ਅੰਮ੍ਰਿਤਸਰ, 17 ਫਰਵਰੀ (ਸੁਖਬੀਰ ਸਿੰਘ) – ਆਈ.ਵੀ.ਵਾਈ ਗਰੁੱਪ ਆਫ਼ ਹਸਪਤਾਲ ਨੇ ਸੀਨੀਅਰ ਸਿਟੀਜ਼ਨਾਂ ਦੀਆਂ ਸਿਹਤ ਸੰਭਾਲ ਲੋੜਾਂ ਨੂੰ ਬਿਹਤਰ ਬਣਾਉਣ
ਲਈ ਸੀਨੀਅਰ ਸਿਟੀਜ਼ਨ ਲਈ ਵਿਸ਼ੇਸ਼ ਪ੍ਰਿਵੀਲੇਜ਼ ਕਾਰਡ ਲਾਂਚ ਕੀਤਾ ਹੈ।ਕ੍ਰਿਟੀਕਲ ਕੇਅਰ ਦੇ ਮੁਖੀ ਅਤੇ ਗਰੁੱਪ ਮੈਡੀਕਲ ਡਾਇਰੈਕਟਰ ਡਾ. (ਬ੍ਰਿਗੇਡੀਅਰ) ਸਾਧਨ ਸਾਹਨੀ ਨੇ ਦੱਸਿਆ ਕਿ ਇਹ ਵਿਸ਼ੇਸ਼ ਅਧਿਕਾਰ ਕਾਰਡ ਕੰਸਲਟੈਂਟ, ਰੇਡੀਓਲੋਜੀ, ਲੈਬ ਟੈਸਟ, ਐਮਰਜੈਂਸੀ ਵਿੱਚ ਮੁਫਤ ਐਂਬੂਲੈਂਸ ਸੇਵਾਵਾਂ `ਤੇ ਛੋਟ ਦੇ ਨਾਲ-ਨਾਲ 18 ਵੱਖ-ਵੱਖ ਵਿਸ਼ੇਸ਼ ਪ੍ਰਿਵੀਲੇਜ਼ ਸਹੂਲਤਾਂ ਮੁਫਤ ਪ੍ਰਦਾਨ ਕਰੇਗਾ।ਕਾਰਡਧਾਰਕ ਆਰ.ਬੀ.ਐਸ, ਈ.ਸੀ.ਜੀ ਅਤੇ ਈ.ਸੀ.ਐਚ.ਓ ਆਦਿ ਵਰਗੇ ਮੁਫਤ ਜਰੂਰੀ ਟੈਸਟਾਂ ਦਾ ਲਾਭ ਵੀ ਲੈ ਸਕਦੇ ਹਨ।ਉਨਾਂ ਕਿਹਾ ਕਿ ਪ੍ਰਿਵੀਲੇਜ਼ ਕਾਰਡ ਲਈ ਰਜਿਸਟ੍ਰੇਸ਼ਨ ਕਰਵਾਉਣ ਲਈ, ਸੀਨੀਅਰ ਸਿਟੀਜ਼ਨ ਆਈ.ਵੀ.ਵਾਈ.ਗਰੁੱਪ ਦੇ 5 ਹਸਪਤਾਲਾਂ ਮੋਹਾਲੀ, ਅੰਮ੍ਰਿਤਸਰ, ਖੰਨਾ, ਨਵਾਂਸ਼ਹਿਰ ਅਤੇ ਹੁਸ਼ਿਆਰਪੁਰ ਵਿੱਚੋਂ ਕਿਸੇ ਇੱਕ ‘ਚ ਰਜਿਸਟਰ ਕਰ ਸਕਦੇ ਹਨ।
Check Also
ਡੀ.ਏ.ਵੀ ਪਬਲਿਕ ਪ੍ਰਿੰਸੀਪਲ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੈਸ਼ਨਲ ਪ੍ਰਿੰਸੀਪਲਜ਼ ਐਵਾਰਡ 2026 ਨਾਲ ਸਨਮਾਨਿਤ
ਅੰਮ੍ਰਿਤਸਰ, 14 ਜੁਲਾਈ (ਜਗਦੀਪ ਸਿੰਘ) – ਸਥਾਨਕ ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਪ੍ਰਿੰਸੀਪਲ ਡਾ. ਪੱਲਵੀ …
Punjab Post Daily Online Newspaper & Print Media