ਅੰਮ੍ਰਿਤਸਰ, 24 ਅਪ੍ਰੈਲ (ਜਗਦੀਪ ਸਿੰਘ) – ਡੀ.ਏ.ਵੀ ਪਬਲਿਕ ਸਕੂਲ ਲਾਰੈਂਸ ਰੋਡ ਦੇ ਵਿਦਿਆਰਥੀਆਂ ਨੇ ਡੀ.ਏ.ਵੀ ਰਾਸ਼ਟਰ ਪੱਧਰੀ ਖੇਡ ਟੂਰਨਾਮੈਂਟ 2023-24 ਵਿੱਚ ਵੱਖ-ਵੱਖ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ।ਜੇਤੂਆਂ ਨੂੰ ਵੱਖ-ਵੱਖ ਖੇਡਾਂ ਵਿੱਚ ਉਨ੍ਹਾਂ ਦੇ ਸ਼ਾਨਾਦਰ ਪ੍ਰਦਰਸ਼ਨ ਲਈ ਸਨਮਾਨਿਤ ਕਰਨ ਲਈ ਇੱਕ ਵਿਸ਼ੇਸ਼ ਸਭਾ ਦਾ ਅਯੋਜਨ ਕੀਤਾ ਗਿਆ।ਜਿਸ ਵਿੱਚ ਲਗਨ ਅਤੇ ਮਿਲ ਕੇ ਕੰਮ ਕਰਨ ਲਈ ਇੱਕ ਮਾਪਦੰਡ ਸਥਾਪਿਤ ਕੀਤਾ ਗਿਆ।ਡੀ.ਏ.ਵੀ ਸੀ.ਐਮ.ਸੀ ਨਵੀਂ ਦਿੱਲੀ ਦੁਆਰਾ ਪਿ੍ਰੰਯੰਕਾ ਸ਼ਰਮਾ (ਬਾਰ੍ਹਵੀਂ) ਨੂੰ 25 ਹਜ਼ਾਰ 500 ਰੁਪਏ ਅਤੇ ਨੈਨੀਕਾ ਸ਼ਰਮਾ (ਨੌਵੀਂ) ਨੂੰ ਤੈਰਾਕੀ ਲਈ 20 ਹਜ਼ਾਰ 400 ਰੁਪਏ ਦਾ ਨਕਦ ਇਨਾਮ ਦਿੱਤਾ ਗਿਆ ਇੰਨ੍ਹਾਂ ਤੋਂ ਇਲਾਵਾ ਹੇਠ ਲਿਖੇ ਸਾਰੇ ਬੱਚਿਆਂ ਨੂੰ 5100 ਰੁਪਏ ਦੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਇਰਾ ਅਰੋੜਾ (ਦੱਸਵੀਂ), ਨੌਰੀਨ ਕੌਰ (ਦੱਸਵੀਂ) ਤੇ ਓਲੀਵੀਆ ਵੋਹਰਾ (ਨੌਵੀਂ) ਨੂੰ ਬੈਡਮਿੰਟਨ ਲਈ, ਸਰਗੁਣ ਸੰਧੁੂ (ਗਿਆਰ੍ਹਵੀਂ) ਨੂੰ ਕ੍ਰਿਕੇਟ ਲਈ, ਹਿਤੇਨ ਸ਼ਰਮਾ (ਦੱਸਵੀਂ) ਨੂੰ ਕਰਾਟੇ ਲਈ, ਕ੍ਰਿਸ਼ ਸਿਨਹਾ (ਬਾਰ੍ਹਵੀਂ), ਵ੍ਰਿਸ਼ਾਂਕ ਮੋਹਲਾ (ਗਿਆਰ੍ਹਵੀਂ), ਗੈਵਿਨ ਗਗਨੇਜਾ (ਦੱਸਵੀਂ) ਤੇ ਅਯਾਨ ਖੋਸਲਾ (ਦੱਸਵੀਂ) ਨੂੰ ਟੇਬਲ ਟੈਨਿਸ ਲਈ, ਦਿਵਯ ਸਭਰਵਾਲ (ਬਾਰ੍ਹਵੀਂ) ਤੇ ਦ੍ਰਿਸ਼ਟੀ ਸਭਰਵਾਲ (ਬਾਰ੍ਹਵੀਂ) ਨੂੰ ਤੈਰਾਕੀ ਲਈ ਜਨੂੰਨ, ਵਚਨਬੱਧਤਾ ਅਤੇ ਖੇਡ ਭਾਵਨਾ ਸੱਚਮੁੱਚ ਹੀ ਡੀ.ਏ.ਵੀ ਦੀ ਭਾਵਨਾ ਨੂੰ ਪ੍ਰਭਾਸ਼ਿਤ ਕਰਦੇ ਹਨ।ਇਹ ਯੋਗਤਾ ਅਤੇ ਦ੍ਰਿੜ੍ਹਤਾ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਸੀ ਜਿਸ ਦਾ ਉਦੇਸ਼ ਰੌਮਾਂਚ, ਖੇਡ ਅਤੇ ਜਿੱਤਣ ਦੀ ਭਾਵਨਾ ਦਾ ਜਸ਼ਨ ਮਨਾਉਣਾ ਸੀ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਮੈਨੇਜਰ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਨੂੰ ਆਸ਼ੀਰਵਾਦ ਦਿੱਤਾ ਅਤੇ ਖੇਡਾਂ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਲਈ ਕਿਹਾ।
ਸਕੂਲ ਦੇ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਨੂੰ ਹਾਰਦਿਕ ਵਧਾਈ ਦਿੱਤੀ ਅਤੇ ਉਨ੍ਹਾਂ ਨੂੰ ਨਿਯਮਤ ਅਭਿਆਸ ਰਾਹੀਂ ਸਰੀਰ ਦੇ ਨਾਲਸ਼ਨਾਲ ਦਿਮਾਗ ਦੀ ਮਜ਼ਬੂਤੀ ਲਈ ਯਤਨ ਕਰਨ ਲਈ ਪ੍ਰੇਰਿਤ ਕੀਤਾ।
Check Also
ਉਦਯੋਗਪਤੀਆਂ ਦੇ ਬਕਾਇਆ ਕੇਸਾਂ ਨੂੰ ਸਮਬੱਧ ਤਰੀਕੇ ਨਾਲ ਕੀਤਾ ਜਾਵੇਗਾ ਹੱਲ – ਖਰਬੰਦਾ
ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ) – ਪੰਜਾਬ ਸਰਕਾਰ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਲਈ …