ਅੰਮ੍ਰਿਤਸਰ, 27 ਦਸੰਬਰ (ਸਾਜਨ ਮਹਿਰਾ) ਨਮਕ ਮੰਡੀ ਸ਼ਤੀਰੀਆਂ ਬਜਾਰ ਵਿਖੇ ਹਰ ਸਾਲ ਦੀ ਤਰਾਂ ਇਸ ਸਾਲ ਵੀ ਸ਼੍ਰੀ ਚਮਨ ਮੰਦਰ ਵਿੱਚ ਮੰਦਰ ਦੇ ਸੰਸਥਾਪਕ ਚਮਨ ਲਾਲ ਭਾਰਦਵਾਜ ਦੇ ਆਸ਼ੀਰਵਾਦ ਸਦਕਾ ਕੋਸ਼ਲ ਭਾਦਵਾਜ, ਅਸ਼ੋਕ ਭਾਦਵਾਜ ਅਤੇ ਮਨੀਸ਼ ਭਾਦਵਾਜ ਦੀ ਅਗਵਾਈ ਵਿੱਚ ਨਵਗ੍ਰਹਿ ਅਤੇ ਗਾਯਤਰੀ ਪੂਜਨ ਕੀਤਾ ਗਿਆ।ਜਿਸ ਵਿੱਚ ਭਾਰੀ ਇੱਕਠ ਵਿੱਚ ਸੰਗਤਾਂ ਨੇ ਪਹੁੰਚ ਕੇ ਹਾਜੀਰਆਂ ਭਰੀਆਂ।ਅਸ਼ੋਕ ਭਾਦਵਾਜ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਵੱਡੇ ਦਿਨ ਅਤੇ ਨਵੇਂ ਸਾਲ ਦੇ ਮੌਕੇ ਤੇ ਸਾਰੇ ਦੇਸ਼ ਵਾਸੀਆਂ ਦੀ ਸੂੱਖ ਸ਼ਾਂਤੀ ਦੇ ਲਈ ਅਰਦਾਸ ਕੀਤੀ ਗਈ ਹੈ।ਨਵਾਂ ਸਾਲ ਹਰ ਕਿਸੇ ਲਈ ਖੂਸ਼ੀਆਂ ਭਰਿਆ ਆਵੇ।ਉਨਾਂ ਕਿਹਾ ਕਿ ਕੱਲ ਸੱਵਾਂ ਲੱਖ ਗਾਯਤਰੀ ਜਾਪ ਅਤੇ ਹਵਨ ਯੱਗ ਕੀਤਾ ਜਾਵੇਗਾ ਤੇ ਲੰਗਰ ਅਤੁੱਟ ਵਰਤਾਇਆ ਜਾਵੇਗਾ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …