ਅੰਮ੍ਰਿਤਸਰ, 30 ਨਵੰਬਰ (ਸੁਖਬੀਰ ਸਿੰਘ) – ਸਥਾਨਕ ਨਗਰ ਨਿਗਮ ਵਲੋਂ ਅੱਜ 1 ਦਸੰਬਰ 2023 ਨੂੰ ਅੰਮ੍ਰਿਤਸਰ ਦੇ ਐਮ.ਕੇ ਹੋਟਲ ਵਿੱਚ ਉਸਾਰੀ ਅਤੇ ਢਾਹੁਣ (ਸੀ ਐਂਡ ਡੀ) ਡਸਟ ਐਂਡ ਵੇਸਟ ਮੈਨੇਜਮੈਂਟ ਬਾਰੇ ਇੱਕ ਬਹੁ-ਸਟੇਕਹੋਲਡਰ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ।ਸਮਾਗਮ ਦਾ ਆਯੋਜਨ ਯੂ.ਐਸ.ਏ.ਆਈ.ਡੀ-ਸਮਰਪਿਤ ਕਲੀਨਰ ਏਅਰ ਐਂਡ ਬੈਟਰ ਹੈਲਥ (ਸੀ.ਏ.ਬੀ.ਐਚ) ਪ੍ਰੋਜੈਕਟ ਅਤੇ ਕਲੀਨ ਏਅਰ ਪੰਜਾਬ ਦੇ ਤਹਿਤ ਐਮ.ਸੀ.ਏ ਦੇ ਗਿਆਨ ਭਾਗੀਦਾਰ ਵਜੋਂ ਊਰਜਾ, ਵਾਤਾਵਰਣ ਅਤੇ ਪਾਣੀ ਦੀ ਕੌਂਸਲ ਸੀ.ਈ.ਈ.ਡਬਲਯੂ (ਛਓਓਾਂ) ਦੇ ਸਹਿਯੋਗ ਨਾਲ ਕੀਤਾ ਜਾਵੇਗਾ।ਇਹ ਸੰਮੇਲਨ ਸ਼ਹਿਰ ਵਿੱਚ ਸੀ.ਐਂਡ.ਡੀ ਰਹਿੰਦ-ਖੂੰਹਦ ਪ੍ਰਬੰਧਨ ਨਾਲ ਜੁੜੀਆਂ ਚੁਣੌਤੀਆਂ ਅਤੇ ਮੌਕਿਆਂ `ਤੇ ਚਰਚਾ ਕਰਨ ਅਤੇ ਉਨ੍ਹਾਂ ਨੂੰ ਹੱਲ ਕਰਨ ਲਈ ਜਨਤਕ ਅਤੇ ਨਿੱਜੀ ਖੇਤਰਾਂ ਦੇ ਪ੍ਰਮੁੱਖ ਹਿੱਸੇਦਾਰਾਂ ਨੂੰ ਇਕੱਠੇ ਕਰੇਗਾ।
ਇਸ ਸਮਾਗਮ ਵਿੱਚ ਸਥਾਨਕ ਸਰਕਾਰਾਂ ਵਿਭਾਗ, ਪੀ.ਐਮ.ਆਈ.ਡੀ.ਸੀ ਜਿਲ੍ਹਾ ਪਸਾਸ਼ਨ, ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ, ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕ, ਪੰਜਾਬ ਭਰ ਦੀਆਂ ਨਗਰ ਨਿਗਮਾਂ, ਅੰਮ੍ਰਿਤਸਰ ਵਿਕਾਸ ਅਥਾਰਟੀ ਸਮੇਤ ਕਈ ਰਾਜ ਅਤੇ ਸ਼ਹਿਰ-ਪੱਧਰੀ ਸਰਕਾਰੀ ਵਿਭਾਗਾਂ ਦੇ ਪ੍ਰਤੀਨਿਧਾਂ ਦੀ ਸ਼ਮੂਲੀਅਤ ਦਰਜ਼ ਕੀਤੀ ਜਾਵੇਗੀ।ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ, ਪੀ.ਡਬਲਯੂ.ਡੀ.ਬੀ.ਐਂਡ.ਆਰ, ਐਨ.ਐਚ.ਏ.ਆਈ, ਜਲ ਸਰੋਤ ਵਿਭਾਗ, ਪੰਜਾਬ ਟਰਾਂਸਪੋਰਟ ਵਿਭਾਗ ਆਦਿ ਤੋਂ ਇਲਾਵਾ ਇਹ ਸੰਮੇਲਨ ਬਿਲਡਰਜ਼ ਐਸੋਸੀਏਸ਼ਨਾਂ, ਆਰਕੀਟੈਕਟ ਐਸੋਸੀਏਸ਼ਨਾਂ ਦੇ ਨੁਮਾਇੰਦਿਆਂ ਦੇ ਨਾਲ-ਨਾਲ ਵੱਖ-ਵੱਖ ਸਿਵਲ ਸੁਸਾਇਟੀ ਸੰਸਥਾਵਾਂ ਦੇ ਮਾਹਿਰਾਂ ਅਤੇ ਨੁਮਾਇੰਦਿਆਂ ਨੂੰ ਵੀ ਇਕੱਠੇ ਕਰੇਗਾ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …