Monday, July 8, 2024

ਪੰਜਾਬ ਦਾ ਮਾਣਮੱਤਾ ਇਤਿਹਾਸ ਦਰਸਾਉਂਦੀਆਂ ਝਾਕੀਆਂ ਦਾ ਲੋਕਾਂ ਵਲੋਂ ਦੂਜੇ ਦਿਨ ਵੀ ਭਰਵਾਂ ਸਵਾਗਤ

ਅੰਮ੍ਰਿਤਸਰ, 1 ਫਰਵਰੀ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦੇਸ਼ ਦੇ ਆਜ਼ਾਦੀ ਸੰਗਰਾਮ ਵਿੱਚ ਪੰਜਾਬੀਆਂ ਵਲੋਂ ਪਾਏ ਗਏ ਬੇਮਿਸਾਲ ਯੋਗਦਾਨ ਅਤੇ ਪੰਜਾਬ ਦੇ ਗੌਰਵਮਈ ਵਿਰਸੇ ਅਤੇ ਇਤਿਹਾਸ ਬਾਰੇ ਜਾਗਰੂਕ ਕਰਨ ਲਈ ਕੱਢੀਆਂ ਗਈਆਂ ਝਾਕੀਆਂ ਦਾ ਅੱਜ ਵੱਖ-ਵੱਖ ਸਥਾਨਾਂ ‘ਤੇ ਪਹੁੰਚਣ ਸਮੇਂ ਜਿਲ੍ਹਾ ਵਾਸੀਆਂ ਵਲੋਂ ਭਰਵਾਂ ਸਵਾਗਤ ਕੀਤਾ ਗਿਆ।
ਨਰਾਇਣਗੜ੍ਹ ਇੰਡੀਆ ਗੇਟ ਵਿਖੇ ਝਾਕੀਆਂ ਦੇ ਪੁੱਜਣ ‘ਤੇ ਸਵਾਗਤ ਕਰਦਿਆਂ ਹਲਕਾ ਪੱਛਮੀ ਵਿਧਾਇਕ ਡਾ: ਜਸਬੀਰ ਸਿੰਘ ਸੰਧੂ ਨੇ ਕਿਹਾ ਕਿ ਪੰਜਾਬ ਦੇ ਸ਼ਾਨਦਾਰ ਅਮੀਰ ਵਿਰਸੇ ਅਤੇ ਇਤਿਹਾਸ ਬਾਰੇ ਨੌਜਵਾਨਾਂ ਨੂੰ ਜਾਗਰੂਕ ਕਰਨ ਦੀ ਨਿਵੇਕਲੀ ਪਹਿਲ ਮੀਲ ਪੱਥਰ ਸਾਬਤ ਹੋਵੇਗੀ ਅਤੇ ਸੂਬਾ ਵਾਸੀਆਂ ਨੂੰ ਪੰਜਾਬ ਦੇ ਗੌਰਵਮਈ ਇਤਿਹਾਸ ਅਤੇ ਅਮੀਰ ਵਿਰਸੇ ਬਾਰੇ ਜਾਣਕਾਰੀ ਮਿਲੇਗੀ।ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਵੱਧ ਚੜ੍ਹ ਕੇ ਇਨ੍ਹਾਂ ਨੂੰ ਦੇਖਣ ਲਈ ਆਉਣ।
ਇਸ ਝਾਕੀ ਦਾ ਇਸ ਤੋਂ ਪਹਿਲਾਂ ਅਜਨਾਲਾ ਵਿਖੇ ਪੁੱਜਣ ‘ਤੇ ਖੁਸ਼ਪਾਲ ਸਿੰਘ ਧਾਲੀਵਾਲ ਨੇ ਇਸ ਦਾ ਸਵਾਗਤ ਕੀਤਾ।ਉਪਰੰਤ ਇਹ ਝਾਕੀ ਭਲਾ ਪਿੰਡ, ਕੁੱਕੜਾਂ ਵਾਲਾ, ਦਾਣਾ ਮੰਡੀ ਰਾਜਾਸਾਂਸੀ ਤੋਂ ਹੁੰਦੀ ਹੋਈ ਇੰਡੀਆ ਗੇਟ ਵਿਖੇ ਪੁੱਜੀ।ਜਿਕਰਯੋਗ ਹੈ ਕਿ ਪੰਜਾਬ ਦੇ ਮਾਣਮੱਤੇ ਇਤਿਹਾਸ ਨੂੰ ਦਰਸਾਉਂਦੀਆਂ ਝਾਕੀਆਂ ਪੂਰੇ ਸੂਬੇ ਤੇ ਵਿੱਚ ਨਿਕਲ ਰਹੀਆਂ ਹਨ।ਉਨਾਂ ਦੱਸਿਆ ਕਿ ਪੰਜਾਬ ਦੇ ਆਜ਼ਾਦੀ ਇਤਿਹਾਸ, ਨਾਰੀ ਸ਼ਕਤੀ ਅਤੇ ਸੱਭਿਆਚਾਰ ਬਾਰੇ ਵੱਡੀ ਜਾਣਕਾਰੀ ਭਰਪੂਰ 16 ਫੁੱਟ ਉਚੀ, 14 ਫੁੱਟ ਚੌੜੀ, 30 ਫੁੱਟ ਲੰਬੀ ਇਹ ਝਾਕੀਆਂ ਜਿਲ੍ਹੇ ਦੇ ਪ੍ਰਮੁੱਖ ਸਥਾਨਾਂ ਤੋਂ ਗੁਜਰਣਗੀਆਂ।
ਇਸ ਮੌਕੇ ਪਨਗਰੇਨ ਦੇ ਚੇਅਰਮੈਨ ਬਲਦੇਵ ਸਿੰਘ ਮਿਆਦੀਆਂ, ਬੀ.ਡੀ.ਓ ਸੁਰਜੀਤ ਸਿੰਘ ਬਾਜਵਾ, ਗੁਰਜੰਟ ਸਿੰਘ ਸੋਹੀ, ਪ੍ਰਧਾਨ ਨਗਰ ਪੰਚਾਇਤ ਜਸਪਾਲ ਸਿੰਘ ਢਿੱਲੋਂ, ਰਮੇਸ਼ ਮਹਾਜਨ, ਬੱਬੂ ਮਹਾਜਨ, ਰਛਪਾਲ ਸਿੰਘ ਸਰਪੰਚ, ਮਨਜਿੰਦਰ ਸਿੰਘ, ੍ਰ ਹਰਦੇਵ ਸਿੰਘ, ੍ਰ ਸਤਿੰਦਰਬੀਰ ਸਿੰਘ, ਬੀ.ਡੀ.ਪੀ.ਓ ਬਿਕਰਮਜੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ‘ਚ ਝਾਕੀਆਂ ਵੇਖਣ ਲਈ ਲੋਕ ਪੁੱਜੇ ਹੋਏ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …