ਸੰਗਰੂਰ, 31 ਅਗਸਤ (ਜਗਸੀਰ ਲੌਂਗੋਵਾਲ) – ਜਿਲ੍ਹਾ ਪੱਧਰੀ ਖੇਡਾਂ ਲੜਕੇ ਅੰਡਰ-14,17 ਅਤੇ 19 ਵਰਗ ਦੇ ਸ਼ੂਟਿੰਗ ਮੁਕਾਬਲੇ ਪੁਲਿਸ ਲਾਈਨ ਸੰਗਰੂਰ ਵਿਖੇ ਕਰਵਾਏ ਗਏ।ਪੈਰਾਮਾਊਂਟ ਪਬਲਿਕ ਸਕੂਲ ਚੀਮਾਂ ਦੇ ਲੜਕੇ ਜਪਨੂਰ ਸਿੰਘ ਨੇ ਪੀਪ ਸਾਇਟ ਰਾਇਫਲ ਵਿੱਚ ਗੋਲਡ ਮੈਡਲ, ਫਤਿਹਵੀਰ ਸਿੰਘ ਤੇ ਸਾਹਿਬਜੋਤ ਸਿੰਘ ਨੇ ਪੀਪ ਸਾਇਟ ਰਾਇਫਲ ਵਿੱਚ ਸਿਲਵਰ ਮੈਡਲ ਅਤੇ ਰਿਹਾਨ ਭੰਮ ਨੇ ਏਅਰ ਪਿਸਟਲ ਵਿੱਚ ਬਰਾਊਂਜ਼ ਮੈਡਲ ਪ੍ਰਾਪਤ ਕਰਕੇ ਆਪਣੇ ਸਕੂਲ ਅਤੇ ਜਿਲ੍ਹੇ ਦਾ ਨਾਮ ਰੌਸ਼ਨ ਕੀਤਾ।ਖਿਡਾਰੀਆਂ ਦਾ ਸਕੂਲ ਪਹੁੰਚਣ ‘ਤੇ ਸੰਸਥਾ ਦੇ ਐਮ.ਡੀ ਜਸਵੀਰ ਸਿੰਘ ਚੀਮਾਂ ਅਤੇ ਮੈਡਮ ਕਿਰਨਪਾਲ ਕੌਰ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਮੌਕੇ ਪ੍ਰਿੰਸੀਪਲ ਸੰਜੇ ਕੁਮਾਰ, ਭੁਪਿੰਦਰ ਕੌਰ, ਕੋਚ ਗਗਨਦੀਪ ਸਿੰਘ, ਨਵਦੀਪ ਸਿੰਘ ਅਤੇ ਗੋਬਿੰਦ ਸ਼ਰਮਾ ਹਾਜ਼ਰ ਸਨ।
Check Also
ਅਕੈਡਮਿਕ ਵਰਲਡ ਸਕੂਲ ਦੇ ਵਿਦਿਆਰਥੀਆਂ ਨੇ ਯੂਕੋ ਬੈਂਕ ਦਾ ਕੀਤਾ ਦੌਰਾ
ਸੰਗਰੂਰ, 23 ਮਈ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਦੇ ਗਿਆਰਵੀਂ ਅਤੇ ਬਾਰਵੀਂ ਜਮਾਤ ਦੇ …