ਨਰਸਿੰਗ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਪਹਿਲੀ ਵਾਰ ਸ਼ਾਮਲ
ਸੰਗਰੂਰ, 1 ਨਵੰਬਰ (ਜਗਸੀਰ ਲੌਂਗੋਵਾਲ) – ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਕਾਲਜ ਵਿਦਿਆਰਥੀਆਂ ਦਾ ਸਾਲਾਨਾ ਨੈਤਿਕ ਸਿੱਖਿਆ ਇਮਤਿਹਾਨ ਭਲਕੇ 3 ਨਵੰਬਰ ਨੂੰ ਦੇਸ਼ ਭਰ ਵਿੱਚ ਕਰਵਾਇਆ ਜਾ ਰਿਹਾ।ਸੰਗਰੂਰ- ਬਰਨਾਲਾ- ਮਾਲੇਰਕੋਟਲਾ- ਮਾਨਸਾ ਜ਼ੋਨ ਅਧੀਨ ਕੁਲਵੰਤ ਸਿੰਘ ਨਾਗਰੀ ਜ਼ੋਨਲ ਸਕੱਤਰ, ਸੁਰਿੰਦਰ ਪਾਲ ਸਿੰਘ ਸਿਦਕੀ ਜ਼ੋਨਲ ਕੋਆਰਡੀਨੇਟਰ, ਪ੍ਰੋ. ਨਰਿੰਦਰ ਸਿੰਘ ਅਕਾਦਮਿਕ ਖੇਤਰ ਸਕੱਤਰ, ਗੁਰਮੇਲ ਸਿੰਘ ਵਿੱਤ ਸਕੱਤਰ, ਅਜਮੇਰ ਸਿੰਘ ਨਿਗਰਾਨ ਮਾਲੇਰਕੋਟਲਾ ਖੇਤਰ ਦੀ ਦੇਖ-ਰੇਖ ਹੇਠ ਹੋ ਰਹੇ ਇਸ ਇਮਤਿਹਾਨ ਸਬੰਧੀ ਜ਼ੋਨਲ ਦਫ਼ਤਰ ਵਿੱਚ ਪ੍ਰੀਖਿਆ ਸਮਗੱਰੀ ਤਿਆਰ ਕੀਤੀ ਗਈ।
ਜ਼ੋਨਲ ਕੌਂਸਲ ਦੇ ਮੈਂਬਰ ਗੁਲਜ਼ਾਰ ਸਿੰਘ, ਹਰਵਿੰਦਰ ਕੌਰ, ਅਮਨਦੀਪ ਕੌਰ, ਗੁਰਨਾਮ ਸਿੰਘ ਦੀ ਨਿਗਰਾਨੀ ਅਤੇ ਬੀਬੀ ਹਰਪ੍ਰੀਤ ਕੌਰ ਪ੍ਰਧਾਨ ਬੇਬੇ ਨਾਨਕੀ ਸਿਲਾਈ ਕੇਂਦਰ ਦੀਆਂ ਵਿਦਿਆਰਥਣਾਂ ਦੇ ਸਹਿਯੋਗ ਨਾਲ ਹੋ ਰਹੇ ਇਮਤਿਹਾਨ ਸਬੰਧੀ ਪ੍ਰੀਖਿਆ ਡਿਊਟੀਆਂ ਲਗਾਈਆਂ ਗਈਆਂ।ਸੁਰਿੰਦਰ ਪਾਲ ਸਿੰਘ ਸਿਦਕੀ ਨੇ ਦੱਸਿਆ ਕਿ ਇਸ ਇਮਤਿਹਾਨ ਲਈ ਜਿਥੇ ਬਰੜਵਾਲ-ਧੂਰੀ, ਬੱਡਰੁਖਾਂ, ਸੁਨਾਮ, ਮਹਿਲਾਂ ਚੌਕ ਦੇ ਵਿਦਿਆਰਥੀ ਪ੍ਰੀਖਿਆ ਦੇਣਗੇ ਉਥੇ ਪਹਿਲੀ ਵਾਰ ਸੰਗਰੂਰ ਅਤੇ ਸੁਨਾਮ ਦੇ ਨਰਸਿੰਗ ਕਾਲਜ ਅਤੇ ਤਕਨੀਕੀ ਸਿੱਖਿਆ ਸੰਸਥਾਵਾਂ ਦੇ ਵਿੱਚ ਵੀ ਪ੍ਰੀਖਿਆ ਕੇਂਦਰ ਸਥਾਪਿਤ ਕੀਤੇ ਗਏ ਹਨ।ਜ਼ੋਨਲ ਪੱਧਰ ਦੇ ਪਹਿਲੇ ਪੰਜ ਜੇਤੂ ਵਿਦਿਆਰਥੀਆਂ ਨੂੰ ਨਗਦ ਇਨਾਮ ਦਿੱਤੇ ਜਾਣਗੇ।ਪੋ੍ਰ. ਨਰਿੰਦਰ ਸਿੰਘ ਨੇ ਦੱਸਿਆ ਕਿ ਸੁਨਾਮ ਕਾਲਜ ਵਿਖੇ ਹੋ ਰਹੇ ਪੰਜਾਬੀ ਯੂਨੀਵਰਸਿਟੀ ਵਲੋਂ ਸੰਗਰੂਰ ਖੇਤਰੀ ਯੁਵਕ ਮੇਲੇ ਨੂੰ ਮੁੱਖ ਰੱਖਦਿਆਂ ਸੰਗਰੂਰ, ਭਵਾਨੀਗੜ੍ਹ, ਮਾਲੇਰਕੋਟਲਾ, ਮਸਤੂਆਣਾ ਸਾਹਿਬ ਆਦਿ ਦੇ ਕਾਲਜਾਂ ਵਿੱਚ ਇਹ ਇਮਤਿਹਾਨ 10 ਨਵੰਬਰ ਨੂੰ ਕਰਵਾਇਆ ਜਾਵੇਗਾ।