ਅੰਮ੍ਰਿਤਸਰ, 21 ਫਰਵਰੀ (ਜਗਦੀਪ ਸਿੰਘ) – ਸੂਬੇ ਨੂੰ ਵਿਸ਼ਵ ‘ਚ ਸੈਰ ਸਪਾਟਾ ਕੇਂਦਰ ਵਜੋਂ ਵਿਕਸਤ ਕਰਨ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ ਅੰਮ੍ਰਿਤਸਰ ਦੀ ਰੰਗਲਾ ਪੰਜਾਬ ਮੇਲੇ ਲਈ ਲਈ ਚੋਣ ਕੀਤੀ ਗਈ।ਇਹ ਮੇਲਾ 23 ਤੋਂ 29 ਫਰਵਰੀ 2024 ਤੱਕ ਲੱਗੇਗਾ ਅਤੇ ਬਹੁਤ ਸਾਰੇ ਲੋਕ ਇਸ ਵਿੱਚ ਹਿੱਸਾ ਲੈਣ ਜਾ ਰਹੇ ਹਨ।ਨਗਰ ਨਿਗਮ ਕਮਿਸ਼ਨਰ ਹਰਪ੍ਰੀਤ ਸਿੰਘ ਨੇ ਐਮ.ਓ.ਐਚ ਡਾ. ਕਿਰਨ, ਸੀ.ਐਸ.ਆਈ ਸਾਹਿਲ ਤੇ ਵਿਜੇ ਗਿੱਲ ਅਤੇ ਹੋਰਾਂ ਨਾਲ ਹੈਰੀਟੇਜ਼ ਸਟਰੀਟ ਦਾ ਦੌਰਾ ਕੀਤਾ ਅਤੇ ਪਾਰਟੀਸ਼ਨ ਮਿਊਜ਼ੀਅਮ ਟਾਊਨ ਹਾਲ ਦੇ ਆਲੇ-ਦੁਆਲੇ ਦੇ ਖੇਤਰ ਵਿੱਚ ਸਫਾਈ ਵਿਵਸਥਾ ਦੇਖੀ।ਉਨ੍ਹਾਂ ਬਜ਼ਾਰ ਘੰਟਾ ਘਰ, ਬਜ਼ਾਰ ਕਾਠੀਆਂ, ਬਜ਼ਾਰ ਪਾਪੜਾਂ ਆਦਿ ਇਲਾਕੇ ਦਾ ਵੀ ਦੌਰਾ ਕੀਤਾ।
ਕਮਿਸ਼ਨਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਰਵਾਏ ਜਾਣ ਵਾਲੇ ਰੰਗਲਾ ਪੰਜਾਬ ਮੇਲੇ ਦੀਆਂ ਤਿਆਰੀਆਂ ਨੂੰ ਮੁੱਖ ਰੱਖਦਿਆਂ ਨਗਰ ਨਿਗਮ ਅੰਮ੍ਰਿਤਸਰ ਨੇ ਆਪਣੀ ਸਾਰੀ ਮਸ਼ੀਨਰੀ ਤਾਇਨਾਤ ਕਰ ਦਿੱਤੀ ਹੈ।ਸਾਰੇ ਖੇਤਰਾਂ ਦੀ ਚੰਗੀ ਤਰ੍ਹਾਂ ਸਫਾਈ ਕੀਤੀ ਜਾਵੇਗੀ ਅਤੇ ਸੜਕਾਂ `ਤੇ ਕੂੜਾ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਸੜਕਾਂ ਤੋਂ ਸੀ.ਐਂਡ.ਡੀ ਰਹਿੰਦ-ਖੂੰਹਦ ਨੂੰ ਸਾਫ਼ ਕਰਨ ਲਈ ਪਹਿਲਾਂ ਹੀ ਇੱਕ ਮੁਹਿੰਮ ਚਲਾਈ ਜਾ ਚੁੱਕੀ ਹੈ, ਤਾਂ ਜੋ ਸੈਲਾਨੀਆਂ ਨੂੰ ਪਵਿੱਤਰ ਸ਼ਹਿਰ ਬਦਸੂਰਤ ਨਾ ਦਿਖੇ।ਉਨ੍ਹਾਂ ਭਰੋਸਾ ਦਿੱਤਾ ਕਿ ਸਮੂਹ ਸਫ਼ਾਈ ਕਰਮਚਾਰੀ ਸ਼ਹਿਰ ਨੂੰ ਹਰ ਹਾਲਤ ‘ਚ ਸਾਫ਼ ਸੁਥਰਾ ਰੱਖਣਗੇ।
Check Also
ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ
ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …