ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਘਨਸ਼ਾਮ ਥੋਰੀ ਜਿਲ੍ਹਾ ਚੋਣ ਅਫਸਰ ਅੰਮ੍ਰਿਤਸਰ ਅਤੇ ਨਿਕਾਸ ਕੁਮਾਰ ਚੇਅਰਪਰਸਨ ਸਵੀਪ-ਕਮ- ਵਧੀਕ ਡਿਪਟੀ ਕਮਿਸਨਰ (ਸ਼ਹਿਰੀ ਵਿਕਾਸ) ਅੰਮ੍ਰਿਤਸਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਵੀਪ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।ਰਾਜਕੁਮਾਰ ਨੋਡਲ ਅਫਸਰ ਸਵੀਪ 015- ਅੰਮ੍ਰਿਤਸਰ ਉੱਤਰੀ ਸਮੇਤ ਬੂਥ ਨੰਬਰ 53,54,55,56,57,58 ਦੇ ਬੀ.ਐਲ.ਓ ਸਮੇਤ ਪੂਰੀ ਟੀਮ ਨੇ ਸ.ਸ.ਸ.ਸ ਨੌਸ਼ਹਿਰਾ ਵਿਖੇ ਸਵੀਪ ਜਾਗਰੂਕਤਾ ਲਹਿਰ ਵਿਚ ਸਾਂਝੇ ਤੌਰ ਤੇ ਹਿੱਸਾ ਲਿਆ ।
ਇਸ ਸਮਾਗਮ ਵਿੱਚ ਵਿਦਿਆਰਥੀਆਂ ਵਲੋਂ ਚੋਣ ਸੁਨੇਹੇ ਅਤੇ ਪੋਸਟਰ ਬਣਾ ਕੇ ਆਮ ਜਨਤਾ ਨੂੰ ਚੋਣ ਚੇਤਨਾ ਪ੍ਰਤੀ ਪ੍ਰੇਰਿਤ ਕੀਤਾ।ਪੂਰੇ ਇਲਾਕੇ ਵਿੱਚ ਚੋਣ ਚੇਤਨਾ ਰੈਲੀ ਦਾ ਆਯੋਜਨ ਕੀਤਾ ਗਿਆ ਅਤੇ ਸਾਂਝੀ ਚੋਣ ਸਹੁੰ ਵੀ ਚੁੱਕੀ ਗਈ।ਨੋਡਲ ਅਫ਼ਸਰ ਸਵੀਪ ਰਾਜਕੁਮਾਰ ਨੇ ਸਮੂਹ ਸਕੂਲ ਦੇ ਵਿਦਿਆਰਥੀਆਂ ਨੂੰ ਚੋਣ ਦਾ ਪੂਰਾ ਮਹੱਤਵ ਸਮਝਾਉਂਦੇ ਹੋਏ ਜਨ ਜਾਗ੍ਰਿਤੀ ਵਿੱਚ ਹਿੱਸਾ ਪਾਉਣ ਲਈ ਪ੍ਰੇਰਿਤ ਕੀਤਾ ਗਿਆ, ਜਦਕਿ ਸਕੂਲ ਪਿ੍ਰੰਸੀਪਲ ਸ੍ਰੀਮਤੀ ਕੁਲਜੀਤ ਕੌਰ ਵਲੋਂ ਵੀ ਆਪਣੇ ਸਟਾਫ ਅਤੇ ਵਿਦਿਆਰਥੀਆਂ ਨੂੰ ਲੋਕ ਸਭਾ ਚੋਣਾਂ ਵਿਚ ਆਪਣਾ ਯੋਗਦਾਨ ਵੱਧ ਚੜ੍ਹ ਕੇ ਪਾਉਣ ਦੀ ਅਪੀਲ ਕੀਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …