ਅੰਮ੍ਰਿਤਸਰ, 9 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਨੇ ਬਾਕਸਿੰਗ ਅਤੇ ਜੁਡੋ ਖੇਡਾਂ ’ਚ ਆਪਣੀ ਕਾਬਲੀਅਤ ਦਾ ਸ਼ਾਨਦਾਰ ਮੁਜ਼ਾਹਰਾ ਕਰਕੇ ਸੋਨੇ, ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕਰਕੇ ਸਕੂਲ, ਜ਼ਿਲ੍ਹੇ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਸਕੂਲ ਪ੍ਰਿੰਸੀਪਲ ਸ੍ਰੀਮਤੀ ਪੁਨੀਤ ਕੌਰ ਨਾਗਪਾਲ ਨੇ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ 68ਵੀਆਂ ਪੰਜਾਬ ਰਾਜ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ 2024-25 ’ਚ ਬਾਕਸਿੰਗ ’ਚ ਅੰਡਰ-14 ਨਿਧੀ ਨੇ ਸੋਨੇ, ਪਰਮਜੀਤ ਕੌਰ, ਗੁਰਲੀਨ ਕੌਰ ਤੇ ਚੰਦਨਦੀਪ ਕੌਰ ਨੇ ਚਾਂਦੀ ਅਤੇ ਜਾਨਵੀ ਤੇ ਸਿਮਰ ਨੇ ਕਾਂਸੀ ਦੇ ਤਗਮੇ ਪ੍ਰਾਪਤ ਕੀਤੇ ਹਨ।ਜਦੋਂਕਿ ਅੰਡਰ-17 ’ਚ ਆਸਮੀਨ ਕੌਰ, ਪਾਵਨੀ ਸ਼ਰਮਾ, ਸੁਮਨ, ਖੁਸ਼ਦੀਪ ਕੌਰ ਨੇ ਸੋਨੇ ਅਤੇ ਸਨੇਹਾ, ਮਾਨਸੀ ਨੇ ਚਾਂਦੀ ਅਤੇ ਭਾਵਨਾ ਨੇ ਕਾਂਸੀ ਦਾ ਮੈਡਲ ਪ੍ਰਾਪਤ ਕੀਤਾ ਹੈ।ਇਸੇ ਤਰ੍ਹਾਂ ਅੰਡਰ-19 ’ਚ ਰੁਪਿੰਦਰ ਕੌਰ ਤੇ ਪਰੀ ਪ੍ਰਗਿਰਤੀ ਨੇ ਸੋਨੇ ਦੇ ਤਗਮੇ ਜਿੱਤੇ।ਉਨ੍ਹਾਂ ਕਿਹਾ ਕਿ ਬਾਕਸਿੰਗ ’ਚ ਸਕੂਲ ਟੀਮ ਨੇ ਆਲ ਓਵਰ ਟਰਾਫੀ ’ਤੇ ਕਬਜ਼ਾ ਕਰਕੇ ਪਹਿਲਾ ਸਥਾਨ ਹਾਸਲ ਕੀਤਾ ਹੈ।ਪ੍ਰਿੰ: ਨਾਗਪਾਲ ਨੇ ਕਿਹਾ ਕਿ ਇਸੇ ਤਰ੍ਹਾਂ ਹੀ ਜੁਡੋ ’ਚ ਅੰਡਰ-14 ਦੀ ਦੀਪਿਕਾ ਨੇ ਸੋਨ, ਦਿਵਿਆ ਤੇ ਸਿ੍ਰਸ਼ਟੀ ਨੇ ਕਾਂਸੀ ਅਤੇ ਸੀਰਤ ਨੇ ਚਾਂਦੀ ਦਾ ਮੈਡਲ ਹਾਸਲ ਕਰਕੇ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।ਜਦਕਿ ਅੰਡਰ-17 ਦੀ ਪਵਨਦੀਪ ਕੌਰ ਨੇ ਕਾਂਸੀ ਤੇ ਖੁਸ਼ੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ ਹੈ।
ਪ੍ਰਿੰ: ਨਾਗਪਾਲ ਨੇ ਖਿਡਾਰਣਾਂ ਦੀ ਜਿੱਤ ਅਤੇ ਮਿਹਨਤ ਲਈ ਡੀ.ਪੀ.ਆਈ ਸ੍ਰੀਮਤੀ ਜੀਵਨ ਜੋਤੀ ਅਤੇ ਵਿਦਿਆਰਥਣਾਂ ਦੇ ਮਾਤਾ-ਪਿਤਾ ਨੂੰ ਵੀ ਵਧਾਈ ਦਿੱਤੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …