ਸੰਗਰੂਰ, 20 ਨਵੰਬਰ (ਜਗਸੀਰ ਲੌਂਗੋਵਾਲ) – ਸਤਿਨਾਮ ਸਰਬ ਕਲਿਆਣ ਟੱਰਸਟ (ਰਜਿ:) ਚੰਡੀਗੜ੍ਹ ਵਲੋਂ ਜ਼ੋਨ ਸੁਨਾਮ ਦੇ ਪਿੰਡ ਜਖੇਪਲ ਵਿਖੇ ਸਲਾਨਾ
ਗੁਰਮਤਿ ਮੁਕਾਬਲੇ ਕਰਵਾਏ ਗਏ, ਜਿਸ ਵਿੱਚ 29 ਸਕੂਲਾਂ ਦੀਆਂ ਟੀਮਾਂ ਨੇ ਭਾਗ ਲਿਆ।ਗੁਰਮਤਿ ਮੁਕਾਬਲੇ ਜਿਵੇਂ ਕਿ ਕਵਿਤਾ, ਭਾਸ਼ਣ, ਕਵਿੱਜ਼, ਵਾਰਤਾਲਾਪ, ਦਸਤਾਰ, ਕਵੀਸ਼ਰੀ, ਗੁਰਬਾਣੀ ਕੰਠ, ਦਸਤਾਰ ਦੁਮਾਲਾ, ਸ਼ਬਦ ਗਾਇਨ, ਗੱਤਕਾ ਆਦਿ ਮੁਕਾਬਲੇ ਕਰਵਾਏ ਗਏ।ਆਸ਼ੀਰਵਾਦ ਡੇ ਬੋਰਡਿੰਗ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੇ ਵਿਦਿਆਰਥੀਆਂ ਨੇ ਗੁਰਬਾਣੀ ਕੰਠ ਸੀਨੀਅਰ ਗਰੁੱਪ ਦੇ ਹੁਸਨਪ੍ਰੀਤ ਸਿੰਘ ਨੇ ਤੀਜਾ ਸਥਾਨ ਅਤੇ ਕਵਿਤਾ ਜੂਨੀਅਰ ਵਿੱਚੋਂ ਮਨਸੀਰਤ ਕੌਰ ਨੇ ਪਹਿਲਾਂ ਸਥਾਨ, ਭਾਸ਼ਣ ਜੂਨੀਅਰ ਵਿਚੋਂ ਅਮਾਨਤ ਕੌਰ ਨੇ ਪਹਿਲਾ ਸਥਾਨ, ਭਾਸ਼ਣ ਸੀਨੀਅਰ ਮਨਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ।ਵਾਰਤਾਲਾਪ ‘ਚ ਸੁਲਕਸ਼ਨਾ ਸ਼ਰਮਾ, ਗੁਰਲੀਨ ਕੌਰ, ਹਰਲੀਨ ਕੌਰ, ਤਨੂੰਰੀਤ ਸ਼ਰਮਾ ਨੇ ਪਹਿਲਾ ਸਥਾਨ, ਕਵਿੱਜ਼ ਮੁਕਾਬਲੇ ਦਿਲਪ੍ਰੀਤ ਕੌਰ, ਅਮਨਦੀਪ ਕੌਰ, ਮਨਦੀਪ ਕੌਰ ਨੇ ਤੀਜਾ ਸਥਾਨ, ਦਸਤਾਰ ਮੁਕਾਬਲੇ ਵਿਚ ਹਰਪ੍ਰੀਤ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਇਹਨਾਂ ਮੁਕਾਬਲਿਆਂ ਦੀ ਸਾਰੀ ਤਿਆਰੀ ਗੁਰਮਤਿ ਵਾਲੇ ਮੈਡਮ ਚਰਨਜੀਤ ਕੌਰ ਨੇ ਕਰਵਾਈ।ਰਨਿੰਗ ਟਰਾਫੀ ਬੱਚਿਆਂ ਨੂੰ ਦੇਣ ਵਾਸਤੇ ਸਤਿਨਾਮ ਸਰਬ ਕਲਿਆਣ ਟਰੱਸਟ ਦੇ ਮੈਨੇਜਰ ਸਰਦਾਰ ਭਿੰਦਰ ਸਿੰਘ ਅਤੇ ਸੁਪਰਵਾਈਜ਼ਰ ਸੁਖਬੀਰ ਸਿੰਘ ਵਿਸ਼ੇਸ਼ ਤੌਰ ‘ਤੇ ਸਕੂਲ ਪਹੁੰਚੇ।ਉਨਾਂ ਨੇ ਪ੍ਰਿੰਸੀਪਲ ਜਗਸੀਰ ਸਿੰਘ ਵਾਇਸ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਤੇ ਗੁਰਮਤਿ ਮੈਡਮ ਚਰਨਜੀਤ ਕੌਰ ਤੇ ਸਾਰੇ ਸਟਾਫ ਦੇ ਟੀਚਰਾਂ ਤੇ ਬੱਚਿਆਂ ਨੂੰ ਰਨਿੰਗ ਟਰਾਫੀ ਦੇ ਕੇ ਵਧਾਈ ਦਿੱਤੀ।ਪ੍ਰਿੰਸੀਪਲ ਜਗਸੀਰ ਸਿੰਘ ਤੇ ਵਾਇਸ ਪ੍ਰਿੰਸੀਪਲ ਮੈਡਮ ਗੁਰਮੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ।ਜੇਤੂ ਰਹਿਣ ਵਾਲੇ ਬੱਚਿਆਂ ਨੂੰ ਮੈਡਮ ਚਰਨਜੀਤ ਕੌਰ ਤੇ ਸਮੂਹ ਸਟਾਫ ਨੇ ਵਧਾਈ ਦਿੱਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
Punjab Post Daily Online Newspaper & Print Media