ਅੰਮ੍ਰਿਤਸਰ, 2 ਅਪਰੈਲ (ਦੀਪ ਦਵਿੰਦਰ ਸਿੰਘ) – ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਪੰਜਵੀਂ ਜਮਾਤ ਦੇ ਨਤੀਜਿਆਂ ਵਿਚੋਂ ਸਥਾਨਕ  ਆਤਮ ਪਬਲਿਕ ਸਕੂਲ ਇਸਲਾਮਾਬਾਦ ਦੀਆਂ ਬੱਚੀਆਂ ਜੀਆ, ਗੁਰਨੂਰ ਅਤੇ ਸੋਮੀਆਂ ਨੇ 100 ਫੀਸਦ ਅੰਕ ਹਾਸਲ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਆਤਮ ਪਬਲਿਕ ਸਕੂਲ ਇਸਲਾਮਾਬਾਦ ਦੀਆਂ ਬੱਚੀਆਂ ਜੀਆ, ਗੁਰਨੂਰ ਅਤੇ ਸੋਮੀਆਂ ਨੇ 100 ਫੀਸਦ ਅੰਕ ਹਾਸਲ ਕਰਕੇ ਸੂਬੇ ਭਰ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਸਕੂਲ ਦੇ ਪ੍ਰਬੰਧਕ ਪ੍ਰਤੀਕ ਸਹਿਦੇਵ, ਮੋਹਿਤ ਸਹਿਦੇਵ ਅਤੇ ਪ੍ਰਿੰ. ਅੰਕਿਤਾ ਸਹਿਦੇਵ ਅਤੇ ਕੋਮਲ ਸਹਿਦੇਵ ਨੇ ਦੱਸਿਆ ਕਿ ਉਹਨਾਂ ਦੇ ਸਕੂਲ ਦੇ ਲਗਭਗ 184 ਬੱਚਿਆਂ ਨੇ ਪੰਜਵੀਂ ਜਮਾਤ ਦਾ ਇਮਤਿਹਾਨ ਦਿੱਤਾ ਸੀ ਅਤੇ ਸਾਰੇ ਵਿਦਿਆਰਥੀ ਪਾਸ ਹੋਏ ਹਨ, ਜਿੰਨਾਂ ਵਿਚੋਂ ਜੀਆ, ਗੁਰਨੂਰ ਅਤੇ ਸੋਮੀਆਂ ਨੇ 500 ਵਿਚੋਂ 500 ਅੰਕ ਹਾਸਲ ਕੀਤੇ।ਜਦਕਿ ਸੋਨਾਕਸ਼ੀ ਨੇ 500 ਵਿਚੋਂ 498, ਸਿਮਰ ਅਤੇ ਹਿਤੇਸ਼ ਨੇ 498, ਮਾਨਿਆ ਅਤੇ ਦੀਵਿਆ ਨੇ 497, ਦੀਵਿਆਸ਼ ਨੇ 496, ਹਰਸ਼ਿਤਾ ਨੇ 495 ਅਤੇ ਹਰਮਨ ਨੇ 493 ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ ਉਪਰਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ।
ਸਕੂਲ ਅਧਿਆਪਕ ਸ਼ੁਭਾਸ਼ ਚੰਦਰ, ਨੀਤੂ ਪਰਿੰਦਾ, ਨੀਨੂੰ ਸ਼ਰਮਾ, ਪਰਮਜੀਤ ਕੌਰ, ਚੇਤਨਾ, ਤ੍ਰਿਪਤਾ, ਯਾਚਨਾ, ਪੂਨਮ ਸ਼ਰਮਾ, ਮੀਨਾਕਸ਼ੀ ਮਿਸ਼ਰਾ, ਸ਼ਮੀ ਮਹਾਜਨ, ਨਵਦੀਪ ਕੁਮਾਰ , ਬਲਜਿੰਦਰ ਕੌਰ, ਜਗਜੀਤ ਕੌਰ, ਅੰਜ਼ੂ, ਜਾਨਵੀ, ਸੁੰਮਨ, ਰੂਪਮ, ਕਿਰਨ ਜੋਤੀ, ਅਸ਼ਵਨੀ ਕੁਮਾਰ, ਅਕਾਸ਼ ਅਤੇ ਸ਼ੁਸੀਲ ਆਦਿ ਅਧਿਆਪਕਾਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ ਹੈ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …
 Punjab Post Daily Online Newspaper & Print Media
Punjab Post Daily Online Newspaper & Print Media
				 
			 
			 
						
					 
						
					 
						
					