Friday, October 18, 2024

11 ਪੰਜਾਬ ਬਟਾਲੀਅਨ ਦੇ ਐਨ.ਸੀ.ਸੀ ਕੈਡਿਟਾਂ ਦਾ 10 ਰੋਜ਼ਾ ਟਰੇਨਿੰਗ ਕੈਂਪ ਜਾਰੀ

ਅੰਮ੍ਰਿਤਸਰ, 22 ਅਕਤੂਬਰ (ਸੁਖਬੀਰ ਸਿੰਘ) – 11 ਪੰਜਾਬ ਬਟਾਲੀਅਨ ਐਨ.ਸੀ.ਸੀ ਦੇ ਕਮਾਡਿੰਗ ਅਫਸਰ ਕਰਨਲ ਬਰਿੰਦਰ ਕੁਮਾਰ ਦੀ ਅਗਵਾਈ ‘ਚ ਭਗਵਾਨ ਵਾਲਮੀਕਿ ਉਦਯੋਗਿਕ ਸਿਖਲਾਈ ਕੇਦਰ ਰਾਮਤੀਰਥ ਵਿੱਚ 10 ਰੋਜ਼ਾ ਸਲਾਨਾ ਟਰੇਨਿੰਗ ਕੈਂਪ ਬੜੇ ਹੀ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਹੈ।ਜਿਸ ਵਿੱਚ ਐਨ.ਸੀ.ਸੀ ਕੈਡਿਟਾਂ ਨੂੰ ਸਰਬਪੱਖੀ ਵਿਕਾਸ ਸਬੰਧੀ ਅਨੇਕਾਂ ਹੀ ਗਤੀਵਿਧੀਆ ਕਰਵਾਈਆਂ ਜਾ ਰਹੀਆਂ ਹਨ।ਜਿਸ ਵਿੱਚ ਕੈਡਿਟਾਂ ਨੂੰ ਡਰਿਲ, ਹਥਿਆਰਾਂ ਸਬੰਧੀ ਸਿਖਲਾਈ, ਸਰੀਰਿਕ ਤੰਦਰੁਸਤੀ ਸਬੰਧੀ ਗਤੀਵਿਧੀਆਂ ਤੋਂ ਇਲਾਵਾ ਨੈਤਿਕ ਸਿਖਿਆ ਨਾਲ ਸੰਬਧਿਤ ਕਲਾਸਾਂ ਲਗਾ ਕੇ ਕੈਡਿਟਾਂ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਸਾਈਬਰ ਕ੍ਰਾਈਮ, ਹੈਲਥ ਅਤੇ ਹਾਈਜ਼ੀਨ, ਬੈਲੇਂਸ ਡਾਈਟ ਸਬੰਧੀ ਵਿਸ਼ੇਸ਼ ਮਾਹਿਰਾ ਨੂੰ ਬੁਲਾ ਕੇ ਬੱਚਿਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ।ਇਸ ਤੋਂ ਇਲਾਵਾ ਖੇਡਾਂ ਵੱਲ ਰੁਚਿਤ ਕਰਨ ਲਈ, ਬੱਚਿਆਂ ਦੇ ਖੇਡ ਮੁਕਾਬਲੇ ਵੀ ਕਰਵਾਏ ਜਾ ਰਹੇ ਹਨ ਅਤੇ ਉਹਨਾਂ ਵਿੱਚ ਮੁਕਾਬਲੇ ਦੀ ਭਾਵਨਾ, ਆਪਸੀ ਸਹਿਯੋਗਤਾ ਦੀ ਭਾਵਨਾ ਵਿਕਸਿਤ ਕੀਤੀ ਜਾ ਰਹੀ ਹੈ।ਐਨ.ਸੀ.ਸੀ ਕੈਡਿਟਾਂ ਨੂੰ ਬੀ.ਐਸ.ਐਫ ਹੈਡਕਵਾਟਰ ਅਤੇ ਰਾਮਤੀਰਥ ਮੰਦਰ ਦਾ ਵਿਸ਼ੇਸ਼ ਦੌਰਾ ਵੀ ਕਰਵਾਇਆ ਗਿਆ।ਇਸ ਕੈਂਪ ਦੌਰਾਨ ਵਿਸ਼ੇਸ਼ ਵਿਜ਼ਿਟ ਗਰੁੱਪ ਟਰੇਨਿੰਗ ਅਫਸਰ ਸੋਰਬ ਸਰੀਨ ਦੁਆਰਾ ਕੀਤੀ ਗਈ।ਜਿਸ ਵਿੱਚ ਉਹਨਾਂ ਨੇ ਕੈਡਿਟਾਂ ਨਾਲ ਵਿਸ਼ੇਸ਼ ਮੁਲਾਕਾਤ ਵੀ ਕੀਤੀ ਗਈ ਅਤੇ ਉਹਨਾ ਸਾਰੇ ਕੈਂਪ ਦਾ ਨਿਰੀਖਣ ਵੀ ਕੀਤਾ।ਇਸ ਕੈਂਪ ਵਿੱਚ ਚੱਲ ਰਹੀ ਕੈਡਿਟਾਂ ਦੀ ਟਰੇਨਿੰਗ ਸਬੰਧੀ ਤਸੱਲੀ ਪ੍ਰਗਟ ਕੀਤੀ।
ਇਸ ਮੌਕੇ ਸੂਬੇਦਾਰ ਮੇਜਰ ਅਮਰਜੀਤ ਸਿੰਘ, ਵਿਨੇ ਕੁਮਾਰ, ਸੁਪਰਡੈਂਟ, ਬੀ.ਐਚ.ਐਮ ਸੰਜੀਵ ਕੁਮਾਰ, ਸੂਬੇਦਾਰ ਅਨਿਲ ਕੁਮਾਰ, ਸੂਬੇਦਾਰ ਗੋਬਿੰਦਾ ਰਾਓ, ਫਸਟ ਆਫਿਸਰ ਮਨਮੀਤ ਸਿੰਘ, ਸੈਕਿੰਡ ਅਫਸਰ ਸੁਮੰਤ ਗੁਪਤਾ, ਸੈਕਿੰਡ ਅਫਸਰ ਅੰਜੂ ਸ਼ਰਮਾ, ਲੈਫਟੀਨੈਟ ਕਰਮਜੀਤ ਕੌਰ, ਲੈਫਟੀਨੈਟ ਕਮਲਜੀਤ ਸਿੰਘ, ਥਰਡ ਅਫਸਰ ਸ਼ਰਨਜੀਤ ਢਿੱਲੋ, ਮਨਜਿੰਦਰ ਸਿੰਘ ਜੂਨੀਅਰ ਅਸੀਸਟੈਟ, ਮੁਨੀਸ਼ ਅਬਰੋਲ, ਸ੍ਰੀਮਤੀ ਕਰਮਜੀਤ ਕੋਰ, ਸ੍ਰੀਮਤੀ ਹਰਸਿਮਰਨਜੀਤ ਕੌਰ ਅਤੇ ਸਰਵਨ ਸ਼ਾਮਲ ਸਨ।

Check Also

ਡਾ. ਓਬਰਾਏ ਦੇ ਯਤਨਾਂ ਸਦਕਾ ਹਰਵਿੰਦਰ ਸਿੰਘ ਦਾ ਮ੍ਰਿਤਕ ਸਰੀਰ ਦੁਬਈ ਤੋਂ ਭਾਰਤ ਪੁੱਜਾ

ਅੰਮ੍ਰਿਤਸਰ, 17 ਅਕਤੂਬਰ (ਜਗਦੀਪ ਸਿੰਘ) – ਖਾੜੀ ਮੁਲਕਾਂ ਅੰਦਰ ਲੋਕਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ …