Tuesday, May 6, 2025
Breaking News

ਅਕਾਲ ਅਕੈਡਮੀ ਕੌੜੀਵਾੜਾ ਵਿਖੇ `ਗ੍ਰੈਂਡ ਪੇਰੇਂਟਸ ਡੇ` ਮਨਾਇਆ ਗਿਆ

ਸੰਗਰੂਰ, 8 ਅਕਤੂਬਰ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ `ਗ੍ਰੈਂਡ ਪੇਰੇਂਟਸ ਡੇ` ਮਨਾਇਆ ਗਿਆ, ਜਿਸ ਪ੍ਰੋਗਰਾਮ ਵਿੱਚ ਬੱਚਿਆਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਨੇ ਸ਼ਮੂਲੀਅਤ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਕੀਤੀ ਗਈ।ਬੱਚਿਆਂ ਵਲੋਂ ਕਵੀਸ਼ਰੀ, ਢਾਡੀ ਵਾਰਾਂ ਤੇ ਲਘੂ ਨਾਟਕ ਪੇਸ਼ ਕੀਤੇ ਗਏ।ਅਖੀਰ ਵਿੱਚ ਸੁਹਾਗ, ਘੋੜੀਆਂ ਅਤੇ ਬੋਲੀਆਂ ਪੇਸ਼ ਕੀਤੀਆਂ ਗਈਆਂ।ਬਜ਼ੁਰਗਾਂ ਲਈ ਮਨੋਰੰਜਨ ਵਾਲੀਆਂ ਖੇਡਾਂ ਵੀ ਰੱਖੀਆਂ ਗਈਆਂ ਅਤੇ ਜੇਤੂਆਂ ਨੂੰ ਸਨਮਾਨਿਤ ਕੀਤਾ ਗਿਆ।ਅਕੈਡਮੀ ਪ੍ਰਿੰਸੀਪਲ ਬਲਜੀਤ ਕੌਰ ਨੇ ਪਹੁੰਚੇ ਹੋਏ ਬੱਚਿਆਂ ਦੇ ਦਾਦਾ-ਦਾਦੀ ਤੇ ਨਾਨਾ-ਨਾਨੀ ਦਾ ਧੰਨਵਾਦ ਕੀਤਾ।ਇਸ ਮੌਕੇ ਮੁੱਖ ਮਹਿਮਾਨ ਵਜੋਂ ਕੌੜੀਵਾੜਾ ਪਿੰਡ ਦੇ ਸਾਬਕਾ ਸਰਪੰਚ ਸੇਵਕ ਸਿੰਘ, ਅਕੈਡਮੀ ਸਟਾਫ਼ ਮੈਂਬਰ ਤੇ ਅਤੇ ਬੱਚੇ ਹਾਜ਼ਰ ਸਨ।

Check Also

ਸਫਾਈ ਮੁਹਿੰਮ ‘ਚ ਲੋਕਾਂ ਦੀ ਭਾਗੀਦਾਰੀ ਜਰੂਰੀ – ਵਿਧਾਇਕ ਡਾ: ਜਸਬੀਰ ਸਿੰਘ ਸੰਧੂ

ਅੰਮ੍ਰਿਤਸਰ, 6 ਮਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਰਾਜ ਦੇ ਹਰ ਖੇਤਰ ਨੂੰ ਸਾਫ …