ਸੰਗਰੂਰ, 13 ਸਤੰਬਰ (ਜਗਸੀਰ ਲੌਂਗੋਵਾਲ) – ਸ਼੍ਰੀਮਤੀ ਸ਼ਰੂਤੀ ਸ਼ੁਕਲਾ ਅਸਿਸਟੈਂਟ ਡਾਇਰੈਕਟਰ, ਸ਼੍ਰੀਮਤੀ ਤਰਵਿੰਦਰ ਕੌਰ ਡੀ.ਈ.ਓ (ਸੰਕੈਂ. ਸਿ) ਸੰਗਰੂਰ, ਰਾਕੇਸ਼ ਕੁਮਾਰ ਜਿਲ੍ਹਾ ਕੈਰੀਅਰ ਕੌਂਸਲਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਯਾਦਵਿੰਦਰ ਸਿੰਘ ਬਲਾਕ ਕੈਰੀਅਰ ਕੌਂਸਲਰ, ਸਕੂਲ ਇੰਚਾਰਜ਼ ਸੰਜੀਵ ਕੁਮਾਰ ਅਤੇ ਸਕੂਲ ਕੈਰੀਅਰ ਕੌਂਸਲਰ ਤੇ ਅਮਨਦੀਪ ਕੌਰ ਲਾਇਬਰੇਰੀਅਨ ਦੀ ਅਗਵਾਈ ਹੇਠ ਕੈਰੀਅਰ ਗਾਈਡੈਂਸ ਪ੍ਰੋਗਰਾਮ ਸਿਪਾਹੀ ਦਰਸ਼ਨ ਸਿੰਘ ਸੀਨੀਅਰ ਸੈਕੰਡਰੀ ਸਕੂਲ ਸ਼ੇਰੋ ਵਿਖੇ ਕਰਵਾਇਆ ਗਿਆ।ਜਿਸ ਵਿੱਚ ਕਿਰਨਦੀਪ ਕੌਰ ਬਾਰਵੀਂ ਕਲਾਸ ਦੀ ਵਿਦਿਆਰਥਣ ਨੇ ਤਨਾਅ ਮੈਨੇਜਮੈਂਟ ਅਤੇ ਹਰਮਨ ਸਿੰਘ ਤੇ ਪਵਨ ਰੇਖਾ ਕਲਾਸ ਬਾਰਵੀਂ ਦੇ ਵਿਦਿਆਰਥੀਆਂ ਨੇ ਸਮਾਂ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ ਗਈ।ਸਕੂਲ ਇੰਚਾਰਜ਼ ਸੰਜੀਵ ਕੁਮਾਰ ਅਤੇ ਸਕੂਲ ਕੌਂਸਲਰ ਅਮਨਦੀਪ ਕੌਰ ਨੇ ਪ੍ਰੀਖਿਆ ਵਿੱਚ ਵਧੀਆ ਨੰਬਰ ਲੈਣ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ।ਜਗਸੀਰ ਸਿੰਘ ਸਮਾਜਿਕ ਸਿੱਖਿਆ ਅਧਿਆਪਕ ਅਤੇ ਨਰਿੰਦਰ ਸਿੰਘ ਤੇ ਗਗਨਦੀਪ ਕੌਰ ਐਨ.ਐਸ.ਕਿਊ.ਐਫ ਨੇ ਆਪਣੇ ਆਪਣੇ ਵਿਚਾਰ ਪੇਸ਼ ਕੀਤੇ।ਇਸ ਪ੍ਰੋਗਰਾਮ ਦੌਰਾਨ ਸਾਇੰਸ ਅਧਿਆਪਕਾ ਮੈਡਮ ਅਮਨਜੋਤ, ਸਕੂਲ ਦੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੇ ਸ਼ਮੂਲ਼ੀਅਤ ਕੀਤੀ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …