Monday, July 14, 2025
Breaking News

ਸੀ. ਕੇ. ਡੀ ਇੰਸਟੀਚਿਊਟ ਆਫ਼ ਮੈਂਨੇਜਮੇਂਟ ਐਂਡ ਟੈਕਨਾਲੋਜੀ ਵਿਖੇ ਖੂਨਦਾਨ ਕੈਂਪ ਆਯੋਜਿਤ

PPN2312201420
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ ਸੱਗੂ) – ਸੀ. ਕੇ. ਡੀ. ਇੰਸਟੀਚਿਊਟ ਆਫ਼ ਮੈਂਨੇਜਮੇਂਟ ਐਂਡ ਟੈਕਨਾਲੋਜੀ ਦੁਆਰਾ ਭਾਈ ਘਨਈਆ ਜੀ ਮਿਸ਼ਨ ਸੁਸਾਇਟੀ ਦੇ ਸਹਿਯੋਗ ਨਾਲ ਖੁਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਭਾਈ ਮਨਜੀਤ ਸਿੰਘ ਚੈਅਰਮੈਨ, ਭਾਈ ਘਨਈਆ ਜੀ ਮਿਸ਼ਨ ਸੁਸਾਇਟੀ ਮੁਖ ਮਹਿਮਾਨ ਦੇ ਤੌਰ ਤੇ ਪੁੱਜੇ।ਇਹ ਕੈਂਪ ਕੌਮ ਅਤੇ ਧਰਮ ਖਾਤਿਰ ਕੁਰਬਾਨ ਜੋਏ ਚਾਰ ਸਾਹਿਬਜਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਸੀ।ਖੁਨ ਦਾਨ ਕਰਨ ਤੌ ਪਹਿਲਾਂ ਵਿਦਿਆਰਥੀਆਂ ਦਾ ਮਾਹਿਰ ਡਾਕਟਰਾਂ ਵਲੌ ਪੂਰੇ ਤੋਰ ਤੇ ਮੈਡੀਕਲ ਚੈਕਅਪ ਕੀਤਾ ਗਿਆ। 30 ਤੌ ਵੱਧ ਵਿਦਿਆਰਥੀਆਂ ਅਤੇ ਸਟਾਫ ਮੈਂਬਰਜ ਨੇ ਇਸ ਕੈਂਪ ਵਿਚ ਬੜੇ ਉਤਸ਼ਾਹ ਨਾਲ ਵੱਧ ਚੜ ਕੇ ਹਿੱਸਾ ਲਿਆ। ਉਪਰੰਤ ਦਾਨੀਆਂ ਦੇ 30 ਯੁਨਿਟ ਬੱਲਡ ਸੈਂਪਲਾਂ ਨੂੰ ਬੜੇ ਹੀ ਧਿਆਂਨ ਅਤੇ ਸਾਵਧਾਨੀ ਨਾਲ ਸੀਲ ਕਰਕੇ ਭੇਜਿਆ ਗਿਆ। ਖੁਨਦਾਨੀਆਂ ਨੂੰ ਮਨੁਖਤਾ ਦੀ ਸੇਵਾ ਲਈ ਕੀਤੇ ਕਾਰਜ ਲਈ ਪ੍ਰਸ਼ੰਸਾ ਪੱਤਰ ਅਤੇ ਮੇਡਲ ਵੀ ਦਿੱਤੇ ਗਏ।
ਐਡੀਸ਼ਨਲ ਆਨਰੇਰੀ ਸਕੱਤਰ ਸ:ਸੰਤੋਖ ਸਿੰਘ ਸੇਠੀ, ਸ: ਹਰਮਿੰਦਰ ਸਿੰਘ, ਸ: ਜਸਵਿੰਦਰ ਸਿੰਘ ਐਡਵੋਕੇਟ ਨੇ ਸੀ. ਕੇ. ਡੀ. ਇੰਸਟੀਚਿਊਟ ਵਲੌ ਮਨੁਖਤਾ ਦੀ ਨਿਸ਼ਕਾਮ ਸੇਵਾ ਲਈ ਕੀਤੇ ਗਏ ਅਜਿਹੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ।ਅਤੇ ਇਸ ਨੇਕ ਕਾਰਜ ਲਈ ਸਮਾਜ ਦੇ ਸਾਰੇ ਵਰਗਾਂ ਨੂੰ ਵੱਧ ਤੋਂ ਵੱਧ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ।ਉਹਨਾਂ ਕੈਂਪ ਨੂੰ ਸਫਲ ਬਣਾਉਣ ਲਈ ਕਾਲਜ ਅਧਿਆਪਕਾਂ ਅਤੇ ਸਟਾਫ ਵਲੌ ਦਿੱਤੇ ਭਰਪ੍ਰਰ ਸਹਿਯੋਗ ਦੀ ਵੀ ਪ੍ਰਸ਼ੰਸਾ ਕੀਤੀ।ਮੈਂਂਬਰ ਇੰਚਾਰਜ ਡਾ: ਬਲਜਿੰਦਰ ਸਿੰਘ ਨੇ ਸਰੀਰਕ ਤੋਰ ਤੇ ਨਿਰੋਗੀ ਨੋਜਵਾਨ ਪੀੜੀ ਨੂੰ ਖੁਨਦਾਨ ਲਈ ਪ੍ਰੇਰਿਤ ਕਰਦਿਆਂ ਕਿਹਾ ਕਿ ਖੂਨਦਾਨ ਰਾਹੀਂ ਸਾਨੂੰ ਸੱਭ ਨੂੰ ਮਨੁਖੀ ਮੁੱਲਾਂ ਅਤੇ ਸਮਾਜ ਪ੍ਰਤਿ ਅਪਣੀ ਜਿੰਮੇਦਾਰੀ ਨਿਭਾਉਣ ਵਿਚ ਅੱਗੇ ਆਉਣਾ ਚਾਹੀਦਾ ਹੈ।ਪ੍ਰਿਸੀ. ਡਾ: ਐਚ. ਐਸ. ਸ਼ੰਧੂ ਨੇ ਵੀ ਖੂਨਦਾਨ ਦੀ ਮਹੱਤਾ ਤੇ ਜੋਰ ਪਾਉਦਿਂਆਂ ਇਸ ਨੂੰ ਨਿਸ਼ਕਾਮ ਸੇਵਾ ਦਾ ਅਸਲੀ ਅਨੰਦ ਦਸਿਆ ਅਤੇ ੋਿਕਹਾ ਕਿ ਸੀ. ਕੇ. ਡੀ. ਇੰਸਟੀਚਿਊਟ ਵਿਚ ਅਜਿਹੇ ਕੈਂਪਸ ਦਾ ਆਯੋਜਨ ਬੜੇ ਹੀ ਮਾਣ ਵਾਲੀ ਗੱਲ ਹੈ।
ਇਸ ਮੋਕੇ ਡਾਇਰੈਕਟਰ ਐਜੁਕੇਸ਼ਨ ਡਾ: ਧਰਮਵੀਰ ਸਿੰਘ, ਭਾਈ ਘਨਈਆ ਜੀ ਮਿਸ਼ਨ ਸੁਸਾਇਟੀ ਤੋਂ ਸ: ਗੁਰਬਖਸ਼ ਸਿੰਘ ਬੱਗਾ, ਸ: ਜੋਗਿੰਦਰ ਸਿੰਘ ਟੰਡਨ, ਸ: ਪਰਮਜੀਤ ਸਿੰਘ ਮੱਕੜ ਕਾਲਜ ਹੈਡ ਪਲੇਸਮੈਂਟ, ਟੀਚਰਜ ਅਤੇ ਸਟਾਫ ਮੌਜੂਦ ਸੀ।

Check Also

ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ

ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …

Leave a Reply