ਅੰਮ੍ਰਿਤਸਰ, 18 ਜਨਵਰੀ (ਸੁਖਬੀਰ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਬੋਰਡ) ਦੀਆਂ ਚੋਣਾਂ ਨੂੰ ਲੈ 20 ਅਤੇ 21 ਜਨਵਰੀ 2024 ਨੂੰ ਸਵੇਰੇ 10:00 ਵਜੇ ਤੋਂ ਸ਼ਾਮ 4:00 ਵਜੇ ਤੱਕ ਵੋਟਾਂ ਬਣਾਉਣ ਲਈ ਘਰ-ਘਰ ਜਾ ਕੇ ਸਪੈਸ਼ਲ ਮਹਿੰਮ ਚਲਾਈ ਜਾ ਰਹੀ ਹੈ।ਸਮੂਹ ਬੂਥ ਲੈਵਲ ਅਫ਼ਸਰ 21 ਅਕਤੂਬਰ 2023 ਤੱਕ 21 ਸਾਲ ਦੀ ਉਮਰ ਪੂਰੀ ਕਰ ਚੁੱਕੇ ਕੇਸਾਧਾਰੀ ਸਿੱਖ ਬਿਨੈਕਾਰਾਂ ਦੇ ਵੋਟ ਬਣਾਉਣਗੇ।
ਇਸ ਸਬੰਧੀ ਜਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਜਿਲ੍ਹੇ ਦੇ ਸਮੂਹ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ ਕਰਦਿਆਂ ਕਿਹਾ ਕਿ ਘਰ ਘਰ ਜਾ ਕੇ ਵੋਟਾਂ ਦੀ ਰਜਿਸਟਰੇਸ਼ਨ ਕਰਨ ਤਾਂ ਜੋ ਕੋਈ ਵੋਟਰ ਵੋਟ ਬਣਾਉਣ ਤੋਂ ਵਾਂਝਾ ਨਾ ਰਹੇ।ਜਿਲ੍ਹਾ ਚੋਣ ਅਫ਼ਸਰ ਨੇ ਸ਼੍ਰੋੋਮਣੀ ਗੁਰਦੁਆਰਾ ਚੋਣਾਂ ਲਈ ਵੱਧ ਤੋਂ ਵੱਧ ਵੋਟਾਂ ਬਣਾਉਣ ਵਾਸਤੇ ਜਿਲ੍ਹੇ ਦੇ ਸਮੂਹ ਰਿਟਰਨਿੰਗ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਜਿਲ੍ਹੇ ਵਿੱਚ ਪੈਂਦੇ ਸਮੂਹ 11 ਵਿਧਾਨ ਸਭਾ ਚੋਣ ਹਲਕਿਆ ਵਿੱਚ ਨਿਯੁੱਕਤ ਸਮੂਹ ਬੂਥ ਲੈਵਲ ਅਫ਼ਸਰਾਂ ਦੁਆਰਾ ਆਪਣੇ-ਆਪਣੇ ਪੋਲਿੰਗ ਸਟੇਸਨ ਵਿਖੇ ਮਿਤੀ 20 ਤੇ 21 ਜਨਵਰੀ 2024 ਨੂੰ ਆਪਣੇ ਆਪਣੇ ਪੋਲਿੰਗ ਖੇਤਰਾਂ ਵਿੱਚ ਹਾਜ਼ਰ ਰਹਿਣਗੇ ਅਤੇ ਵੋਟਰ ਸੂਚੀ ਵਿਚੋਂ ਸਿੱਖ ਵੋਟਰਾਂ ਦੀ ਸ਼ਨਾਖਤ ਕਰਕੇ ਘਰ-ਘਰ ਜਾ ਕੇ ਉਨਾਂ ਪਾਸੋਂ ਫਾਰਮ ਪ੍ਰਾਪਤ ਕਰਨਗੇ ਅਤੇ ਪ੍ਰਾਪਤ ਫਾਰਮ (ਕੇਸਾਧਾਰੀ ਸਿੱਖ ਲਈ) ਨਿਯਮ 3(1) ਦੀ ਨਾਲ ਦੀ ਨਾਲ ਵੈਰੀਫਿਕੇਸ਼ਨ ਕਰਨਗੇ।ਉਨਾਂ ਕਿਹਾ ਕਿ ਹਰ ਇੱਕ ਫਾਰਮ ਉਪਰ ਬਿਨੈਕਾਰ ਦੀ ਤਾਜ਼ਾ ਰੰਗਦਾਰ ਫੋਟੋ ਸੈਲਫ ਅਟੈਸਟਿਡ ਕੀਤੀ ਜਾਵੇਗੀ ਅਤੇ ਬਿਨੈਕਾਰ ਦੇ ਸ਼ਨਾਖਤੀ ਕਾਰਡ ਦਸਤਾਵੇਜ਼ ਦੀ ਕਾਪੀ ਨਾਲ ਨੱਥੀ ਕੀਤੀ ਜਾਵੇਗੀ।
ਬੂਥ ਲੈਵਲ ਅਫ਼ਸਰ ਦੁਆਰਾ ਫਾਰਮ ਵੈਰੀਫਾਈ ਕਰਨ ਹਿੱਤ ਬਿਨੈਕਾਰ ਦਾ ਨਾਮ ਵਿਧਾਨ ਸਭਾ ਵੋਟਰ ਸੂਚੀ ਵਿਚੋਂ ਟਰੇਸ ਕਰਕੇ ਸਬੰਧਤ ਬਿਨੈਕਾਰ ਦਾ ਮਕਾਨ ਨੰਬਰ ਅਤੇ ਵੋਟਰ ਕਾਰਡ ਨੰਬਰ ਬੀ.ਐਲ.ਓ ਦੁਆਰਾ ਫਾਰਮ ਉਪਰ ਆਪਣੀ ਵੈਰੀਫਿਕੇਸ਼ਨ ਰਿਪੋਰਟ ਵਿੱਚ ਲਿਖਿਆ ਜਾਵੇ।ਜਿੰਨ੍ਹਾਂ ਵੋਟਰਾਂ ਦੇ ਨਾਮ ਵਿਧਾਨ ਸਭਾ ਸੂਚੀ ਵਿੱਚ ਪਹਿਲਾਂ ਤੋਂ ਦਰਜ਼ ਹਨ, ਉਨ੍ਹਾਂ ਦੀ ਘਰ-ਘਰ ਜਾ ਕੇ ਵੈਰੀਫਿਕੇਸ਼ਨ ਕਰਨ ਦੀ ਲੋੜ ਨਹੀਂ ਹੈ।ਜਿੰਨ੍ਹਾਂ ਬਿਨੈਕਾਰਾਂ ਦਾ ਨਾਮ ਵਿਧਾਨ ਸਭਾ ਸੂਚੀ ਵਿੱਚ ਵੀ ਦਰਜ ਨਹੀਂ ਹੈ, ਉਨ੍ਹਾਂ ਦੇ ਗੁਰਦੁਆਰਾ ਵੋਟਰ ਸੂਚੀ ਵਾਲੇ ਫਾਰਮ ਦੇ ਨਾਲ ਨਾਲ ਵਿਧਾਨ ਸਭਾ ਵੋਟਰ ਸੂਚੀ ਵਿੱਚ ਨਾਮ ਦਰਜ਼ ਕਰਨ ਲਈ ਫਾਰਮ ਨੰ. 6 ਵੀ ਭਰਵਾ ਲਏ ਜਾਣ।ਇਸ ਤਰ੍ਹਾਂ ਜਦੋਂ ਆਪ ਫਾਰਮ ਨੰ. 6 ਦੀ ਵੈਰੀਫਿਕੇਸ਼ਨ ਕਰੋਗੇ ਤਾਂ ਗੁਰਦੁਆਰਾ ਵੋਟਰ ਸੂਚੀ ਫਾਰਮ ਵੀ ਵੈਰੀਫਾਈ ਹੋ ਜਾਵੇਗਾ।
ਇਸ ਮੀਟਿੰਗ ਵਿੱਚ ਮੁੱਖ ਪ੍ਰਸ਼ਾਸਕ ਪੁੱਡਾ ਰਜ਼ਤ ਓਬਰਾਇ, ਐਸ.ਡੀ.ਐਮ ਬਾਬਾ ਬਕਾਲਾ ਅਮਨਦੀਪ ਸਿੰਘ, ਸਹਾਇਕ ਕਮਿਸ਼ਨਰ ਜਨਰਲ ਮੈਡਮ ਅਮਨਦੀਪ ਕੌਰ, ਤਹਿਸੀਲਦਾਰ ਪਰਮਜੀਤ ਸਿੰਘ ਗੋਰਾਇਆ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …