ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ) – ਪੰਜਾਬ ਰਾਜ ਅੰਤਰ ਜਿਲਾ ਅੰਡਰ-16 ਟੂਰਨਾਮੈਂਟ ਦੇ ਆਖਰੀ ਲੀਗ ਮੈਚ ਵਿੱਚ ਅੰਮ੍ਰਿਤਸਰ ਦੀ ਅੰਡਰ 16 ਟੀਮ ਨੇ ਫਾਜ਼ਿਲਕਾ ਨੂੰ 10 ਵਿਕਟਾਂ ਨਾਲ ਹਰਾ ਕੇ ਜਿੱਤ ਦਰਜ਼ ਕੀਤੀ ਹੈ।ਅੰਮ੍ਰਿਤਸਰ ਨੇ ਟਾਸ ਜਿੱਤ ਕੇ ਫੀਲਡਿੰਗ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਫਾਜ਼ਿਲਕਾ 129 ਦੇ ਸਕੋਰ ‘ਤੇ ਆਲ ਆਊਟ ਹੋ ਗਏ।ਪਾਰਸ ਨੇ 46 ਦੌੜਾਂ ਬਣਾਈਆਂ।ਰੋਹਨ ਸ਼ਰਮਾ ਨੇ 41 ਦੌੜਾਂ ਦੇ ਕੇ 5 ਵਿਕਟਾਂ ਅਤੇ ਗੁਰਸੇਵਕ ਸਿੰਘ ਨੇ 44 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ।ਜਵਾਬ ’ਚ ਅੰਮ੍ਰਿਤਸਰ 206 ਦੌੜਾਂ ’ਤੇ ਆਲ ਆਊਟ ਹੋ ਗਿਆ। ਨਿਕੇਤ ਨੰਦਾ ਨੇ 58 ਅਤੇ ਦਮਨਜੀਤ ਨੇ 46 ਦੌੜਾਂ ਬਣਾਈਆਂ।ਦੂਜੀ ਪਾਰੀ ’ਚ ਫਾਜਲਿਕਾ 138 ਦੌੜਾਂ ’ਤੇ ਆਲ ਆਊਟ ਹੋ ਗਈ।ਗੁਰਸੇਵਕ ਨੇ 48 ਦੌੜਾਂ ’ਤੇ 5 ਵਿਕਟਾਂ ਅਤੇ ਰੋਹਨ ਸ਼ਰਮਾ ਨੇ 50 ਦੌੜਾਂ ’ਤੇ 3 ਵਿਕਟਾਂ ਲਈਆਂ ਅਤੇ ਅੰਮ੍ਰਿਤਸਰ ਵਲੋਂ ਜਵਾਬ ’ਚ 64 ਦੌੜਾਂ ’ਤੇ ਪ੍ਰਾਗੁਡਨ ਸਕੋਰ 31 ਦੌੜਾਂ ’ਤੇ ਅਤੇ ਕਵੀਸ਼ ਸੇਠੀ ਨੇ 22 ਦੌੜਾਂ ਬਣਾ ਕੇ ਮੈਚ 10 ਵਿਕਟਾਂ ਨਾਲ ਜਿੱਤ ਲਿਆ।
ਘਨਸ਼ਾਮ ਥੋਰੀ ਡਿਪਟੀ ਕਮਿਸ਼ਨਰ-ਕਮ ਪ੍ਰਧਾਨ-ਏ.ਜੀ.ਏ, ਅਰਸ਼ਦੀਪ ਸਿੰਘ ਲੋਬਾਣਾ ਆਰ.ਟੀ.ਓ, ਅੰਮ੍ਰਿਤਸਰ-ਕਮ ਮੀਤ ਪ੍ਰਧਾਨ ਏ.ਜੀ.ਏ ਅਤੇ ਇੰਦਰਜੀਤ ਸਿੰਘ ਬਾਜਵਾ ਹਨੀ ਸਕੱਤਰ ਏ.ਜੀ.ਏ ਨੇ ਟੀਮ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਆਸ ਕੀਤੀ ਕਿ ਅੰਮ੍ਰਿਤਸਰ ਬਾਕੀ ਟੂਰਨਾਮੈਂਟ ਵਿੱਚ ਵਧੀਆ ਪ੍ਰਦਰਸ਼ਨ ਕਰੇਗਾ।
Check Also
ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਮਨਾਇਆ ਲੋਹੜੀ ਦਾ ਤਿਉਹਾਰ
ਸੰਗਰੂਰ, 14 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਰਾਇਲ ਨੇ ਕਲੱਬ ਦੇ ਪ੍ਰਧਾਨ ਰਾਜੀਵ …