Saturday, July 26, 2025
Breaking News

ਜਿਲ੍ਹੇ ਵਿਚੋਂ ਭੀਖ ਨੂੰ ਖਤਮ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਲਵੇਗਾ ਸ਼ਹਿਰੀਆਂ ਦਾ ਸਾਥ

ਕਿਹਾ, ਜਾਗਰੂਕਤਾ ਲਈ ਕਰਵਾਏ ਜਾਣਗੇ ਨਾਟਕ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਜਿਲ੍ਹੇ ਵਿਚੋਂ ਭੀਖ ਦੀ ਲਾਹਨਤ ਨੂੰ ਖਤਮ ਕਰਨ ਲਈ ਜਿਲ੍ਹਾ ਪ੍ਰਸ਼ਾਸਨ ਵਲੋਂ ਸਖਤੀ ਦੇ ਨਾਲ-ਨਾਲ ਸ਼ਹਿਰ ਵਾਸੀਆਂ ਦਾ ਸਾਥ ਵੀ ਲਿਆ ਜਾਵੇਗਾ।ਇਸ ਕੰਮ ਲਈ ਲੋਕਾਂ ਨੂੰ ਜਾਗਰੂਕ ਕਰਨ ਵਾਸਤੇ ਥਾਂ-ਥਾਂ ਨੁੱਕੜ ਨਾਟਕ ਕਰਵਾਏ ਜਾਣਗੇ।ਡਿਪਟੀ ਕਮਿਸ਼ਨਰ ਘਨਸ਼ਾਮ ਥੋਰੀ ਨੇ ਇਸ ਤੋਂ ਪਹਿਲਾਂ ਜਿਲ੍ਹਾ ਸਮਾਜ ਕਲਿਆਣ ਵਿਭਾਗ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਮਦਦ ਨਾਲ ਸ਼ਹਿਰ ਦੇ ਮੁੱਖ ਚੌਕ, ਜਿਥੇ ਕਿ ਭੀਖ ਦੀ ਸਮੱਸਿਆ ਜ਼ਿਆਦਾ ਹੈ, ਵਿਖੇ ਭੀਖ ਮੰਗਦੇ ਲੋਕਾਂ ਦੀ ਉਮਰ, ਰਾਜ, ਲੋੜਾਂ ਆਦਿ ਦੇ ਵੇਰਵੇ ਇਕੱਠੇ ਕੀਤੇ ਹਨ।ਡਿਪਟੀ ਕਮਿਸ਼ਨਰ ਨੇ ਵਿਭਾਗ ਦੇ ਜਿਲਾ ਅਧਿਕਾਰੀ ਪਲਸ ਸ੍ਰੇਸ਼ਟਾ ਨੂੰ ਹਦਾਇਤ ਦਿੰਦੇ ਕਿਹਾ ਕਿ ਸ਼ਹਿਰ ਵਿੱਚ ਉਹ ਸਥਾਨ ਜਿੰਨਾਂ ‘ਤੇ ਭੀਖ ਦੀ ਸਮੱਸਿਆ ਸਭ ਤੋ ਵੱਧ ਹੈ ਨੂੰ ਤਰਜ਼ੀਹੀ ਅਧਾਰ ‘ਤੇ ਇਸ ਕੰਮ ਲਈ ਚੁਣਿਆ ਜਾਵੇ।
ਉਨਾਂ ਦੱਸਿਆ ਕਿ ਮੰਤਰਾਲੇ ਦੀ ਸਹਾਇਤਾ ਨਾਲ ਇੱਕ ਨੁਕੜ ਨਾਟਕ ਟੀਮ ਤਿਆਰ ਕੀਤੀ ਗਈ ਹੈ, ਜੋ ਕਿ ਸ਼ਹਿਰ ਵਿਚ ਵੱਖ-ਵੱਖ ਥਾਵਾਂ ‘ਤੇ ਭੀਖ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਆਪਣੀ ਕਲਾ ਨਾਲ ਲੋਕਾਂ ਨੂੰ ਜਾਗਰੂਕ ਕਰੇਗੀ। ਉਨਾਂ ਕਿਹਾ ਕਿ ਇਸ ਮੁਹਿੰਮ ਤੋਂ ਮਗਰੋਂ ਭੀਖ ਮੰਗਦੇ ਬੱਚਿਆਂ ਦੇ ਮੁੜ ਵਸੇਬੇ ਦੇ ਪ੍ਰਬੰਧ ਕੀਤੇ ਜਾਣ।ਉਨਾਂ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਉਹ ਸੜਕਾਂ ਅਤੇ ਚੁਰਾਹਿਆਂ ਵਿੱਚ ਬੈਠੇ ਭਿਖਾਰੀਆਂ ਨੂੰ ਦਾਨ ਦੇ ਕੇ ਭੀਖ ਨੂੰ ਉਤਸ਼ਾਹਿਤ ਨਾ ਕਰਨ, ਬਲਕਿ ਜੇਕਰ ਦਾਨ ਦੇਣਾ ਹੈ ਤਾਂ ਰੈਡ ਕਰਾਸ ਤੱਕ ਪਹੁੰਚ ਕਰਨ, ਜਿਥੇ ਕਿ ਸਹੀ ਲੋੜਵੰਦਾਂ ਦੀ ਸ਼ਨਾਖਤ ਕਰਕੇ ਸਹਾਇਤਾ ਕਰਨ ਦਾ ਮੁਕੰਮਲ ਪ੍ਰਬੰਧ ਹੈ।

Check Also

ਸਿੱਖਿਆ ਵਿਭਾਗ ਵਲੋਂ ਜ਼ੋਨ ਕਰਮਪੁਰਾ ਪੱਧਰੀ ਖੇਡ ਮੁਕਾਬਲਿਆਂ ਦੀ ਸ਼ੁਰੂਆਤ

ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਨੂੰ ‘ਰੰਗਲਾ ਪੰਜਾਬ’ ਬਣਾਉਣ ਅਤੇ …