ਸੰਗਰੂਰ, 7 ਅਕਤੂਬਰ (ਜਗਸੀਰ ਲੌਂਗੋਵਾਲ) – ਚੰਡੀਗੜ ਪੁਲਿਸ ਆਫੀਸਰ ਇੰਸਟੀਚਿਊਟ ਵਿਖੇ ਕਿੱਕ ਬਾਕਸਿੰਗ ਐਸੋਸੀਏਸ਼ਨ ਪੰਜਾਬ ਵਲੋਂ ਨੈਸ਼ਨਲ ਪੱਧਰ ‘ਤੇ ਗੋਲਡ ਮੈਡਲ ਹਾਸਲ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਨ ਲਈ ਰਾਜ ਪੱਧਰੀ ਸਨਮਾਨ ਸਮਰੋਹ ਕਰਵਾਇਆ ਗਿਆ।ਇਸ ਵਿੱਚ ਲਵਲੀ ਯੂਨੀਵਰਸਿਟੀ ਵਿੱਚ ਸੋਨ ਤਮਗਾ ਹਾਸਲ ਕਰਨ ਵਾਲੇ ਜਿਲ੍ਹਾ ਸੰਗਰੂਰ ਦੇ ਪਿੰਡ ਮਹਿਲਾਂ ਚੌਂਕ ਵਾਸੀ ਅੰਤਰਰਾਸ਼ਟਰੀ ਖਿਡਾਰੀ ਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ।ਉਨਾਂ ਨੂੰ ਸਨਮਾਨਿਤ ਕਰਨ ਦੀ ਰਸਮ ਪੰਜਾਬ ਸਰਕਾਰ ਦੇ ਫਾਈਨੈਂਸ ਸੈਕਟਰੀ ਮੈਡਮ ਗਰਿਮਾ ਸਿੰਘ ਅਤੇ ਰਿਟਾਇਰ ਜੁਆਇੰਟ ਸਕੱਵਤਰ ਸਪੋਰਟਸ ਵਿਭਾਗ ਪੰਜਾਬ ਸਰਕਾਰ ਕਰਤਾਰ ਸਿੰਘ ਸੈਂਬੀ ਵਲੋਂ ਨਿਭਾਈ ਗਈ।
Check Also
ਪੂਰੇ ਸਮੈਸਟਰ ਦੌਰਾਨ ਵੱਧ ਹਾਜ਼ਰੀਆਂ ਲਗਾਉਣ ਵਾਲੇ ਵਿਦਿਆਰਥੀਆਂ ਦਾ ਸਨਮਾਨ
ਸੰਗਰੂਰ, 5 ਮਈ (ਜਗਸੀਰ ਲੌਂਗੋਵਾਲ) – ਅਕਸਰ ਹੀ ਦੇਖਿਆ ਗਿਆ ਹੈ ਕਿ ਸਕੂਲ, ਕਾਲਜ ਪ੍ਰਬੰਧਕਾਂ …