ਸੰਗਰੂਰ, 11 ਨਵੰਬਰ (ਜਗਸੀਰ ਲੌਂਗੋਵਾਲ) – ਏ.ਐਸ.ਆਈ ਚਤਰ ਸਿੰਘ ਚੀਮਾ ਦੇ ਭਰਾ ਤੇ ਗਗਨਦੀਪ ਸਿੰਘ ਬੇਦੀ ਤੇ ਗੁਰਜੀਤ ਸਿੰਘ ਦੇ ਪਿਤਾ ਸਤਪਾਲ ਸਿੰਘ ਪਾਲਾ ਜਿਨ੍ਹਾਂ ਦਾ ਪਿਛਲੇ ਦਿਨੀਂ ਅਚਾਨਕ ਦਿਹਾਂਤ ਹੋ ਗਿਆ ਸੀ ਨਮਿਤ ਰੱਖੇ ਸ੍ਰੀ ਸਹਿਜ ਪਾਠ ਦੇ ਭੋਗ ਗੁਰਦੁਆਰਾ ਸ੍ਰੀ ਜਨਮ ਅਸਥਾਨ ਸਾਹਿਬ ਵਿਖੇ ਪਾਏ ਗਏ ਤੇ ਸ਼ਰਧਾਂਜਲੀ ਸਮਾਗਮ ਹੋਇਆ।ਸਵ. ਸਤਪਾਲ ਸਿੰਘ ਪਾਲਾ ਨੂੰ ਯਾਦ ਕਰਦਿਆਂ ਗੁਰਦੁਆਰਾ ਸ੍ਰੀ ਜਨਮ ਅਸਥਾਨ ਸਾਹਿਬ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਕਾਕਾ ਵੀਰ ਜੀ, ਬਾਬਾ ਬੂਟਾ ਸਿੰਘ, ਐਸ.ਜੀ.ਪੀ.ਸੀ ਦੇ ਸਾਬਕਾ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ਼਼੍ਰੋਮਣੀ ਅਕਾਲੀ ਦਲ ਹਲਕਾ ਸੁਨਾਮ ਤੋਂ ਇੰਚਾਰਜ਼ ਰਜਿੰਦਰ ਦੀਪਾ, ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ਼ ਜਸਵਿੰਦਰ ਧੀਮਾਨ, ਗਊਸਾਲ ਸ਼ੇਰੋਂ ਦੇ ਮੁੱਖ ਸੇਵਾਦਾਰ ਸੁਆਮੀ ਚੰਦਰ ਮੁਨੀ, ਮਾਰਕੀਟ ਕਮੇਟੀ ਚੀਮਾ ਦੇ ਚੇਅਰਮੈਨ ਦਰਸ਼ਨ ਸਿੰਘ ਗੀਤੀ ਮਾਨ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਮਾੜੂ, ਅਗਰਵਾਲ ਸਭਾ ਵਲੋਂ ਮੋਹਨ ਲਾਲ, ਰਜਿੰਦਰ ਕੁਮਾਰ ਲੀਲੂ, ਬਿੱਲੂ ਲੋਹੇ ਵਾਲੇ, ਬਾਬਾ ਭੋਲਾ ਗਿਰ ਸਮਾਧਾਂ ਕਮੇਟੀ ਵਲੋਂ ਗੁਰਜੰਟ ਸਿੰਘ, ਸਰਪੰਚ ਗੁਰਚਰਨ ਸਿੰਘ ਢੱਡਰੀਆਂ, ਪ੍ਰਿਥੀ ਸਿੰਘ ਲੋਹਾ ਖੇੜਾ, ਰਾਮ ਸਿੰਘ ਦਿਆਲਗੜ੍ਹ, ਪ੍ਰਿਤਪਾਲ ਸਿੰਘ ਦਿਆਲਗੜ੍ਹ, ਸਾਬਕਾ ਸਿੱਖਿਆ ਅਫ਼ਸਰ ਓਮ ਪ੍ਰਕਾਸ਼ ਸੇਤੀਆ ਤੋਂ ਇਲਾਵਾ ਕਸਬਾ ਅਤੇ ਇਲਾਕੇ ਦੀਆਂ ਪੰਚਾਇਤਾਂ ਤੋਂ ਇਲਾਵਾ ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਦੇ ਆਗੂਆਂ ਨੇ ਸਰਧਾ ਦੇ ਫੁੱਲ ਭੇਟ ਕੀਤੇ।
ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਨਗਰ ਪੰਚਾਇਤ ਚੀਮਾ ਦੇ ਸਾਬਕਾ ਪ੍ਰਧਾਨ ਸੱਤਨਰਾਇਣ ਦਾਸ ਬਾਵਾ, ਬਲਦੇਵ ਸਿੰਘ ਸਾਬਕਾ ਸਰਪੰਚ ਮੌੜਾਂ ਨੇ ਆਸਟਰੇਲੀਆ ਤੋਂ ਭੇਜੇ ਗਏ ਸ਼ੋਕ ਸੰਦੇਸ਼ ਪੜ੍ਹੇ ਗਏ।
Check Also
350 ਸਾਲਾ ਸ਼ਤਾਬਦੀ ਸਬੰਧੀ ਉੱਚ ਪੱਧਰੀ ਤਾਲਮੇਲ ਕਮੇਟੀ ਦੀ ਇਕੱਤਰਤਾ 8 ਜੁਲਾਈ ਨੂੰ
ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ) – ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ …