ਅੰਮ੍ਰਿਤਸਰ, 24 ਮਾਰਚ (ਸੁਖਬੀਰ ਸਿੰਘ) – ਆਗਾਮੀ ਲੋਕ ਸਭਾ ਚੋਣਾਂ ਨੂੰ ਵੇਖਦੇ ਹੋਏ ਭਾਰਤੀ ਜਨਤਾ ਪਾਰਟੀ ਵਲੋਂ ਪ੍ਰੋਫ਼ੈਸਰ ਡਾ. ਵਿਜੈ ਭਨੋਟ ਨੂੰ ਭਾਜਪਾ ਨੇ ਉਨ੍ਹਾਂ ਨੂੰ ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਉੱਤਰੀ) ਆਈ.ਟੀ ਸੈਲ ਦਾ ਕਨਵੀਨਰ ਨਿਯੁੱਕਤ ਕੀਤਾ ਹੈ।ਹੁਣ ਉਹ ਰਣਜੀਤ ਐਵੀਨਿਊ, ਕਸ਼ਮੀਰ ਰੋਡ, ਸਿਵਲ ਲਾਈਨ, ਉਤਰੀ ਬਾਈਪਾਸ ਮਜੀਠਾ ਰੋਡ ਮੰਡਲਾਂ ਅਤੇ ਪੰਚਾਇਤ ਮੰਡਲ ਦੀਆਂ 12 ਪੰਚਾਇਤਾਂ ਵਿੱਚ ਭਾਜਪਾ ਆਈ.ਟੀ ਸੈਲ ਦਾ ਕੰਮ ਦੇਖਣਗੇ।ਉਨ੍ਹਾਂ ਭਾਜਪਾ ਪੰਜਾਬ ਆਈ.ਟੀ ਸੈਲ ਦੇ ਮੁਖੀ ਇੰਦਰਜੀਤ ਅਤੇ ਜਿਲ੍ਹਾ ਆਈ.ਟੀ ਸੈਲ ਮੁਖੀ ਡਾ. ਗੌਰਵ ਤੇਜਪਾਲ ਦਾ ਧੰਨਵਾਦ ਕਰਦੇ ਹੋਏ ਭਾਜਪਾ ਦੇ ਸੰਗਠਨ ਜਨਰਲ ਸਕੱਤਰ ਸ੍ਰੀਨਿਵਾਸੁਲੂ ਵਲੋਂ ਉਹਨਾਂ ਨੂੰ ਸੌਂਪੇ ਗਏ ਕੰਮ ਨੂੰ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਕਰਨ ਦਾ ਯਕੀਨ ਦਿਵਾਇਆ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …