Saturday, June 28, 2025
Breaking News

ਸਰਦੀ ਕਾਰਨ ਦੇਰੀ ਨਾਲ ਆਉਣ ਵਾਲੇ ਵਿਦਿਆਰਥੀਆਂ ਨੂੰ ਨਾ ਦਿੱਤੀ ਜਾਵੇ ਸਜਾ – ਬੀਪੀਈਓ ਸ਼ਰਮਾ

PPN0601201511

ਫਾਜ਼ਿਲਕਾ 6 ਜਨਵਰੀ (ਵਿਨੀਤ ਅਰੋੜਾ) – ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਫਾਜ਼ਿਲਕਾ ਤੋਂ ਸ਼ਾਮ ਸੁੰਦਰ ਸ਼ਰਮਾ ਦੀ ਅਗਵਾਈ ਵਿਚ ਫਾਜ਼ਿਲਕਾ ਦੇ ਪ੍ਰਾਈਵੇਟ ਸਕੂਲਾਂ ਦੀ ਸੇਫ਼ ਸਕੂਲ ਵਾਹਨ ਅਤੇ ਰੋਡ ਸੇਫ਼ਟੀ ਬਾਰੇ ਮਹੀਨਾਵਾਰ ਮੀਟਿੰਗ ਬੀਆਰਸੀ ਹਾਲ ਫਾਜ਼ਿਲਕਾ 1 ਵਿਚ ਰੱਖੀ ਗਈ। ਇਸ ਮੀਟਿੰਗ ਵਿਚ ਪ੍ਰਾਇਵੇਟ ਸਕੂਲ ਮੁੱਖੀਆਂ ਨੂੰ ਟ੍ਰੇਨਿੰਗ ਮੈਡਮ ਸੋਨਮ ਅਤੇ ਕਮਲੇਸ਼ ਰਾਣੀ ਵੱਲੋਂ ਦਿੱਤੀ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਇਸ ਟ੍ਰੇਨਿੰਗ ਦਾ ਮੁੱਖ ਵਿਸ਼ਾ ਅੱਜ ਕੱਲ੍ਹ ਪੈ ਰਹੀ ਸੰਘਣੀ ਧੁੰਦ ਕਾਰਨ ਹੋ ਰਹੇ ਸੜਕੀ ਹਾਦਸੇ ਸਨ। ਇਸ ਮੌਕੇ ਬੋਲਦੇ ਹੋਏ ਸ਼ਾਮ ਸੁੰੰਦਰ ਸ਼ਰਮਾ ਨੇ ਕਿਹਾ ਕਿ ਸਮੂਹ ਪ੍ਰਾਇਵੇਟ ਸਕੂਲ ਮੁੱਖੀਆਂ ਨੂੰ ਆਪਣੇ ਸਕੂਲ ਵਾਹਨ ਅਪ ਟੂ ਡੇਟ ਰੱਖਣੇ ਚਾਹੀਦੇ ਹਨ ਅਤੇ ਵਾਹਨਾਂ ਦੀ ਗਤੀ ਧੁੰਦ ਕਾਰਨ ਹੌਲੀ ਰੱਖਣੀ ਚਾਹੀਦੀ ਹੈ। ਇਸ ਤੋਂ ਇਲਾਵਾ ਡਰਾਈਵਰ ਅਤੇ ਹੈਲਪਰ ਨੂੰ ਬੱਚਿਆਂ ਦੀ ਪੂਰੀ ਸੁਰੱਖਿਆ ਸਬੰਧੀ ਸਖ਼ਤ ਹਦਾਇਤਾਂ ਦੇਣੀਆਂ ਚਾਹੀਦੀਆਂ ਹਨ ਤਾਂ ਜੋ ਕਿ ਸਰਦੀ ਅਤੇ ਸੰਘਣੀ ਧੁੰਦ ਵਿਚ ਬੱਚੇ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਅਤੇ ਹਾਦਸੇ ਤੋਂ ਬਚ ਕੇ ਸਕੂਲ ਪਹੁੰਚਣ ਅਤੇ ਛੁੱਟੀ ਹੋਣ ਤੇ ਵਾਪਸ ਘਰ ਪਹੁੰਚਣ। ਇਸ ਤੋਂ ਇਲਾਵਾ ਉਨ੍ਹਾਂ ਸਕੂਲ ਮੁੱਖੀਆਂ ਨੂੰ ਹਦਾਇਤ ਕਿ ਸਰਦੀ ਕਾਰਨ ਜੇਕਰ ਕੋਈ ਵਿਦਿਆਰਥੀ ਸਕੂਲ ਦੇਰੀ ਨਾਲ ਪਹੁੰਚਦਾ ਹੈ ਤਾਂ ਵਿਦਿਆਰਥੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਸਜਾ ਨਾ ਦਿੱਤੀ ਜਾਵੇ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply