ਅਤੇ ਜੁਝਾਰੂ ਟੀਮ ਨੂੰ ਮੈਦਾਨ ਵਿਚ ਉਤਾਰਿਆ ਗਿਆ ਹੈ।
ਪਾਰਟੀ ਵਲੋਂ ਪ੍ਰਧਾਨ ਦੇ ਅਹੁੱਦੇ ਤੇ ਲੇਖਾ ਸ਼ਾਖਾ ਦੇ ਸ੍ਰੀਮਤੀ ਹਰਵਿੰਦਰ ਕੌਰ ਅਤੇ ਪ੍ਰੀਖਿਆ ਸ਼ਾਖਾ-3 ਦੇ ਗੁਰਮੀਤ ਥਾਪਾ ਨੂੰ ਸਕੱਤਰ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ।ਫਿਜ਼ੀਕਸ ਵਿਭਾਗ ਦੇ ਡਾ. ਸੁਖਵਿੰਦਰ ਸਿੰਘ ਬਰਾੜ ਨੂੰ ਸੀਨੀਅਰ ਉਪ ਪ੍ਰਧਾਨ, ਇਮਰਜਿੰਗ ਲਾਈਫ ਸਾਇੰਸ ਦੇ ਕੰਵਲਜੀਤ ਕੁਮਾਰ ਨੂੰ ਉਪ ਪ੍ਰਧਾਨ, ਫੂਡ ਸਾਇੰਸ ਐਂਡ ਟੈਕਨਾਲੋਜ਼ੀ ਵਿਭਾਗ ਦੇ ਸਤਵੰਤ ਸਿੰਘ ਬਰਾੜ ਨੂੰ ਸੰਯੁਕਤ ਸਕੱਤਰ, ਸੈਂਟਰ ਫਾਰ ਕਪੈਸਟੀ ਇਨਹਾਂਸਮੈਂਟ ਪ੍ਰੋਗਰਾਮ ਦੇ ਕੁਲਜਿੰਦਰ ਸਿੰਘ ਬੱਲ ਨੂੰ ਸਕੱਤਰ ਪਬਲਿਕ ਰਿਲੇਸ਼ਨ ਅਤੇ ਜਨਰਲ ਸਾਖਾ ਦੇ ਅਵਤਾਰ ਸਿੰਘ ਨੂੰ ਖਜ਼ਾਨਚੀ ਅਤੇ ਕਾਰਜਕਾਰਨੀ ਮੈਂਬਰਾਂ ਵਜੋਂ ਰੂਪ ਚੰਦ ਸਰੀਰਿਕ ਸਿੱਖਿਆ ਵਿਭਾਗ, ਸ੍ਰੀਮਤੀ ਸਰਬਜੀਤ ਕੌਰ ਲੇਖਾ ਸ਼ਾਖਾ, ਸ੍ਰੀਮਤੀ ਰੁਪਿੰਦਰ ਕੌਰ ਯੂਥ ਵੇਲਫੇਅਰ ਵਿਭਾਗ, ਗੁਰਜੀਤ ਸਿੰਘ ਕਮਿਸਟਰੀ ਵਿਭਾਗ, ਤਰਸੇਮ ਸਿੰਘ ਅਸਟੇਟ ਵਿਭਾਗ, ਭੁਪਿੰਦਰ ਸਿੰਘ ਠਾਕੁਰ, ਹਰਜੀਤ ਸਿੰਘ ਲੈਂਡਸਕੇਪ ਵਿਭਾਗ, ਅਵਤਾਰ ਸਿੰਘ-5 ਸੁਰੱਖਿਆ ਵਿਭਾਗ, ਵਿਕਰਮ ਸਿੰਘ ਉਸਾਰੀ ਵਿਭਾਗ ਅਤੇ ਹਰਚਰਨ ਸਿੰਘ ਸੰਧੂ ਗੁਪਤ ਸਾਖਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ।
ਡੈਮੋਕਰੇਟਿਕ ਇੰਪਲਾਈਜ਼ ਫਰੰਟ ਦੇ ਪ੍ਰਧਾਨ ਉਮੀਦਵਾਰ ਮੈਡਮ ਹਰਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਯੂਨੀਵਰਸਿਟੀ ਕਰਮਚਾਰੀ ਉਨ੍ਹਾਂ ਦੇ ਪਿਛਲੇ ਦੋ ਸਾਲਾਂ ਦੇ ਕਾਰਜਕਾਲ ਸਮੇਂ ਕਰਵਾਏ ਕੰਮਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਵੋਟ ਪਾ ਕੇ ਉਨ੍ਹਾਂ ਦੀ ਟੀਮ ਨੂੰ ਕਾਮਯਾਬ ਕਰਨਗੇ ਅਤੇ ਵਿਰੋਧੀ ਪਾਰਟੀ ਨੂੰ ਕਰਾਰੀ ਹਾਰ ਦੇਣਗੇ।
Check Also
ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ
ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …